ਮੁੱਖ ਮੰਤਰੀ ਵਲੋਂ ਮੂਸਾ ਅਤੇ ਰਾਮਗੜ੍ਹ ਭੁੱਡਾ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਲੋਕਾਂ ਨੂੰ ਸਮਰਪਤ
Published : Dec 5, 2020, 1:36 am IST
Updated : Dec 5, 2020, 1:36 am IST
SHARE ARTICLE
image
image

ਮੁੱਖ ਮੰਤਰੀ ਵਲੋਂ ਮੂਸਾ ਅਤੇ ਰਾਮਗੜ੍ਹ ਭੁੱਡਾ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਲੋਕਾਂ ਨੂੰ ਸਮਰਪਤ

ਚੰਡੀਗੜ੍ਹ, 4 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਮਾਨਸਾ ਅਤੇ ਮੁਹਾਲੀ ਜ਼ਿਲ੍ਹਿਆਂ ਵਿਚ ਦੋ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੰਜਾਬ ਦੇ ਲੋਕਾਂ ਨੂੰ ਸਮਰਪਤ ਕੀਤੇ ਗਏ। ਮੂਸਾ (ਮਾਨਸਾ) ਗਰਿੱਡ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਮੂਸਾ ਪਿੰਡ ਦੇ ਵਸਨੀਕਾਂ ਨੂੰ ਹੁਣ ਸ਼ਹਿਰੀ ਤਰਜ 'ਤੇ ਬਿਜਲੀ ਮਿਲੇਗੀ ਜਦਕਿ ਮੁਹਾਲੀ ਜ਼ਿਲ੍ਹੇ ਦੇ ਰਾਮਗੜ੍ਹ ਭੁੱਡਾ ਗਰਿੱਡ, ਜ਼ੀਰਕਪੁਰ ਸ਼ਹਿਰ ਦੇ ਉਪਭੋਗਤਾਵਾਂ ਨੂੰ ਲੰਮੇ ਬਿਜਲੀ ਕੱਟ ਤੋਂ ਰਾਹਤ ਦੇਵੇਗਾ ਅਤੇ ਬਿਜਲੀ ਦੀ ਬਿਹਤਰ ਸਪਲਾਈ ਮੁਹਈਆ ਕਰਵਾਏਗਾ।
ਮੂਸਾ ਗਰਿੱਡ ਸਬ-ਸਟੇਸ਼ਨ ਦਾ ਨਿਰਮਾਣ 1.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਜਦਕਿ ਰਾਮਗੜ ਬੁੱਡਾ ਗਰਿੱਡ ਸਬ ਸਟੇਸ਼ਨ 'ਤੇ 10 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਬਿਹਤਰ ਸੇਵਾਵਾਂ ਮੁਹਈਆ ਕਰਵਾਉਣ ਲਈ ਅਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੂਸਾ ਸਬ-ਸਟੇਸ਼ਨ ਪਿੰਡ ਮੂਸਾ, ਔਤਾਂਵਾਲੀ, ਮੈਨ ਬਿਬਰੀਆਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਵਾਧਾ ਕਰੇਗਾ। ਪਹਿਲਾਂ ਇਹ ਚਾਰੋਂ ਪਿੰਡ 11 ਕੇ.ਵੀ. ਮੱਖਾ, 11 ਕੇ.ਵੀ. ਰਾਏਪੁਰ, 11 ਕੇ.ਵੀ. ਗੱਗੋਵਾਲ ਅਤੇ 11 ਕੇ.ਵੀ. ਛਾਪਿਆਂਵਾਲੀ ਨਾਲ ਜੁੜੇ ਹੋਏ ਸਨ।
ਇਸ ਗਰਿੱਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਤਿੰਨ ਗਰਿੱਡ ਸਬ ਸਟੇਸ਼ਨਾਂ, ਜਿਨ੍ਹਾਂ ਵਿਚ 66 ਕੇਵੀ ਸਬ-ਸਟੇਸ਼ਨ ਅਨਾਜ ਮੰਡੀ, 66 ਕੇਵੀ ਸਬ-ਸਟੇਸ਼ਨ ਰਾਏਪੁਰ ਅਤੇ 66 ਕੇਵੀ ਸਬ-ਸਟੇਸ਼ਨ ਕੋਟਲੀ ਸ਼ਾਮਲ ਹਨ, ਨੂੰ ਬਿਹਤਰ ਬਿਜਲੀ ਸਪਲਾਈ ਨੂੰ ਨਿਯਮਤ ਕਰਨ ਲਈ ਰਾਹਤ ਮਿਲੇਗੀ। ਰਾਮਗੜ੍ਹ ਭੁੱਡਾ ਗਰਿੱਡ ਸਪਲਾਈ ਏਰੋਸਿਟੀ ਵਿਖੇ 66 ਕੇਵੀ ਬਨੂੜ-ਭਬਾਤ ਲਾਈਨ ਨੂੰ ਟੈਪ ਕਰ ਕੇ ਜ਼ਮੀਨਦੋਜ਼ 66 ਕੇ.ਵੀ. ਨਾਲ ਜੋੜਿਆ ਹੋਇਆ ਹੈ। ਲਗਭਗ 4.6 ਕਿਲੋਮੀਟਰ ਤਕ ਕੇਬਲ 240 ਮਿ.ਮੀ. 2 ਪਾਈ ਗਈ ਹੈ। ਰਾਮਗੜ ਬੁੱਡਾ ਗਰਿੱਡ ਤੋਂ 20 ਐਮ.ਵੀ.ਏ. ਸਮਰੱਥਾ ਨੰਬਰ 1: 66/11 ਕੇਵੀ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement