
ਦੇਸ਼ ਦੀ ਜਨਤਾ ਨੂੰ ਸਰਕਾਰ ਨਾਲ ਲੜਨ ਤੋਂ ਪਹਿਲਾਂ ਮੀਡੀਆ ਨਾਲ ਲੜਨਾ ਪਵੇਗਾ :ਰਵੀਸ਼ ਕੁਮਾਰ
ਕਿਸਾਨ ਅੰਦੋਲਨ ਵਿਚ ਪੰਜਾਬੀ ਗਾਇਕਾਂ ਕਰ ਕੇ ਪੰਜਾਬ ਦੀ ਖ਼ੁਬਸੂਰਤੀ ਨਿਖਰ ਕੇ ਆਈ ਬਾਹਰ
to
ਨਵੀਂ ਦਿੱਲੀ, 4 ਦਸੰਬਰ (ਲੰਕੇਸ਼ ਤ੍ਰਿਖਾ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੁਧ ਕਿਸਾਨਾਂ ਦਾ ਅੰਦੋਲਨ ਦਿੱਲੀ ਵਿਚ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਤੇ ਇਸ ਅੰਦੋਲਨ ਦੇ ਚਲਦੇ ਐਨਡੀਟੀਵੀ ਦੇ ਰਵੀਸ਼ ਕੁਮਾਰ ਨਾਲ ਸਪੋਕਸਮੈਨ ਟੀਵੀ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਰਵੀਸ਼ ਕੁਮਾਰ ਨੇ ਕਿਹਾ ਕਿ ਬਾਲੀਵੁਡ ਦੇ ਜ਼ਿਆਦਾਤਰ ਕਲਾਕਾਰਾਂ ਵਿਚ ਸੱਚ ਬਾਰੇ ਬੋਲਣ ਦੀ ਹਿੰਮਤ ਨਹੀਂ ਹੁੰਦੀ, ਪਰ ਪੰਜਾਬੀ ਗਾਇਕਾਂ ਕਰ ਕੇ ਪੰਜਾਬ ਦੀ ਖ਼ੁਬਸੂਰਤੀ ਨਿਖਰ ਕੇ ਬਾਹਰ ਆਈ ਹੈ ਹਰ ਗਾਇਕ ਕਿਸਾਨਾਂ ਲਈ ਗਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾਂ ਨੂੰ ਨਹੀਂ ਲਗਦਾ ਕਿ ਮੋਦੀ ਨੇ ਕਿਸੇ ਵੀ ਅੰਦੋਲਨ ਦੇ ਦਬਾਅ ਵਿਚ ਆ ਕੇ ਕਾਨੂੰਨ ਨੂੰ ਬਦਲਿਆ ਹੋਵੇ ਤੇ ਜਦੋਂ ਨਾਗਰਿਕਤਾ ਸੋਧ ਬਿੱਲ ਪਾਸ ਹੋਣ 'ਤੇ ਅੰਦੋਲਨ ਹੋਇਆ ਸੀ, ਉਸ ਸਮੇਂ ਵੀ ਬਹੁਤ ਪ੍ਰਦਰਸ਼ਨ ਕੀਤਾ ਸੀ। ਪਰ ਮੋਦੀ ਨੇ ਗੋਦੀ ਮੀਡੀਆ ਉੱਤੇ ਅਪਣੀ ਪਾਰਟੀ ਦੇ ਲੋਕਾਂ ਨੂੰ ਅੱਗੇ ਖੜਾ ਕਰ ਕੇ ਇਸ ਅੰਦੋਲਨ ਨੂੰ ਕੋਈ ਮਾਨਤਾ ਨਹੀਂ ਦਿਤੀ, ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਕਈ ਤਰ੍ਹਾਂ ਦੀ ਹਿੰਸਾ ਫੈਲਾ ਕੇ ਲੋਕਾਂ ਨੂੰ ਜੇਲਾਂ ਵਿਚ ਵੀ ਬੰਦ ਕੀਤਾ ਪਰ ਕਾਨੂੰਨ ਵਿਚ ਕੋਈ ਬਦਲਾਅ ਨਾ ਕੀਤਾ ਗਿਆ।
ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਸਰਕਾਰ ਇਸ ਅੰਦੋਲਨ ਨੂੰ ਲੈ ਕੇ ਬਹੁਤਾ ਪਿੱਛੇ ਹਟੇਗੀ, ਕਿਉਂਕਿ ਸਰਕਾਰ ਕੋਲ ਉਨ੍ਹਾਂ ਦੀ ਸਪੋਰਟ ਕਰਨ ਵਾਲੇ ਕਾਫੀ ਚੈਨਲ ਵੀ ਹਨ ਤੇ ਉਨ੍ਹਾਂ ਦੀ ਸਪੋਰਟ ਵਿਚ ਕਾਫੀ ਲੋਕ ਵੀ।
ਉਨ੍ਹਾਂ ਕਿਹਾ ਕਿ ਜੇ ਕਿਸਾਨ ਅੰਦੋਲਨ ਵਿਚ ਅੰਗਰੇਜ਼ੀ ਬੋਲ ਰਹੇ ਹਨ ਜਾਂ ਕੋਈ ਵਧੀਆ ਭੋਜਨ ਖਾ ਰਹੇ ਹਨ ਤਾਂ ਉਨ੍ਹਾਂ ਤੋਂ ਸਵਾਲ ਕੀਤੇ ਜਾਂਦੇ ਹਨ ਕਿ ਜੇ ਇਹ ਕਿਸਾਨ ਹਨ ਤਾਂ ਵਧੀਆ ਭੋਜਨ ਕਿਉਂ ਕਰ ਰਹੇ ਹਨ, ਅੰਗਰੇਜ਼ੀ ਕਿਉਂ ਬੋਲ ਰਹੇ ਨੇ।
ਉਨ੍ਹਾਂ ਕਿਹਾ ਕਿ ਮੀਡੀਆ ਨੂੰ ਤਾਂ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੀਦਾ ਸੀ ਕਿ ਸਾਡੇ ਕਿਸਾਨ ਠੰਢ ਵਿਚ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਇਨ੍ਹਾਂ ਦੇ ਮੰਤਰੀ ਅਪਣੇ ਟਵਿੱਟਰ ਅਕਾਊੁਂਂਟ 'ਤੇ ਹਰ ਇਕ ਮਹਾਤਮਾ, ਦੇਵੀ ਜਾਂ ਕਿਸੇ ਵੀ ਤਿਉਹਾਰ ਦੀ ਵਧਾਈ ਦਿੰਦੇ ਹਨ ਤੇ ਕਹਿੰਦੇ ਨੇ ਕਿ ਸਾਨੂੰ ਇਹਨਾਂ ਤੋਂ ਹੀ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਪਰ ਇਹਨਾਂ ਦੇ ਕੰਮ ਵਿਚ ਕਿਸੇ ਵੀ ਮਹਾਪੁਰਸ਼ ਦੇ ਕੰਮ ਦੀ ਇਕ ਵੀ ਝਲਕ ਨਹੀਂ ਦਿਖਦੀ।
ਰਵੀਸ਼ ਕੁਮਾਰ ਨੇ ਕਿਹਾ ਕਿ ਸਾਡੇ ਦੇਸ਼ ਦੀ ਜਨਤਾ ਨੂੰ ਸਰਕਾਰ ਨਾਲ ਲੜਨ ਤੋਂ ਪਹਿਲਾਂ ਮੀਡੀਆ ਨਾਲ ਲੜਨਾ ਹੀ ਪਵੇਗਾ ਤੇ ਪੰਜਾਬ, ਹਰਿਆਣਾ ਤੋਂ ਆਏ ਲੋਕਾਂ ਨੂੰ ਪਹਿਲੇ ਦਿਨ ਵਿਚ ਹੀ ਪਤਾ ਚੱਲ ਗਿਆ ਹੈ ਕਿ ਉਨ੍ਹਾਂ ਦੀ ਲੜਾਈ ਸਰਕਾਰ ਤੋਂ ਪਹਿਲਾਂ ਮੀਡੀਆ ਨਾਲ ਹੈ। ਉਨ੍ਹਾਂ ਦੇ ਹੱਕ ਵਿਚ ਖੜਾ ਹੈ।