
Bathinda News : ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਣ ਤੇ ਕੋਈ ਪਾਬੰਦੀ ਨਹੀਂ, ਭਾਜਪਾ ਦੀ ਰਗ ਰਗ ਤੋਂ ਵਾਕਫ ਹਨ ਪੰਜਾਬੀ: ਨੀਲ ਗਰਗ
Bathinda News : ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਅਤੇ ਖੁਦ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਦੇ ਦਿੱਤੇ ਬਿਆਨ ਦਾ ਆਮ ਆਦਮੀ ਪਾਰਟੀ ਵੱਲੋਂ ਮਜਾਕ ਉਡਾਇਆ ਗਿਆ । ਆਪ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਣ ਤੇ ਕੋਈ ਪਾਬੰਦੀ ਨਹੀਂ, ਦੇਖ ਲੈਣੇ ਚਾਹੀਦੇ ਹਨ। ਪਰ ਭਾਜਪਾ ਦੀ ਰਗ- ਰਗ ਤੋਂ ਪੰਜਾਬੀ ਵਾਕਫ ਹਨ।
ਜਿਹੜੀ ਭਾਜਪਾ ਨੇ ਕਿਸਾਨਾਂ ਨੂੰ ਬਾਰਡਰਾਂ ਤੇ ਰੋਲਿਆ,ਕਿਸਾਨਾਂ ਦੀਆਂ ਲਾਸ਼ਾਂ ਘਰਾਂ ਨੂੰ ਵਾਪਸ ਆਈਆਂ, ਉਹ ਕਿਸਾਨ ਭਾਜਪਾ ਨੂੰ ਕਦੇ ਮੂੰਹ ਨਹੀਂ ਲਾਉਣਗੇ। ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਜਿੱਤ ਕੇ ਮੰਤਰੀ ਬਣਦੇ ਹਾਰ ਕੇ ਤਾਂ ਉਹ ਮੰਤਰੀ ਬਣੇ ਹਨ । ਫਿਰ ਕਿਹੜੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ। ਗਰਗ ਨੇ ਕਿਹਾ ਕਿ ਭਾਜਪਾ ਦੇ ਹਿੱਸੇ ਦੋ ਵਿਧਾਇਕ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਵੀ ਨਸੀਬ ਨਹੀਂ ਹੋਣੇ। ਫਿਰ ਮੁੱਖ ਮੰਤਰੀ ਬਣਨ ਵੇਲੇ ਕਿਹੜੀ ਦੌੜ ਵਿੱਚ ਹਨ।
ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦਾ ਬਿਆਨ ਹਾਸੋਹੀਣਾ ਹੈ, ਜਿਸ ਨੂੰ ਪੰਜਾਬੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਹਾਰਨ ਤੋਂ ਬਾਅਦ ਮੰਤਰੀ ਬਣਨ ਕਰਕੇ ਉਹਨਾਂ ਦਾ ਦਿਮਾਗੀ ਸੰਤੁਲਣ ਵਿਗੜ ਗਿਆ ਹੈ ਜਿਸ ਕਰਕੇ ਉਹ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਲੱਗ ਪਏ ਹਨ। ਪਰ ਸੁਪਨੇ ਦੇਖਣ ਤੇ ਕੋਈ ਪਾਬੰਦੀ, ਮੁੱਖ ਮੰਤਰੀ ਹੀ ਨਹੀਂ ਪ੍ਰਧਾਨ ਮੰਤਰੀ ਬਣਨ ਦੇ ਵੀ ਸੁਪਨੇ ਲੈ ਲੈਣੇ ਚਾਹੀਦੇ ਹਨ।
(For more news apart from AAP made fun of Ravneet Bittu's statement of being a contender for the post of Chief Minister..! News in Punjabi, stay tuned to Rozana Spokesman)