ਰਾਘਵ ਚੱਢਾ ਤੋਂ ਬਾਅਦ CM ਚੰਨੀ ਨੇ ਸਤਲੁਜ ਦਰਿਆ ਦੀ ਮਾਈਨਿੰਗ ਸਾਈਟ ‘ਤੇ ਮਾਰੀ ਰੇਡ
Published : Dec 5, 2021, 3:19 pm IST
Updated : Dec 5, 2021, 3:19 pm IST
SHARE ARTICLE
 After Raghav Chadha, CM Channi raids Sutlej river mining site
After Raghav Chadha, CM Channi raids Sutlej river mining site

ਬਾਹਰੋਂ ਆ ਕੇ ਪੰਜਾਬ ਦਾ ਮਹੌਲ ਖ਼ਰਾਬ ਨਾ ਕਰਨ ਦੀ ਦਿੱਤੀ ਚੇਤਾਵਨੀ

 

ਚੰਡੀਗੜ੍ਹ - ਪੰਜਾਬ ਵਿਚ 2022 ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਬੀਤੇ ਦਿਨੀਂ ਰੇਤ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਨੇ ਸੀਐੱਮ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਰੇਡ ਮਾਰੀ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੀ ਐਕਸ਼ਨ ਮੋਡ ਵਿਚ ਆ ਗਏ ਹਨ। CM ਚੰਨੀ ਨੇ ਰੂਪਨਗਰ ਨਾਲ ਲੱਗਦੇ ਸਤਲੁਜ ਦਰਿਆ ਦੇ ਨਾਲ ਮਾਈਨਿੰਗ ਸਾਈਟ ‘ਤੇ ਅਚਾਨਕ ਛਾਪਾ ਮਾਰਿਆ ਹੈ।

 After Raghav Chadha, CM Channi raids Sutlej river mining siteAfter Raghav Chadha, CM Channi raids Sutlej river mining site

ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ CM ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਹੋਣ ਦਾ ਦਾਅਵਾ ਕਰਦਿਆਂ ਲਾਈਵ ਰੇਡ ਮਾਰੀ ਸੀ । CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਲਾਈਵ ਰੇਡ ਮਾਰਦਿਆਂ ਰਾਘਵ ਚੱਢਾ ਨੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਇੱਥੇ ਸ਼ਰੇਆਮ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ।

 After Raghav Chadha, CM Channi raids Sutlej river mining siteAfter Raghav Chadha, CM Channi raids Sutlej river mining site

ਉਨ੍ਹਾਂ ਕਿਹਾ ਸੀ ਕਿ ਜਿਹੜੀ ਥਾਂ ‘ਤੇ ਮਾਈਨਿੰਗ ਹੋ ਰਹੀ ਹੈ ਉਹ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ ਤੇ ਜਦੋਂ ਜੰਗਲਾਤ ਅਫ਼ਸਰ ਨੇ ਪਿੰਡ ਦੇ ਐੱਸ. ਐੱਚ. ਓ. ਤੇ ਤਹਿਸੀਲਦਾਰ ਨੂੰ ਇਸ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ 22 ਨਵੰਬਰ 2021 ਨੂੰ ਸ਼ਿਕਾਇਤ ਲਿਖੀ ਤਾਂ ਉਸ ਦੇ ਅਗਲੇ ਹੀ ਦਿਨ ਯਾਨੀ 23 ਨਵੰਬਰ ਨੂੰ ਜੰਗਲਾਤ ਅਫਸਰ ਦਾ ਟਰਾਂਸਫਰ ਕਰ ਦਿੱਤਾ ਗਿਆ ਸੀ ।

Raghav ChadhaRaghav Chadha

ਇਸ ਤੋਂ ਇਲਾਵਾ ‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਸਤੀ ਰੇਤਾ ਦੇ ਮੁੱਖ ਮੰਤਰੀ  ਦੇ ਦਾਅਵਿਆਂ ਨੂੰ ਖੋਖਲਾ ਦੱਸਿਆ। ਉਨ੍ਹਾਂ ਕਿਹਾ ਸੀ ਕਿ ਮੁ4ਖ ਮੰਤਰੀ ਕਹਿ ਰਹੇ ਹਨ ਕਿ ਰੇਤਾ 5 ਰੁਪਏ ਫੁੱਟ ਮਿਲ ਰਹੀ ਹੈ ਜਦੋਂ ਕਿ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਦੇ ਆਪਣੇ ਹਲਕੇ ਵਿਚ ਰੇਤਾ ਮਾਈਨਿੰਗ ਹੋ ਰਹੀ ਹੈ ਤੇ ਸ਼ਰੇਆਮ 25 ਤੋਂ 40 ਰੁਪਏ ਫੁੱਟ ਰੇਤਾ ਵਿਕ ਰਹੀ ਹੈ। ਰੋਜ਼ਾਨਾ ਇਥੋਂ 800 ਤੋਂ 1000 ਟਰੱਕ ਟਿੱਪਰਾਂ ਵਿਚ ਰੇਤਾ ਭਰ ਕੇ ਲਿਜਾਏ ਜਾਂਦੇ ਹਨ ਤੇ ਇਨ੍ਹਾਂ ਨੂੰ ਮਹਿੰਗੇ ਭਾਅ ‘ਤੇ ਵੇਚਿਆ ਜਾਂਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement