ਕਿਸਾਨ ਅੰਦੋਲਨ: ਸਖ਼ਤ ਸੁਰੱਖਿਆ ਵਿਚਕਾਰ ਹੁਣ ਵੀ ਦਿੱਲੀ ਨੇੜਲੀਆਂ ਸਰਹੱਦਾਂ 'ਤੇ ਡਟੇ ਪ੍ਰਦਰਸ਼ਨਕਾਰੀ
Published : Dec 5, 2020, 1:32 am IST
Updated : Dec 5, 2020, 1:32 am IST
SHARE ARTICLE
image
image

ਕਿਸਾਨ ਅੰਦੋਲਨ: ਸਖ਼ਤ ਸੁਰੱਖਿਆ ਵਿਚਕਾਰ ਹੁਣ ਵੀ ਦਿੱਲੀ ਨੇੜਲੀਆਂ ਸਰਹੱਦਾਂ 'ਤੇ ਡਟੇ ਪ੍ਰਦਰਸ਼ਨਕਾਰੀ

ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਕਾਰ ਗੱਲਬਾਤ ਦਾ ਅਗਲਾ ਦੌਰ ਸਨਿਚਰਵਾਰ ਨੂੰ

ਨਵੀਂ ਦਿੱਲੀ, 4 ਦਸੰਬਰ: ਕੇਂਦਰ ਦੇ ਨਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਸ਼ੁਕਰਵਾਰ ਨੂੰ ਲਗਾਤਾਰ ਨੌਵੇਂ ਦਿਨ ਸਖ਼ਤ ਸੁਰੱਖਿਆ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਵੀਰਵਾਰ ਨੂੰ ਇਕ ਵਾਰ ਮੁੜ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੀ ਅਗਲੀ ਕਾਰਵਾਈ ਕਰਨ ਲਈ ਅੱਜ ਮੀਟਿੰਗ ਕੀਤੀ ਜਾਵੇਗੀ।
ਉੱਤਰ ਪ੍ਰਦੇਸ਼ ਦੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 'ਯੂ ਪੀ ਗੇਟ' ਨੇੜੇ ਰਾਸ਼ਟਰੀ ਰਾਜ ਮਾਰਗ -9 ਨੂੰ ਜਾਮ ਕਰ ਦਿਤਾ ਹੈ। ਉਥੇ, ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਦੇ ਹੋਰ ਪ੍ਰਵੇਸ਼ ਮਾਰਗਾਂ 'ਤੇ ਡਟੇ ਹਨ। ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਕਾਰ ਗੱਲਬਾਤ ਦਾ ਅਗਲਾ ਦੌਰ ਸ਼ਨਿਚਰਵਾਰ ਨੂੰ ਹੋ ਸਕਦਾ ਹੈ।
ਪ੍ਰਦਰਸ਼ਨ ਦੇ ਸ਼ੁਕਰਵਾਰ ਨੂੰ ਨੌਵੇਂ ਦਿਨ ਵੀ ਜਾਰੀ ਰਹਿਣ ਦਾ ਮੱਦੇਨਜ਼ਰ ਸਿੰਘੂ, ਟੀਕਰੀ, ਚਿੱਲਾ ਅਤੇ ਗਾਜੀਪੁਰ ਸਰਹੱਦ ਉੱਤੇ ਹੁਣ ਵੀ ਸੁਰੱਖਿਆ ਕਰਮੀ ਤੈਨਾਤ ਹਨ। ਇਸ ਦੌਰਾਨ, ਦਿੱਲੀ ਪੁਲਿਸ ਨੇ ਸ਼ਹਿਰ ਵਿਚ ਆਵਾਜਾਈ ਲਈ ਲੋਕਾਂ ਨੂੰ ਹੋਰ ਬਦਲਵੇਂ ਮਾਰਗਾਂ ਨੂੰ ਵਰਤਣ ਦਾ ਸੁਝਾਅ ਦਿਤਾ ਹੈ।
ਦਿੱਲੀ ਟ੍ਰੈਫ਼ਿਕ ਪੁਲਿਸ ਨੇ ਟਵੀਟ ਕਰ ਕੇ ਲੋਕਾਂ ਨੂੰ ਸਿੰਘੂ, ਲਮਪੁਰ, ਔਚੰਦੀ, ਸਾਫਿਆਬਾਦ, ਪਿਆਉ ਮਨਿਆਰੀ ਅਤੇ ਸਬੋਲੀ ਬਾਰਡਰ ਬੰਦ ਹੋਣ ਦੀ ਜਾਣਕਾਰੀ ਦਿਤੀ। ਉਨ੍ਹਾਂ ਇਹ ਵੀ ਦਸਿਆ ਕਿ ਰਾਸ਼ਟਰੀ ਰਾਜਮਾਰਗ -44 ਦੋਵਾਂ ਪਾਸਿਆਂ ਤੋਂ ਬੰਦ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement