
ਯਮਨ 'ਚ ਆਈ.ਐਸ.ਆਈ.ਐਸ., ਅਲਕਾਇਦਾ ਦੀ ਮੌਜੂਦਗੀ ਨਾਲ ਨਜਿਠਣ ਦੀ ਲੋੜ : ਭਾਰਤ
ਸੰਯੁਕਤ ਰਾਸ਼ਟਰ, 4 ਦਸੰਬਰ : ਭਾਰਤ ਨੇ ਕਿਹਾ ਹੈ ਕਿ ਯਮਨ ਦੇ ਕੁੱਝ ਹਿੱਸਿਆਂ 'ਚ ਆਈ.ਐਸ .ਆਈ.ਐਸ. ਅਤੇ ਅਲਕਾਇਦਾ ਵਰਗੇ ਅਤਿਵਾਦੀ ਤੱਤਾ ਦੀ ਮੌਜੂਦਗੀ ਅਤੇ ਲੋਕਾਂ 'ਤੇ ਉਨ੍ਹਾਂ ਦੇ ਲਗਾਤਾਰ ਹਮਲਿਆਂ ਨਾਲ ਨਜਿਠਣ ਦੀ ਲੋੜ ਹੈ। ਭਾਰਤ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਅਤਿਵਾਦ ਤੋਂ ਗਲੋਬਲ ਪੱਧਰ 'ਤੇ ਲੜਨ 'ਚ ਅਤੇ ਇਨ੍ਹਾਂ ਅਤਿਵਾਦੀ ਸੰਗਠਨਾਂ ਦਾ ਸਮਰਥਨ ਕਰਨ ਅਤੇ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਲਈ ਲਾਜ਼ਮੀ ਹੀ ਇਕਜੁੱਟ ਹੋਣ ਦੀ ਲੋੜ ਹੈ।
ਸੰਯੁਕਤ ਰਾਸ਼ਟਰ ਸਥਿਤ ਭਾਰਤੀ ਮਿਸ਼ਨ 'ਚ ਸਫ਼ੀਰ ਅਤੇ ਭਾਰਤ ਦੇ ਉਪ ਸਥਾਈ ਪ੍ਰਤੀਨਿਧ ਕੇ.ਨਾਗਰਾਜ ਨਾਇਡੂ ਨੇ ਕਿਹਾ ਕਿ ਯਮਨ 'ਚ ਮਨੁੱਖੀ ਅਧਿਕਾਰ ਗੰਭੀਰ ਸੰਕਟ 'ਚ ਹਨ। ਉਨ੍ਹਾਂ ਵੀਰਵਾਰ ਨੂੰ ਯਮਨ 'ਤੇ ਇਕ ਬੈਠਕ 'ਚ ਇਸ ਗੱਲ 'ਤੇ ਜ਼ੋਰ ਦਿਤਾ ਕਿ ਇਸ ਦਾ ਹੱਲ ਰਾਜਨੀਤਕ ਹੈ, ਜਿਸ ਨੂੰ ਇਕ ਵਿਆਪਕ ਰਾਜਨੀਤਕ ਪ੍ਰੀਕਿਰਿਆ ਜ਼ਰੀਏ ਹੀ ਹਾਸਲ ਕੀਤਾ ਜਾ ਸਕਦਾ ਹੈ।
ਯਮਨ ਦੀ ਰਾਜਧਾਨੀ ਸਨਾ 'ਤੇ ਵਿਦ੍ਰੋਹੀਆਂ ਦੇ ਕਬਜ਼ਾ ਕਰਨ ਦੇ ਕੁੱਝ ਮਹੀਨਿਆਂ ਬਾਅਦ ਤੋਂ ਸਾਉਦੀ ਅਰਬ ਨੀਤ ਇਕ ਗਠਬੰਧਨ ਹੁਤੀ ਵਿਦ੍ਰੋਹੀਆਂ ਨਾਲ ਸੰਘਰਸ਼ ਕਰ ਰਿਹਾ ਹੈ। ਨਾਇਡੂ ਨੇ ਕਿਹਾ, ''ਯਮਨ 'ਚ ਵਿਆਪਕ ਰਾਜਨੀਤਕ ਸੰਘਰਸ਼ 'ਤੇ ਚਰਚਾ ਕਰਨ ਦੌਰਾਨ ਦੇਸ਼ ਦੇ ਕੁੱਝ ਹਿੱਸਿਆਂ 'ਚ ਆਈ.ਐਸ.ਆਈ.ਐਸ ਅਤੇ ਅਲਕਾਇਦਾ ਵਰਗੇ ਅਤਿਵਾਦੀ ਤੱਤਾ ਦੀ ਮੌਜੂਦਗੀ ਅਤੇ ਲੋਕਾਂ 'ਤੇ ਉਨ੍ਹਾਂ ਦੇ ਲਗਾਤਾਰ ਹਮਲਿਆ ਨਾਲ ਨਜਿਠਣ ਦੀ ਲੋੜ ਹੈ।'' ਉਨ੍ਹਾਂ ਕਿਹਾ ਕਿ ਅਤਿਵਾਦ ਮਨੁੱਖਤਾ ਲਈ ਇਕ ਖ਼ਰਤਾ ਹੈ ਅਤੇ ਅਤਿਵਾਦੀ ਮਨੁੱਖੀ ਅਧਿਕਾਰਾਂ ਦੇ ਸੱਭ ਤੋਂ ਵੱਡੇ ਦੁਸ਼ਮਨ ਹਨ।
ਉਨ੍ਹਾਂ ਕਿਹਾ, ''ਸਾਨੂੰ ਉਮੀਦ ਕਰਦੇ ਹਾਂ ਕਿ ਸਾਰੇ ਪੱਖਾਂ ਨੂੰ ਹਿੰਸਾ ਛੱਡ ਦੇਣੀ ਚਾਹੀਦੀ ਅਤੇ ਜਲਦ ਤੋਂ ਜਲਦ ਸੰਯੁਕਤ ਘੋਸਣਾਪੱਤਰ ਨੂੰ ਅੰਤਿਮ ਰੂਪ ਦੇਣ ਲਈ ਵਿਸ਼ੇਸ਼ ਦੂਤ ਨਾਲ ਸਹਿਯੋਗ ਕਰਨਾ ਚਾਹੀਦਾ।
(ਪੀਟੀਆਈ)
image