ਮੁੱਖ ਚੋਣ ਅਫਸਰ ਨੇ ਮੋਬਾਇਲ ਵੈਨਾਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ
Published : Dec 5, 2020, 7:03 pm IST
Updated : Dec 5, 2020, 7:03 pm IST
SHARE ARTICLE
CEO Punjab flags off Mobile Vans
CEO Punjab flags off Mobile Vans

ਸੂਬੇ ਦੇ ਪੰਜ ਜ਼ਿਲਿਆਂ ਵਿਚ ਲੋਕਾਂ ਨੂੰ ਵੋਟਾਂ ਬਨਾਉਣ ਅਤੇ ਕਟਵਾਉਣ ਬਾਰੇ ਜਾਗਰੂਕ ਕਰਨਗੀਆ ਇਹ ਵੈਨਾਂ

ਚੰਡੀਗੜ: ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੀ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਪੰਜ ਮੋਬਾਇਲ ਵੈਨਾਂ ਨੂੰ ਝੰਡੀ ਦੇ ਕੇ ਕੀਤਾ। ਇਹ ਵੈਨਾਂ ਸੂਬੇ ਦੇ ਪੰਜ ਜ਼ਿਲਿਆਂ ( ਐਸ.ਏ.ਐਸ. ਨਗਰ, ਲੁਧਿਆਣਾ, ਹੁਸ਼ਿਆਰਪੁਰ, ਰੂਪਨਗਰ ਅਤੇ ਬਰਨਾਲਾ) ਵਿੱਚ ਲੋਕਾਂ ਨੂੰ ਵੋਟਾਂ ਬਨਾਉਣ ਅਤੇ ਕਟਵਾਉਣ ਬਾਰੇ ਜਾਗਰੂਕ ਕਰਨਗੀਆ ਤਾਂ ਜ਼ੋ ਸਹੀ ਵੋਟਰ ਸੂਚੀਆਂ ਬਣ ਸਕਣ।

CEO, PunjabCEO, Punjab

ਇਹ ਮੋਬਾਇਲ ਵੈਨਾਂ ਪਹਿਲਾਂ ਤੋਂ ਹੀ ਚੱਲ ਰਹੇ ਵੋਟਰ ਸੁਧਾਈ ਪ੍ਰੋਗਰਾਮ ਵਿੱਚ ਹਿੱਸਾ ਪਾਉਣਗੀਆਂ ਅਤੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੀਆਂ ਪ੍ਰਸਿੱਧ ਥਾਵਾਂ ਤੇ ਲੋਕਾਂ ਨੂੰ ਵੋਟਾਂ ਬਨਾਉਣ/ਕਟਵਾਉਣ ਅਤੇ ਸੋਧ ਸਬੰਧੀ ਸੇਵਾਵਾਂ ਮੁਹੱਈਆ ਕਰਨਗੀਆਂ ਤੇ ਮੌਕੇ ਤੇ ਹੀ ਪ੍ਰਤੀ ਬੇਨਤੀ ਵੀ ਸਵੀਕਾਰ ਕਰਨਗੇ।

ਜ਼ਿਲਾ ਐਸ.ਏ.ਐਸ. ਨਗਰ ਦਾ ਵਿਧਾਨ ਸਭਾ ਹਲਕਾ ਮੁਹਾਲੀ, ਜ਼ਿਲਾ ਲੁਧਿਆਣਾ  ਦਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ, ਜ਼ਿਲਾ  ਹੁਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ  ਉੜਮੁੜ , ਜ਼ਿਲਾ  ਰੂਪਨਗਰ ਦਾ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ, ਅਤੇ  ਜ਼ਿਲਾ ਬਰਨਾਲਾ ਦਾ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਇਹ ਵੈਨਾਂ ਆਪਣੀਆਂ ਸੇਵਾਵਾਂ ਮੁਹੱਈਆ ਕਰਨਗੀਆਂ।

CEO, PunjabCEO, Punjab

ਵਿਧਾਨ ਸਭਾ ਹਲਕਾ ਮੁਹਾਲੀ, ਵਿਧਾਨ ਸਭਾ ਹਲਕਾ ਚਮਕੌਰ ਸਾਹਿਬ, ਅਤੇ  ਜ਼ਿਲਾ ਬਰਨਾਲਾ ਦਾ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਵੋਟਰ ਪ੍ਰਤੀਸ਼ਤ ਨੂੰ ਵਧਾਉਣ ਲਈ   ਅਤੇ  ਜ਼ਿਲਾ ਲੁਧਿਆਣਾ  ਦਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ  ਅਤੇ ਹੁਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ  ਉੜਮੁੜ ਦੀ ਚੋਣ ਲਿੰਗ ਅਨੁਪਾਤ ਅਨੁਸਾਰ ਵੋਟਰਾਂ ਦੀ ਗਿਣਤੀ ਵਧਾਉਣ ਲਈ  ਕੀਤੀ ਗਈ ਹੈ ।

 

ਇਸ ਮੌਕੇ ਤੇ ਬੋਲਦਿਆਂ ਮੁਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਲੋਕਤੰਤਰ ਦੀ ਬੁਨਿਆਦ ਵੋਟਰ ਸੂਚੀਆਂ ਵਿੱਚ ਸਾਰੇ ਵਰਗਾਂ ਦੇ ਪੂਰੀ ਸ਼ਮੂਲੀਅਤ ਉਤੇ ਹੀ ਟਿਕੀ ਹੋਈ ਹੈ। ਉਹਨਾਂ ਕਿਹਾ ਕਿ ਸਾਰੇ ਵਰਗਾਂ ਦੀ ਵੋਟਰ ਸੂਚੀਆਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਹੈ ਤਾਂ ਜ਼ੋ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਤੱਕ ਸਿੱਧੀ ਪਹੁੰਚ ਕੀਤੀ ਜਾ ਸਕੇ।

Last chance to make voter cardVoter Card

ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ  ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐਸ ਨੇ ਕਿਹਾ ਕਿ ਲੋਕਾਂ ਦੇ ਸਮੂਹਾ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਸੰਦੇਸ਼ਾਂ ਵਾਲੀਆਂ ਖਾਸ ਤੌਰ ‘ਤੇ ਤਿਆਰ ਕੀਤੀਆਂ ਵੈਨ ਇੱਕ ਵਿਲੱਖਣ ਕੋਸ਼ਿਸ਼ ਹੈ। ਵੱਖ ਵੱਖ ਨਿਰਧਾਰਤ ਥਾਵਾਂ ‘ਤੇ ਵੈਨ ਰੋਕ ਕੇ  ਵੋਟਰਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਅਤੇ ਜਾਗਰੂਕ ਕਰਨ ਸਬੰਧੀ  ਸਭਿਆਚਾਰਕ ਗਤੀਵਿਧੀਆਂ ਕੀਤੀਆਂ ਜਾਣਗੀਆਂ।  ਸਟੇਟ ਆਈਕਨ ਸੋਨੂੰ ਸੂਦ ਦਾ ਪੋਸਟਰ ਅਤੇ ਆਡੀਓ / ਵੀਡੀਓ ਅਪੀਲ ਵੀ ਇਸ ਵਿਸ਼ੇਸ਼ ਡਰਾਈਵ ਦੀ ਇਕ ਹੋਰ ਵਿਸ਼ੇਸ਼ਤਾ ਹੋਵੇਗੀ।

Voter CardVoter Card

ਡਰਾਫਟ ਵੋਟਰ ਸੂਚੀ 16.11.2020 ਨੂੰ ਪ੍ਰਕਾਸ਼ਤ ਕੀਤੀ ਗਈ ਸੀ ਅਤੇ ਭਾਰਤੀ  ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15.12.2020 ਤੱਕ ਫਾਰਮ ਭਰੇ ਜਾ ਸਕਦੇ ਹਨ। ਇਸ ਮੁਹਿੰਮ ਤਹਿਤ ਪੰਜਾਬ ਦੇ ਸਮੂਹ ਪੋਲਿੰਗ ਬੂਥਾਂ ਤੇ 05.12.2020 (ਸ਼ਨੀਵਾਰ) ਅਤੇ 06.12.2020 (ਐਤਵਾਰ) ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਬੂਥ ਲੈਵਲ ਅਧਿਕਾਰੀ (ਬੀ.ਐਲ.ਓਜ਼) ਵੀ ਇੱਕੇ ਮੌਜੂਦ ਰਹਿਣਗੇ।

ਫਾਰਮ ਵੈਬਸਾਈਟ www.voterportal.eci.gov.in ਰਾਹੀਂ ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪ ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਜੋ ਵਿਅਕਤੀ  01.01.2021 ਨੂੰ 18 ਸਾਲ ਦੇ ਹੋ ਜਾਣਗੇ ਉਹ ਇੱਕ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement