ਦਸੰਬਰ ਤਿਮਾਹੀ ਵਿਚ 6.8 ਫ਼ੀ ਸਦੀ ਰਹਿ ਸਕਦੀ ਹੈ ਮਹਿੰਗਾਈ ਦਰ : ਆਰ.ਬੀ.ਆਈ.
Published : Dec 5, 2020, 1:44 am IST
Updated : Dec 5, 2020, 1:44 am IST
SHARE ARTICLE
image
image

ਦਸੰਬਰ ਤਿਮਾਹੀ ਵਿਚ 6.8 ਫ਼ੀ ਸਦੀ ਰਹਿ ਸਕਦੀ ਹੈ ਮਹਿੰਗਾਈ ਦਰ : ਆਰ.ਬੀ.ਆਈ.

ਮੁੰਬਈ, 4 ਦਸੰਬਰ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਪ੍ਰਚੂਨ ਮਹਿੰਗਾਈ ਦੇ ਉਸ ਦੇ ਸੰਤੋਸ਼ਜਨਕ ਪੱਧਰ ਤੋਂ ਉੱਚੀ ਬਣੇ ਰਹਿਣ ਦਾ ਅਨੁਮਾਨ ਹੈ। ਕੇਂਦਰੀ ਬੈਂਕ ਮੁਤਾਬਕ, ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਪ੍ਰਚੂਨ ਮਹਿੰਗਾਈ ਦਰ 6.8 ਫ਼ੀ ਸਦੀ ਰਹਿ ਸਕਦੀ ਹੈ।
ਰਿਜ਼ਰਵ ਬੈਂਕ ਗਰਵਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦਾ ਵਿਚਾਰ ਹੈ ਕਿ ਜਲਦ ਨਸ਼ਟ ਹੋਣ ਵਾਲੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਨਾਲ ਸਰਦੀਆਂ ਦੇ ਮਹੀਨਿਆਂ 'ਚ ਥੋੜ੍ਹੀ ਰਾਹਤ ਨੂੰ ਛੱਡ ਕੇ ਮਹਿੰਗਾਈ ਦੇ ਤੇਜ਼ ਬਣੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਪ੍ਰਚੂਨ ਮਹਿੰਗਾਈ ਦੇ 2020-21 ਦੀ ਚੌਥੀ ਤਿਮਾਹੀ 'ਚ ਘੱਟ ਹੋ ਕੇ 5.8 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦੋ ਮਹੀਨਾਵਾਰ ਮੁਦਰਾ ਨੀਤੀ ਸਮੀਖਿਆ ਬੈਠਕ ਦੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਤੇਜ਼ੀ ਨਾਲ ਵੱਧ ਕੇ ਸਤੰਬਰ 'ਚ 7.3 ਫ਼ੀ ਸਦੀ ਅਤੇ ਅਕਤੂਬਰ 'ਚ 7.6 ਫ਼ੀ ਸਦੀ 'ਤੇ ਪਹੁੰਚ ਗਈ। ਉਨ੍ਹਾਂ ਮੁਤਾਬਕ, ਕੀਮਤਾਂ ਦਾ ਦਬਾਅ ਵਧਣ ਕਾਰਨ ਪਿਛਲੇ ਦੋ ਮਹੀਨੇ ਦੇ ਦੌਰਾਨ ਮਹਿੰਗਾਈ ਦਾ ਅਨੁਮਾਨ ਉਮੀਦ ਦੇ ਮੁਕਾਬਲੇ 'ਚ ਪ੍ਰਤੀਕੂਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਉਣੀ ਫ਼ਸਲਾਂ ਦੀ ਭਾਰੀ ਆਮਦ ਨਾਲ ਅਨਾਜ ਕੀਮਤਾਂ ਦਾ ਨਰਮ ਹੋਣਾ ਜਾਰੀ ਰਹਿ ਸਕਦਾ ਹੈ ਅਤੇ ਸਰਦੀਆਂ 'ਚ ਸਬਜ਼ੀਆਂ ਦੀ ਕੀਮਤ 'ਚ ਵੀ ਨਰਮੀ ਆ ਸਕਦੀ ਹੈ ਪਰ ਹੋਰ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹਿਣ ਦਾ ਖਦਸ਼ਾ ਹੈ, ਜਿਨ੍ਹਾਂ ਦਾ ਪ੍ਰਭਾਵ ਮਹਿੰਗਾਈ 'ਤੇ ਬਣਿਆ ਰਹਿ ਸਕਦਾ ਹੈ। ਦਾਸ ਨੇ ਕਿਹਾ ਕਿ, ''ਇਨ੍ਹਾਂ ਸਾਰੇ ਕਾਰਕਾਂ ਨੂੰ ਧਿਆਨ 'ਚ ਰਖਦੇ ਹੋਏ ਪ੍ਰਚੂਨ ਮਹਿੰਗਾਈ ਦੇ ਮੌਜੂਦਾ ਵਿੱਤੀ ਵਰ੍ਹੇ ਦੀ ਤੀਸਰੀ ਤਿਮਾਹੀ 'ਚ 8.6 ਫ਼ੀ ਸਦੀ, ਚੌਥੀ ਤਿਮਾਹੀ 'ਚ 5.8 ਫ਼ੀ ਸਦੀ ਅਤੇ 2021-22 ਦੀ ਪਹਿਲੀ ਛਮਾਹੀ 'ਚ 5.2 ਤੋਂ 4.6 ਫ਼ੀ ਸਦੀ ਦੇ ਦਾਇਰੇ 'ਚ ਰਹਿਣ ਦਾ ਅਨੁਮਾਨ ਹੈ। ਮੁਦਰਾ ਨੀਤੀ ਕੇਮਟੀ ਨੇ ਮਹਿੰਗਾਈ ਦਬਾਅ ਦੇ ਮੱਦੇਨਜ਼ਰ ਨਰਮ ਰੁਖ ਦੇ ਨਾਲ ਰੇਪੋ ਦਰ ਨੂੰ ਚਾਰ ਫ਼ੀ ਸਦੀ 'ਤੇ ਬਣਾਏ ਰਖਿਆ ਹੈ।  (ਪੀimageimageਟੀਆਈ)

 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement