Ludhiana News : ਲੁਧਿਆਣਾ 'ਚ ਬੰਬ ਸੁੱਟਣ ਵਾਲੇ 4 ਬਦਮਾਸ਼ ਗ੍ਰਿਫਤਾਰ

By : BALJINDERK

Published : Nov 5, 2024, 12:47 pm IST
Updated : Nov 5, 2024, 1:23 pm IST
SHARE ARTICLE
ਲੁਧਿਆਣਾ 'ਚ ਬੰਬ ਸੁੱਟਣ ਵਾਲੇ ਬਦਮਾਸ਼ ਨੂੰ ਕਾਬੂ ਕਰਕੇ ਲਿਜਾਂਦੀ ਹੋਈ ਪੁਲਿਸ
ਲੁਧਿਆਣਾ 'ਚ ਬੰਬ ਸੁੱਟਣ ਵਾਲੇ ਬਦਮਾਸ਼ ਨੂੰ ਕਾਬੂ ਕਰਕੇ ਲਿਜਾਂਦੀ ਹੋਈ ਪੁਲਿਸ

Ludhiana News : ਬੱਬਰ ਖਾਲਸਾ ਗੈਂਗ ਨਾਲ ਸਬੰਧ, ਕਈ ਹਿੰਦੂ ਨੇਤਾ ਨਿਸ਼ਾਨੇ 'ਤੇ, ਨਵਾਂਸ਼ਹਿਰ ਤੋਂ ਕੀਤੇ ਕਾਬੂ

Ludhiana News : ਲੁਧਿਆਣਾ 'ਚ ਪਿਛਲੇ 15 ਦਿਨਾਂ 'ਚ ਸ਼ਿਵ ਸੈਨਾ ਆਗੂਆਂ ਦੇ ਘਰਾਂ 'ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ 4 ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਨੇ ਅੱਜ ਸਵੇਰੇ 9.30 ਵਜੇ ਸੀ.ਪੀ ਦਫ਼ਤਰ ਨੇੜੇ ਹਾਲ ਵਿੱਚ ਪ੍ਰੈਸ ਕਾਨਫਰੰਸ ਕੀਤੀ। ਪੈਟਰੋਲ ਬੰਬ ਸੁੱਟ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰ ਵੀ ਕੈਮਰਿਆਂ 'ਚ ਕੈਦ ਹੋ ਗਏ। ਮੋਟਰਸਾਈਕਲ ਦੀ ਦਿੱਖ ਅਤੇ ਨੰਬਰ ਪਲੇਟ ਦੀ ਮਦਦ ਨਾਲ ਪੁਲਿਸ ਨੇ ਨਵਾਂਸ਼ਹਿਰ ਨੇੜਿਓਂ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਲੁਧਿਆਣਾ 'ਚ ਸ਼ਿਵ ਸੈਨਾ ਦੇ ਦੋ ਨੇਤਾਵਾਂ 'ਤੇ ਹਮਲਾ ਹੋਇਆ ਹੈ। ਦੋਵਾਂ ਮਾਮਲਿਆਂ ’ਚ ਦੋਸ਼ੀ ਵੱਖ-ਵੱਖ ਹੈ। ਇਹ ਬਦਮਾਸ਼ ਜ਼ਿਆਦਾਤਰ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਇਸ ਸਬੰਧੀ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਬੱਬਰ ਖਾਲਸਾ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਆਪਣਾ ਸਲੀਪਰ ਸੇਲ ਬਣਾਇਆ ਸੀ। ਇਨ੍ਹਾਂ ਸਲੀਪਰ ਸੇਲਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਿਵ ਸੈਨਾ ਆਗੂਆਂ 'ਤੇ ਹਮਲੇ ਕੀਤੇ ਜਾ ਰਹੇ ਸਨ। 16 ਅਕਤੂਬਰ ਦੀ ਰਾਤ ਨੂੰ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਹਮਲਾ ਅਤੇ ਹੁਣ ਹਰਕੀਰਤ ਸਿੰਘ ਖੁਰਾਣਾ ਦੇ ਘਰ 'ਤੇ ਹਮਲਾ ਇਸੇ ਗਿਰੋਹ ਦੇ ਮੈਂਬਰਾਂ ਨੇ ਕੀਤਾ ਹੈ।

ਇਨ੍ਹਾਂ ਲੋਕਾਂ ਨੇ ਇਸ ਵਾਰਦਾਤ ਨੂੰ ਬੱਬਰ ਖਾਲਸਾ ਦੇ ਡਾਇਰੈਕਟਰ ਹਰਜੀਤ ਸਿੰਘ ਉਰਫ਼ ਲਾਡੀ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਮਨੀਸ਼ ਦੇ ਕਹਿਣ 'ਤੇ ਅੰਜਾਮ ਦਿੱਤਾ ਸੀ। ਪੁਲਿਸ ਨੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਸ ਗਿਰੋਹ ਦਾ ਲਵਪ੍ਰੀਤ ਫ਼ਰਾਰ ਹੈ। ਚਾਰ ਮੁਲਜ਼ਮਾਂ ਦੀ ਪਛਾਣ ਮਨੀਸ਼, ਰਵਿੰਦਰ ਪਾਲ ਸਿੰਘ, ਜਸਵਿੰਦਰ ਅਤੇ ਅਨਿਲ ਵਜੋਂ ਹੋਈ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਨੰਗਲ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਕੇਸ ਵਿਚ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਵੀ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਪ੍ਰਭਾਕਰ ਦਾ ਕਤਲ ਉਨ੍ਹਾਂ ਦੇ ਹੀ ਗਿਰੋਹ ਦੇ ਮੈਂਬਰਾਂ ਨੇ ਹਰਜੀਤ ਸਿੰਘ ਦੇ ਕਹਿਣ 'ਤੇ ਕੀਤਾ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਉਹ ਕੁਝ ਰੁਪਏ ਲਈ ਮਨੀਸ਼ ਦੇ ਕਹਿਣ 'ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਪੁਲਿਸ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਆਗੂ ਦੇ ਨਿਸ਼ਾਨੇ ’ਤੇ ਕਈ ਹੋਰ ਆਗੂ ਵੀ ਹਨ। ਜਿੱਥੇ ਵੀ ਉਹ ਮਾਹੌਲ ਖ਼ਰਾਬ ਕਰਨ ਲਈ ਕਿਸੇ ਆਗੂ 'ਤੇ ਹਮਲਾ ਕਰਨ ਜਾਂ ਪੈਟਰੋਲ ਬੰਬ ਸੁੱਟਣ ਦਾ ਹੁਕਮ ਦਿੰਦਾ ਸੀ, ਉੱਥੇ ਹੀ ਉਸ ਨੂੰ ਅੰਜ਼ਾਮ ਦਿੰਦਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਪੰਜਾਬ ’ਚ ਸਰਗਰਮ ਇਨ੍ਹਾਂ ਮੁਲਜ਼ਮਾਂ ਦੇ ਬਾਕੀ ਸਾਥੀਆਂ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਬਦਮਾਸ਼ਾਂ ਦੇ ਮੋਬਾਈਲ ਨੰਬਰ ਵੀ ਤਲਾਸ਼ੇ ਜਾ ਰਹੇ ਹਨ ਤਾਂ ਜੋ ਹਰਜੀਤ ਸਿੰਘ ਖ਼ਾਲਸਾ ਦੀ ਲੋਕੇਸ਼ਨ ਦਾ ਪਤਾ ਲੱਗ ਸਕੇ।

ਪੁਲਿਸ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਮੁਲਜ਼ਮ ਸੋਸ਼ਲ ਸਾਈਟਾਂ ਰਾਹੀਂ ਬੱਬਰ ਖਾਲਸਾ ਦੇ ਸੰਪਰਕ ਵਿੱਚ ਆਏ ਹਨ। ਅੱਤਵਾਦੀ ਸੋਸ਼ਲ ਸਾਈਟਸ 'ਤੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣਾ ਨਿਸ਼ਾਨਾ ਬਣਾਉਂਦੇ ਹਨ। ਫੜੇ ਗਏ ਨੌਜਵਾਨਾਂ 'ਤੇ ਨਸ਼ਾ ਤਸਕਰੀ ਵਰਗੇ ਕਈ ਮਾਮਲੇ ਦਰਜ ਹਨ।

ਨੀਟਾ ਨੇ ਕਈ ਪੱਤਰਕਾਰਾਂ ਨੂੰ ਭੇਜੀ ਸੀ ਈਮੇਲ

ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ਸ਼ੁੱਕਰਵਾਰ (1 ਨਵੰਬਰ) ਦੁਪਹਿਰ 2:45 ਵਜੇ ਹੋਏ ਪੈਟਰੋਲ ਬੰਬ ਹਮਲੇ ਦਾ ਅੱਤਵਾਦੀ ਸਬੰਧ ਸਾਹਮਣੇ ਆਇਆ ਹੈ। ਇਹ ਹਮਲਾ ਪਾਕਿਸਤਾਨ ਵਿਚ ਲੁਕੇ ਅੱਤਵਾਦੀ ਰਣਜੀਤ ਸਿੰਘ ਉਰਫ਼ ਰਣਜੀਤ ਨੀਟਾ ਨੇ ਕੀਤਾ ਸੀ। ਨੀਟਾ ਭਾਰਤ ’ਚ ਮੋਸਟ ਵਾਂਟਿਡ ਦੀ ਸੂਚੀ ਵਿੱਚ ਸ਼ਾਮਲ ਹੈ। ਰਣਜੀਤ ਸਿੰਘ ਨੀਟਾ ਦੇ ਮੁੱਖ ਹੈਂਡਲਰ ਫਤਿਹ ਸਿੰਘ ਬਾਗੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਿਸ ’ਚ ਕਿਹਾ ਗਿਆ ਹੈ ਕਿ ਇਹ ਸਿਰਫ਼ ਇੱਕ ਚੇਤਾਵਨੀ ਸੀ, ਜੇਕਰ ਤੁਸੀਂ ਸੁਧਾਰ ਨਾ ਕੀਤਾ ਤਾਂ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। ਇਹ ਜ਼ਿੰਮੇਵਾਰੀ ਕਈ ਪੱਤਰਕਾਰਾਂ ਨੂੰ ਭੇਜੀ ਗਈ ਈਮੇਲ ਰਾਹੀਂ ਲਈ ਗਈ ਹੈ। ਲੁਧਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੀਟਾ ਦੇ ਮੁੱਖ ਹੈਂਡਲਰ ਨੇ ਪੋਸਟ ’ਚ ਲਿਖਿਆ

ਪਿਛਲੇ ਦਿਨੀਂ ਹਿੰਦੂ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਪੈਟਰੋਲ ਬੰਬ ਸੁੱਟੇ ਗਏ ਸਨ। ਇਹ ਚੇਤਾਵਨੀ ਹੈ, ਜੇਕਰ ਉਨ੍ਹਾਂ ਨੇ ਸਿੱਖ ਵਿਰੋਧੀ ਗਤੀਵਿਧੀਆਂ ਬੰਦ ਨਾ ਕੀਤੀਆਂ ਤਾਂ ਇਸ ਦੇ ਨਤੀਜੇ ਹੋਰ ਵੀ ਗੰਭੀਰ ਹੋਣਗੇ ਅਤੇ ਇਸ ਲਈ ਤਿਆਰ ਰਹੋ। ਉਹ ਹਰ ਰੋਜ਼ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਦੇ ਹਨ। ਇਨ੍ਹਾਂ ਨੇ 6 ਜੂਨ ਦੇ ਘੱਲੂਘਾਰੇ (ਸਾਕਾ ਨੀਲਾ ਤਾਰਾ) ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦਿਨਾਂ ਦੌਰਾਨ ਜਾਣ ਬੁੱਝ ਕੇ ਸਰਕਾਰ ਦੀ ਸਰਪ੍ਰਸਤੀ ਕੀਤੀ।

ਪੋਸਟ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਆਪਣਾ ਰੋਲ ਮਾਡਲ ਦੱਸ ਕੇ ਦੋ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉਹ ਅਸਹਿ ਹਨ।

ਇਹ ਹਮਲਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਜੱਥੇਦਾਰ ਭਾਈ ਰਣਜੀਤ ਸਿੰਘ ਜੰਮੂ ਉਰਫ ਰਣਜੀਤ ਨੀਟਾ ਦੀ ਰਹਿਨੁਮਾਈ ਹੇਠ ਕੀਤਾ ਗਿਆ ਹੈ। ਮੈਂ ਸ਼ਹੀਦਾਂ ਦੇ ਕੌਮੀ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਅੰਤ ਵਿਚ ਲਿਖਿਆ ਸੀ ਖਾਲਿਸਤਾਨ ਜ਼ਿੰਦਾਬਾਦ, ਸੇਵਾਦਾਰ ਫਤਹਿ ਸਿੰਘ ਬਾਗੀ, ਖਾਲਿਸਤਾਨ ਜ਼ਿੰਦਾਬਾਦ ਫੋਰਸ।

(For more news apart from 4 criminals who threw bombs in Ludhiana arrested News in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement