20 ਸਾਲਾ ਲੜਕੀ ਨੂੰ ਨਸ਼ਾ ਦੇ ਕੇ ਕਰਵਾਉਂਦੇ ਰਹੇ ਜਿਸਮਫਿਰੋਸ਼ੀ ਦਾ ਧੰਦਾ, ਮਾਮਲਾ ਦਰਜ
Published : Dec 5, 2018, 1:09 pm IST
Updated : Dec 5, 2018, 1:17 pm IST
SHARE ARTICLE
20-year-old teenager dies
20-year-old teenager dies

ਚਾਟੀਵਿੰਡ ਗੇਟ ਦੇ ਨੇੜੇ ਸਥਿਤ ਇਲਾਕਾ ਰੰਝੋ ਦੇ ਹਵੇਲੀ ਵਿਚ ਇਕ 20 ਸਾਲਾ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ। ਸਿਰਫ਼ 3 ਲੋਕ ਲਾਸ਼ ਨੂੰ ਲੈ ਕੇ...

ਅੰਮ੍ਰਿਤਸਰ (ਭਾਸ਼ਾ) : ਚਾਟੀਵਿੰਡ ਗੇਟ ਦੇ ਨੇੜੇ ਸਥਿਤ ਇਲਾਕਾ ਰੰਝੋ ਦੇ ਹਵੇਲੀ ਵਿਚ ਇਕ 20 ਸਾਲਾ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ। ਸਿਰਫ਼ 3 ਲੋਕ ਲਾਸ਼ ਨੂੰ ਲੈ ਕੇ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨਘਾਟ ਵਿਚ ਪਹੁੰਚੇ। ਇਸ ਦੌਰਾਨ ਥਾਣਾ ਬੀ-ਡਵੀਜ਼ਨ ਪੁਲਿਸ ਨੂੰ ਸੂਚਨਾ ਮਿਲੀ ਕਿ ਲੜਕੀ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ। ਰੰਝੋ ਦੀ ਹਵੇਲੀ ਤੰਗ ਗਲੀ ਵਿਚ ਰਹਿਣ ਵਾਲੇ ਲੋਕਾਂ ਨੇ ਮੰਗਲਵਾਰ ਨੂੰ ਥਾਣਾ ਬੀ-ਡਵੀਜ਼ਨ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ ਇਲਾਕੇ ਵਿਚ ਰਹਿਣ ਵਾਲਾ ਨੌਜਵਾਨ ਮਨੀ, ਜੱਗੂ, ਸਨੀ ਅਤੇ ਉਹਨਾਂ ਦੇ ਪਰਵਾਰ ਦੇ ਮੈਂਬਰ ਨਸ਼ੇ ਦਾ ਧੰਦਾ ਕਰਦੇ ਸੀ।

HeroineHeroine

ਅਤੇ ਉਹ ਖ਼ੁਦ ਵੀ ਕਰਦਾ ਹੈ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪੂਰਾ ਦਿਨ ਉਹਨਾਂ ਦੇ ਘਰ ਵਿਚ ਨਸ਼ਾ ਕਰਨ ਵਾਲੇ ਨੌਜਵਾਨ ਆਉਂਦੇ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਜੱਗੂ ਅਤੇ ਸਨੀ ਇਕ ਲੜਕੀ ਨੂੰ ਲੈ ਆਏ ਸੀ। ਸਾਈਨਾ ਨਾਮ ਦੀ ਲੜਕੀ ਨਸ਼ੇ ਦੇ ਟੀਕੇ ਲਗਾਉਂਦੀ ਸੀ ਅਤੇ ਉਸ ਨੂੰ ਨਸ਼ਾ ਦੇਣ ਤੋਂ ਬਾਅਦ ਮਨੀ, ਜੱਗੂ ਅਤੇ ਹੋਰ ਮੈਂਬਰ ਉਸ ਤੋਂ ਜਿਸਮਫਿਰੋਸ਼ੀ ਦਾ ਧੰਦਾ ਵੀ ਕਰਾਉਂਦੇ ਸੀ। ਪਿਛਲੇ ਕੁਝ ਦਿਨਾਂ ਤੋਂ ਐਵੇਂ ਹੀ ਚਲ ਰਿਹਾ ਸੀ। ਮਨੀ ਅਤੇ ਜੱਗੂ ਦਾ ਘਰ ਨਜ਼ਦੀਕ ਹੀ ਹੈ। ਸੋਮਵਾਰ ਦੁਪਹਿਰ ਨੂੰ ਸਾਈਨਾ ਰੋਂਦੀ ਹੋਈ ਗਲੀ ਵਿਚ ਭੱਜ ਰਹੀ ਸੀ ਤਾਂ ਉਸ ਨੂੰ ਗਲੀ ਵਿਚ ਹੀ ਘੜੀਸ ਕੇ ਦੁਬਾਰਾ ਘਰ ਦੇ ਅੰਦਰ ਲੈ ਗਏ।

One Man  Arrested with 200 crore heroin Arrested 

ਇਸ ਦੌਰਾਨ ਸਾਈਨਾ ਦੇ ਸਰੀਰ ‘ਤੇ ਕੱਪੜੇ ਉਤਾਰੇ ਹੋਏ ਸੀ। ਫਿਰ ਸਾਈਨਾ ਦੀ ਆਵਾਜ਼ ਨਹੀਂ ਆਈ। ਮੰਗਲਵਾਰ ਦੁਪਰਿਹ ਨੂੰ ਸਾਈਨਾ ਦੀ ਲਾਸ਼ ਨੂੰ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਲਈ ਲੈ ਜਾਇਆ ਗਿਆ ਤਾਂ ਇਸ ਬਾਰੇ ਨੇੜਲੇ ਲੋਕਾਂ ਅਤੇ ਮੁਹੱਲੇ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਦੱਸਿਆ। ਇਲਾਕੇ ਦੇ ਲੋਕਾਂ ਨੂੰ ਸ਼ੱਕ ਹੋ ਗਿਆ ਕਿ ਇਹ ਹੱਤਿਆ ਹੀ ਕੀਤੀ ਗਈ ਹੈ। ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

Gang-RapeGang-Rape

ਥਾਣਾ ਬੀ-ਡਵੀਜ਼ਨ ਦੇ ਐਸ.ਐਚ.ਓ ਜਰਨੈਲ ਸਿੰਘ, ਚੌਂਕੀ ਸ਼ਹੀਦ ਉਧਮ ਸਿੰਘ ਨਗਰ ਦੇ ਇੰਚਾਰਜ਼ ਭੁਪਿੰਦਰ ਸਿੰਘ, ਏ.ਐਸ.ਆਈ ਦਲਜੀਤ ਸਿੰਘ, ਪ੍ਰੇਮ ਸਿੰਘ ਮਹਿਲਾ ਪੁਲਿਸ ਦੇ ਨਾਲ ਸ਼ਮਸ਼ਾਨਘਾਟ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਲਿਆ। ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਸਾਈਨਾ ਰਾਜਪੁਰਾ ਦੀ ਰਹਿਣ ਵਾਲੀ ਹੈ। ਕੁਝ ਦਿਨ ਪਹਿਲਾਂ ਅਪਣੇ ਪਰਵਾਰ ਨਾਲ ਝਗੜਾ ਕਰਕੇ ਅੰਮ੍ਰਿਤਸਰ ਆ ਗਈ ਸੀ। ਉਥੋਂ ਹੀ ਜੱਗੂ ਅਤੇ ਮਨੀ ਉਸ ਨੂੰ ਅਪਣੇ ਘਰ ਲੈ ਆਏ। ਉਸ ਨੂੰ ਨਸ਼ੇ ਦੀ ਆਦੀ ਬਣਾ ਕੇ ਅਪਣੀ ਕਮਾਈ ਦਾ ਸਾਧਨ ਬਣਾ ਲਿਆ ਸੀ।

Rape Case Rape Case

ਨਸ਼ੇ ਦੇ ਟੀਕੇ ਦੀ ਓਵਰਡੋਜ਼ ਦੇ ਕਾਰਨ ਸਾਈਨਾ ਦੀ ਮੌਤ ਹੋ ਗਈ ਹੈ। ਪੁਲਿਸ ਦੁਆਰਾ ਸਾਈਨਾ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਨੂੰ ਕਢਵਾ ਕੇ ਉਸ ਦੇ ਘਰ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੋਸ਼ੀਆਂ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement