ਜੱਜ ਦੀ ਜਾਨ ਨੂੰ ਖਤਰੇ ਬਾਰੇ ਚੰਡੀਗੜ੍ਹ ਤੇ ਹਰਿਆਣਾ ਦੀਆਂ ਆਪਾ-ਵਿਰੋਧੀ ਰੀਪੋਰਟਾਂ 
Published : Nov 5, 2024, 10:16 pm IST
Updated : Nov 5, 2024, 10:16 pm IST
SHARE ARTICLE
Representative Image.
Representative Image.

ਸ੍ਰੀ ਹਰਿਮੰਦਰ ਸਾਹਿਬ ’ਚ ਜੱਜ ਦੇ ਸੁਰੱਖਿਆ ਅਧਿਕਾਰੀ ਤੋਂ ਪਿਸਤੌਲ ਖੋਹ ਕੇ ਖੁਦਕੁਸ਼ੀ ਕਰਨ ਦਾ ਮਾਮਲਾ

ਚੰਡੀਗੜ੍ਹ : ਸ੍ਰੀ ਹਰਿਮੰਦਰ ਸਾਹਿਬ ’ਚ ਜੱਜ ਦੇ ਸੁਰੱਖਿਆ ਅਧਿਕਾਰੀ ਤੋਂ ਪਿਸਤੌਲ ਖੋਹ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਖੁਦ ਨੋਟਿਸ ਲੈਣ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਜੱਜ ਦੀ ਜਾਨ ਨੂੰ ਖਤਰਾ ਹੋਣ ਸਬੰਧੀ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਰੀਪੋਰਟਾਂ ਆਪਾ-ਵਿਰੋਧੀ ਹਨ। ਹਾਈ ਕੋਰਟ ਨੇ ਮੌਜੂਦਾ ਸੁਰੱਖਿਆ ਨੂੰ ਜਾਰੀ ਰੱਖਣ ਦੇ ਹੁਕਮ ਦਿਤੇ ਹਨ। ਅਦਾਲਤ ਨੇ ਜਾਂਚ ਅਧਿਕਾਰੀ ਆਈ.ਪੀ.ਐਸ. ਮਨੀਸ਼ਾ ਚੌਧਰੀ ਨੂੰ 25 ਨਵੰਬਰ ਤਕ ਜਾਂਚ ਪੂਰੀ ਕਰਨ ਦਾ ਹੁਕਮ ਦਿਤਾ। 

ਜਸਟਿਸ ਐਨ.ਐਸ. ਸ਼ੇਖਾਵਤ ਦਰਸ਼ਨਾਂ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਮੌਜੂਦ ਲੋਕ ਵੀ ਉੱਥੇ ਮੌਜੂਦ ਸਨ। ਏ.ਐਸ.ਆਈ. ਅਸ਼ਵਨੀ ਐਸਕਾਰਟ ਵਹੀਕਲ ਦੇ ਨਾਲ ਮੌਜੂਦ ਸਨ। ਅਚਾਨਕ ਇਕ ਵਿਅਕਤੀ ਆਇਆ ਅਤੇ ਏ.ਐਸ.ਆਈ. ਦੀ ਪਿਸਤੌਲ ਖੋਹ ਲਈ। ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁੱਝ  ਸਮਾਂ ਮਿਲਦਾ, ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਜਲਦਬਾਜ਼ੀ ’ਚ ਸੁਰੱਖਿਆ ’ਚ ਮੌਜੂਦ ਲੋਕਾਂ ਨੇ ਜੱਜ ਨੂੰ ਸੁਰੱਖਿਅਤ ਕਰ ਲਿਆ। ਹਾਈ ਕੋਰਟ ਨੇ ਕਿਹਾ ਸੀ ਕਿ ਇਹ ਸਿੱਧੀ ਸੁਰੱਖਿਆ ਖਾਮੀ ਦਾ ਮਾਮਲਾ ਹੈ, ਜੋ ਗੰਭੀਰ ਮਾਮਲਾ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਜੱਜ ਦੀ ਸੁਰੱਖਿਆ ਤੋਂ ਹਟਾਉਣ ਦੇ ਹੁਕਮ ਦਿਤੇ ਸਨ। 

ਹਾਈ ਕੋਰਟ ਨੇ ਇਸ ਮਾਮਲੇ ’ਚ ਦਰਜ ਐਫ.ਆਈ.ਆਰ. ਦੀ ਜਾਂਚ ਪੰਜਾਬ ਪੁਲਿਸ ਤੋਂ ਹਰਿਆਣਾ ਦੀ ਆਈ.ਪੀ.ਐਸ. ਮਨੀਸ਼ਾ ਚੌਧਰੀ ਨੂੰ ਵੀ ਸੌਂਪੀ ਸੀ। ਮਨੀਸ਼ਾ ਚੌਧਰੀ ਨੇ ਹਾਈ ਕੋਰਟ ਨੂੰ ਕਿਹਾ ਕਿ ਉਸ ਨੂੰ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਲਈ 1 ਮਹੀਨੇ ਦਾ ਸਮਾਂ ਦਿਤਾ ਜਾਵੇ। ਹਾਈ ਕੋਰਟ ਨੇ ਉਸ ਨੂੰ 25 ਨਵੰਬਰ ਤਕ  ਜਾਂਚ ਪੂਰੀ ਕਰਨ ਦਾ ਹੁਕਮ ਦਿਤਾ ਹੈ। ਅਦਾਲਤ ਨੇ ਜਸਟਿਸ ਸ਼ੇਖਾਵਤ ਦੀ ਮੌਜੂਦਾ ਨਿੱਜੀ ਸੁਰੱਖਿਆ ਨੂੰ ਜਾਰੀ ਰੱਖਣ ਦਾ ਵੀ ਹੁਕਮ ਦਿਤਾ। 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement