
ਕਿਸਾਨੀ ਧਰਨੇ ਨੂੰ ਤੋੜਨ ਦੀ ਇਕ ਹੋਰ ਸਾਜ਼ਿਸ਼ ਹੋਈ ਬੇਨਕਾਬ
ਕੁੜੀਆਂ ਨੂੰ ਫੜਿਆ ਤਾਂ ਲੱਗ ਗਈਆਂ ਗਾਲ੍ਹਾਂ ਕੱਢਣ'
ਨਵੀਂ ਦਿੱਲੀ, 4 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਭੋਗਲ ਵਲੋਂ ਜਗਵੀਰ ਸਿੰਘ ਪੂਨੀਆਂ ਨਾਲ ਗੱਲਬਾਤ ਕੀਤੀ ਗਈ। ਜਗਵੀਰ ਸਿੰਘ ਨੇ ਦਸਿਆ ਕਿ ਅਸੀਂ 26 ਤਾਰੀਕ ਨੂੰ ਇਥੇ ਆ ਗਏ ਸੀ ਅਤੇ ਸ਼ੰਘਰਸ ਸ਼ਾਂਤਮਾਈ ਢੰਗ ਨਾਲ ਬਹੁਤ ਵਧੀਆਂ ਚੱਲ ਰਿਹਾ ਹੈ। ਜਥੇਬੰਦੀਆਂ ਅਤੇ ਲੱਖਾ ਸਿਧਾਣਾ ਦੋ ਤਿੰਨ ਦਿਨ ਤੋਂ ਹੀ ਕਹਿ ਰਹੇ ਸਨ ਕਿ ਸਾਨੂੰ ਸ਼ੰਕਾ ਹੈ ਕਿ ਸਰਕਾਰ ਸੰਘਰਸ਼ ਨੂੰ ਖ਼ਰਾਬ ਕਰਨ ਲਈ ਗੜਬੜੀਆਂ ਕਰੇਗੀ। ਇਹ ਸ਼ਰਾਰਤੀ ਤੱਤ ਭੇਜੇਗੀ। ਉਨ੍ਹਾਂ ਕਿਹਾ ਕਿ ਅਸੀਂ ਕਲ 9 ਵਜੇ ਸਟੇਜ ਪਿੱਛੇ ਬੈਠੇ ਸੀ ਉਦੋਂ ਦੋ ਕੁੜੀਆਂ ਵੇਖੀਆਂ ਸੀ ਜੋ ਟਰੈਕਟਰ ਲਿਜਾ ਰਹੇ ਮੁੰਡਿਆਂ ਦੇ ਕੋਲ ਜਾ ਕੇ ਖੜੀਆਂ ਸਨ। ਅਸੀ ਉਨ੍ਹਾਂ ਨੂੰ ਫਿਰ ਨੋਟਿਸ ਕੀਤਾ ਕਿ ਉਹ ਮੁੰਡਿਆਂ ਨਾਲ ਗੱਲਾਂ ਕਰ ਰਹੀਆਂ ਸਨ। ਉਨ੍ਹਾਂ ਨਾਲ ਘੁੰਮ ਰਹੀਆਂ ਸਨ ਅਤੇ ਇਕ ਮੁੰਡੇ ਨੂੰ ਫ਼ੋਨ ਚਾਰਜ ਕਰਨ ਲਈ ਫੜਾ ਦਿਤਾ। ਅਸੀ ਸੋਚਿਆ ਇਹ ਕੰਮ ਗ਼ਲਤ ਹੈ। ਅਸੀ ਜਾਣ ਲੱਗੇ ਫਿਰ ਅਸੀਂ ਸੋਚਿਆ ਜੇ ਅਸੀ ਗਏ ਤਾਂ ਕੰਮ ਗ਼ਲਤ ਹੋ ਜਾਵੇਗਾ ਫਿਰ ਅਸੀਂ ਬਜ਼ੁਰਗਾਂ ਨੂੰ ਭੇਜਿਆ। ਬਜ਼ੁਰਗਾਂ ਨੇ ਕੁੜੀਆਂ ਨੂੰ ਬਿਠਾ ਲਿਆ ਤੇ ਪੁੱਛਣ ਲੱਗ ਪਏ ਕੁੜੀਆਂ ਇੰਨੇ ਵਿਚ ਹੀ ਬੌਂਦਲ ਗਈਆਂ। ਇੰਨੇ ਨੂੰ ਅਸੀ ਉਸ ਮੁੰਡੇ ਤੋਂ ਫ਼ੋਨ ਫੜ ਲਿਆ ਜਿਸ ਨੂੰ ਕੁੜੀਆਂ ਨੇ ਫ਼ੋਨ ਚਾਰਜ ਕਰਨ ਨੂੰ ਦਿਤਾ ਸੀ। ਅਸੀ ਉਸ ਦੇ ਫ਼ੋਨ ਵਿਚ ਲੱਖੇ ਸਿਧਾਣੇ ਦੀਆਂ ਵੀਡੀਉਜ਼, ਪ੍ਰਦਰਸ਼ਨ ਦੀਆਂ ਵੀਡੀਉਜ਼, ਦੀਪ ਸਿੱਧੂ ਅਤੇ ਹੋਰ ਵੀ ਕਾਫ਼ੀ ਜਣਿਆਂ ਦੀਆਂ ਵੀਡੀਉਜ਼ ਵੇਖੀਆਂ। ਜਦੋਂ ਇਨ੍ਹਾਂ ਵੀਡੀਉਜ਼ ਬਾਰੇ ਉਨ੍ਹਾਂ ਨੂੰ ਪੁਛਿਆ ਗਿਆ ਉਸ ਨੇ ਕਿਹਾ ਕਿ ਮੈਂ ਦਿੱਲੀ ਤੋਂ ਹੀ ਹਾਂ। ਇੰਨੇ ਨੂੰ ਉਹ ਮੁੰਡੇ ਵੀ ਬੌਂਦਲ ਗਏ। ਅਸੀ ਉਨ੍ਹਾਂ ਨੂੰ ਬਾਹਾਂ ਤੋਂ ਫੜ ਲਿਆ। ਜਦੋਂ ਕੁੜੀਆਂ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਹ ਆਪਸ ਵਿਚ ਹੀ ਲੜਨ ਲੱਗ ਪਈਆਂ ਮਾਂ- ਭੈਣ ਦੀਆਂ ਗਾਲ੍ਹਾਂ ਕੱਢਣ ਲੱਗ ਪਈਆਂ। ਉਸ ਮੁੰਡੇ ਨੇ ਦਸਿਆ ਕਿ ਉਹ 15 ਜਣੇ ਹਨ ਤੇ ਸਾਨੂੰ ਡੀਸੀ ਦਫ਼ਤਰ ਵਲੋਂ ਭੇਜਿਆ ਗਿਆ ਹੈ। ਸਾਨੂੰ 500 ਰੁਪਏ ਦਿਹਾੜੀ ਮਿਲਦੀ ਹੈ, 3 ਦਿਨ ਹੋ ਗਏ ਸਾਨੂੰ ਤੁਹਾਡੀਆਂ ਵੀਡੀਉਜ਼ ਬਣਾਉਂਦਿਆਂ ਨੂੰ। ਮੈਂ ਉਨ੍ਹਾਂ ਨੂੰ ਅਪਣੇ ਸਾਥੀ 15 ਜਣਿਆਂ ਨੂੰ ਬੁਲਾਉਣ ਲਈ ਕਿਹਾ। ਇੰਨੇ ਨੂੰ ਉਸ ਦੇ 5 ਸਾਥੀ ਹੋਰ ਆ ਗਏ। ਅਸੀ ਉਨ੍ਹਾਂ ਨੂੰ ਵੀ ਫੜ ਲਿਆ। ਮੁੰਡਿਆਂ ਨੂੰ ਪੁਛਿਆ ਕਿ ਅਪਣੇ ਪਰੂਫ਼ ਵਿਖਾਉਣ। ਉਹ ਕਹਿੰਦੇ ਸਾਡੇ ਸਾਰੇ ਪਰੂਫ਼ ਕੁੰਡਲੀ ਥਾਣੇ ਵਿਚ ਹਨ, ਉਥੇ ਚਲੋ। ਇਥੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਰਕਾਰ ਦੀਆਂ ਚਾਲਾਂ ਨੇ। ਦੂਜੀ ਗੱਲ ਇਹ ਲੰਗਰ ਵੀ ਛਕਾਉਣ ਆਏ ਸਨ। ਅਸੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਗੁਰਦੁਆਰੇ ਆਲੇ ਬਾਬੇ ਤੋਂ, ਖ਼ਾਲਸਾ ਏਡ ਤੋਂ ਲੰਗਰ ਛਕੋ ਇਨ੍ਹਾਂ ਦਾ ਇਹ ਨਹੀਂ ਪਤਾ ਕਿ ਇਹ ਜ਼ਹਿਰ ਨਾ ਪਾ ਦੇਣ।image