
ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਵਿਚੋਂ ਭਿ੍ਰਸ਼ਟਾਚਾਰ ਘੱਟ ਨਹੀਂ ਹੋਵੇਗਾ ਸਗੋਂ ਖ਼ਤਮ ਹੋ ਜਾਵੇਗਾ : ਅਰਵਿੰਦ ਕੇਜਰੀਵਾਲ
ਖਹਿਰਾ, ਕੈਪਟਨ, ਮੁੱਖ ਮੰਤਰੀ ਚੰਨੀ ਸੱਭ ਬਾਰੇ ਖੁਲ੍ਹ ਕੇ ਬੋਲੇ ਕੇਜਰੀਵਾਲ
ਨਵੀਂ ਦਿੱਲੀ : ਅਸੀਂ ਜਦੋਂ ਵੀ ਕੋਈ ਨਵੀਂ ਚੀਜ਼ ਖ਼ਰੀਦਣ ਜਾਂਦੇ ਹਾਂ ਤਾਂ ਸੱਭ ਤੋਂ ਪਹਿਲਾਂ ਉਸ ਦੇ ਬਰੈਂਡ ਦੀ ਸ਼ਨਾਖਤ ਕਰਦੇ ਹਾਂ ਪਰ ਜਦੋਂ ਗੱਲ ਸਾਡੀ ਸੱਭ ਤੋਂ ਮਹਤਵਪੂਰਨ ਵੋਟ ’ਤੇ ਆਉਂਦੀ ਹੈ ਤਾਂ ਅਸੀਂ ਜੁਮਲਿਆਂ ਵਿਚ ਆ ਜਾਂਦੇ ਹਾਂ।
ਅੱਜ ਸਿਆਸਤ ਵਿਚ ਇਕ ਨਵਾਂ ਬਦਲਾਅ ਆਇਆ ਹੈ ਜਿਥੇ ਕੇਜਰੀਵਾਲ ਦਾ ਵਾਅਦਾ ਲੈ ਕੇ ਇਕ ਬਰੈਂਡ ਅੱਗੇ ਆ ਰਿਹਾ ਹੈ। ਪੰਜਾਬ ਦੀਆਂ ਚੋਣਾਂ ਦੇ ਮੱਦੇਨਜ਼ਰ ਸਪੋਕੇਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਸਿਆਸੀ ਚਰਚਾ ਦੀਆਂ ਗੱਲਾਂ :
Nimrat Karu
ਸਵਾਲ : ‘ਬਰੈਂਡ ਕੇਜਰੀਵਾਲ, ਕੇਜਰੀਵਾਲ ਦਾ ਵਾਅਦਾ’, ਇਸ ’ਤੇ ਤੁਹਾਨੂੰ ਕਿੰਨਾ ਵਿਸ਼ਵਾਸ ਹੈ?
ਜਵਾਬ : ਜਨਤਾ ਨੂੰ ਵਿਸ਼ਵਾਸ ਹੈ ਕਿਉਂਕਿ ਹੁਣ ਤਕ ਸਾਡਾ ਰੀਕਾਰਡ ਇਹ ਰਿਹਾ ਹੈ ਕਿ ਜੋ ਅਸੀਂ ਕਿਹਾ, ਉਹ ਕੀਤਾ ਹੈ। ਅਸੀਂ ਝੂਠ ਨਹੀਂ ਬੋਲਦੇ। 2013-14 ਅਤੇ 2015 ਵਿਚ ਜਦੋਂ ਚੋਣਾਂ ਹੋਈਆਂ ਸਨ ਤਾਂ ਜੋ ਵੀ ਮੈਂ ਕਿਹਾ ਸੀ ਉਹ ਕੀਤਾ ਜਿਵੇਂ ਕਿ ਬਿਜਲੀ ਅਤੇ ਪਾਣੀ ਮੁਫ਼ਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਕੀਤਾ ਵੀ ਹੈ। ਸਕੂਲ ਅਤੇ ਹਸਪਤਾਲਾਂ ਦੀ ਹਾਲਤ ਸੁਧਾਰਨ ਦੀ ਗੱਲ ਕੀਤੀ ਸੀ ਉਹ ਵੀ ਪੂਰੀ ਹੋਈ ਹੈ।
ਜੋ ਵੀ ਵਾਅਦੇ 2015 ਦੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ। ਫਿਰ 2020 ਦੀਆਂ ਚੋਣਾਂ ਦੌਰਾਨ ਕਿਹਾ ਸੀ ਕਿ ਯਮਨਾ ਸਾਫ਼ ਕਰਾਂਗੇ, ਪਾਣੀ ਠੀਕ ਕਰਾਂਗੇ ਆਦਿ ਉਹ ਵੀ ਕਰ ਰਹੇ ਹਾਂ ਅਤੇ ਉਸ ’ਤੇ ਵੀ ਕੰਮ ਚਲ ਰਿਹਾ ਹੈ। ਪੰਜਾਬ ਅਤੇ ਦਿੱਲੀ ਵਿਚ ਲੋਕਾਂ ਦਾ ਆਉਣਾ-ਜਾਣਾ ਬਹੁਤ ਹੈ।
Arvind Kejriwal
ਜਦੋਂ ਪੰਜਾਬ ਦੇ ਲੋਕ ਦਿੱਲੀ ਆਉਂਦੇ ਹਨ ਤਾਂ ਵੇਖਦੇ ਹਨ ਕਿ ਇਥੇ ਦਿੱਲੀ ਵਿਚ ਤਾਂ ਬਹੁਤ ਕੰਮ ਹੋ ਗਿਆ ਹੈ। ਉਹ ਇਥੇ ਆ ਕੇ ਆਟੋ ਵਾਲਿਆਂ ਨਾਲ ਅਤੇ ਅਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਪਤਾ ਲਗਦਾ ਹੈ ਕਿ ਜੋ ਦਿੱਲੀ ਸਰਕਾਰ ਨੇ ਕਿਹਾ ਉਹ ਕੀਤਾ ਵੀ ਹੈ। ਇਸ ਲਈ ਲੋਕਾਂ ਨੂੰ ਭਰੋਸਾ ਹੋ ਗਿਆ ਹੈ ਕਿ ਜੋ ਵੀ ਕੰਮ ਕੇਜਰੀਵਾਲ ਕਹੇਗਾ ਉਹ ਜ਼ਰੂਰ ਪੂਰਾ ਹੋਵੇਗਾ।
ਸਵਾਲ : ਤੁਹਾਡੇ ਇਸ ਬਰੈਂਡ ਨੂੰ ਲੈ ਕੇ ਹੀ ਪੰਜਾਬ ਦੇ ਸਿਆਸਤਦਾਨ ਤੁਹਾਡੇ ’ਤੇ ਸਵਾਲ ਚੁਕ ਰਹੇ ਹਨ ਕਿ ਜੋ ਕੇਜਰੀਵਾਲ ਕਹਿੰਦੇ ਹਨ ਉਹ ਕਰਦੇ ਨਹੀਂ। ਭਾਵੇਂ ਉਹ ਸੁਖਬੀਰ ਬਾਦਲ ਹੋਣ, ਚਰਨਜੀਤ ਚੰਨੀ ਜਾਂ ਫਿਰ ਪਰਗਟ ਸਿੰਘ ਹੋਣ। ਤੁਹਾਡਾ ਉਨ੍ਹਾਂ ਨੂੰ ਕੀ ਜਵਾਬ ਹੋਵੇਗਾ?
Nimrat Karu
ਜਵਾਬ : ਰਾਜਨੀਤੀ ਵਿਚ ਲੋਕ ਬਹੁਤ ਧੋਖ਼ੇ ਖਾ ਚੁੱਕੇ ਹਨ, ਉਨ੍ਹਾਂ ਦਾ ਵਿਸ਼ਵਾਸ ਖ਼ਤਮ ਹੋ ਗਿਆ ਹੈ। ਬਹੁਤ ਜ਼ਿਆਦਾ ਝੂਠ ਹੈ। ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਕੋਈ ਵੀ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦਾ। ਆਮ ਆਦਮੀ ਪਾਰਟੀ ਲਈ ਸਿਆਸਤ ਵਿਚ ਇਸ ਲਈ ਹੀ ਜਗ੍ਹਾ ਬਣੀ ਹੈ ਕਿਉਂਕਿ ਇਕ ਤਾਂ ਇਹ ਇਮਾਨਦਾਰ ਪਾਰਟੀ ਹੈ।
ਸਾਰੇ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਕੱਟੜ ਦੇਸ਼ਭਗਤ ਅਤੇ ਕੱਟੜ ਇਮਾਨਦਾਰ ਹਨ ਅਤੇ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ। ਜਨਤਾ ਲਈ ਕੰਮ ਕਰਦੇ ਹਨ। ਬਾਕੀ ਪਾਰਟੀਆਂ ਦੀ ਜੇ ਉਦਾਹਰਨ ਲਈਏ ਤਾਂ ਜਿਵੇਂ ਪੰਜਾਬ ਵਿਚ ਕਾਂਗਰਸ ਪਾਰਟੀ ਹੈ, ਪਿਛਲੀ ਵਾਰ ਕੈਪਟਨ ਸਾਹਬ ਨੇ ਕਿਹਾ ਕਿ ਰੁਜ਼ਗਾਰ ਦੇਵਾਂਗਾ, ਸਮਾਰਟ ਫ਼ੋਨ ਦੇਵਾਂਗਾ ਪਰ ਕੀਤਾ ਕੁੱਝ ਵੀ ਨਹੀਂ।
ਹੁਣ ਚੰਨੀ ਸਾਹਬ ਆਏ ਹਨ, ਉਹ ਐਲਾਨ ’ਤੇ ਐਲਾਨ ਕਰੀ ਜਾ ਰਹੇ ਹਨ ਪਰ ਕਰਦੇ ਕੱੁਝ ਨਹੀਂ। ਉਨ੍ਹਾਂ ਦੇ ਚੋਣਾਂ ਤੋਂ ਪਹਿਲਾਂ ਵਾਲੇ ਐਲਾਨ ਹੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਸੀ ਕਿ ਬਿਜਲੀ ਮੁਫ਼ਤ ਕੀਤੀ ਜਾਵੇਗੀ ਪਰ ਹੁਣ ਤਕ ਤਾਂ ਕਿਸੇ ਦੀ ਵੀ ਬਿਜਲੀ ਮੁਫ਼ਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੀ ਫ਼ਸਲ ਲਈ 17-17 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵਾਂਗਾ ਪਰ ਅਜੇ ਤਕ ਉਹ ਵੀ ਨਹੀਂ ਦਿਤਾ ਗਿਆ। ਉਨ੍ਹਾਂ ਨੇ ਜਿਨ੍ਹੇ ਵੀ ਵਾਅਦੇ ਕੀਤੇ ਹਨ ਕੋਈ ਵੀ ਪੂਰਾ ਨਹੀਂ ਹੋਇਆ। ਸੁਖਬੀਰ ਬਾਦਲ ਸਾਹਬ ਨੇ ਜਿਹੜੇ ਵਾਅਦੇ ਕੀਤੇ ਉਹ ਵੀ ਪੂਰੇ ਨਹੀਂ ਕਰਦੇ।
Arvind Kejriwal
ਪਰ ਆਮ ਆਦਮੀ ਪਾਰਟੀ ਵਿਚ ਅਜਿਹਾ ਨਹੀਂ ਹੈ। ਮੈਂ ਜੋ ਵੀ ਕਹਿੰਦਾ ਹਾਂ ਉਸ ’ਤੇ 1-2 ਮਹੀਨੇ ਪਹਿਲਾਂ ਹੀ ਜਾਂਚ ਪੜਤਾਲ ਕਰ ਕਿ ਜਾਂਦਾ ਹਾਂ। ਪੈਸਾ ਕਿਥੋਂ ਆਏਗਾ? ਇਸ ਦਾ ਪ੍ਰਬੰਧਕੀ ਢਾਂਚਾ ਕੀ ਹੋਵੇਗਾ? ਕੰਮ ਕਿਵੇਂ ਹੋਵੇਗਾ? ਇਹ ਸਾਰੀਆਂ ਤਿਆਰੀਆਂ ਪਹਿਲਾਂ ਕਰ ਕੇ ਜਾਂਦਾ ਹਾਂ ਅਤੇ ਫਿਰ ਜਾ ਕੇ ਕਹਿੰਦਾ ਹਾਂ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਵਾਂਗੇ।
ਸਵਾਲ : ਪੰਜਾਬ ਦੀ ਮੁੱਖ ਸਮਸਿਆ ਕਰਜ਼ਾ ਹੈ, ਇਸ ਸੱਭ ਲਈ ਪੈਸਾ ਕਿਥੋਂ ਆਵੇਗਾ?
ਜਵਾਬ : ਪੰਜਾਬ ਦੇ ਸਿਰ ਜੋ 3 ਲੱਖ ਕਰੋੜ ਦਾ ਕਰਜ਼ਾ ਹੈ ਉਹ ਵੀ ਖ਼ਤਮ ਹੋ ਜਾਵੇਗਾ ਅਤੇ ਪੰਜਾਬ ਦਾ ਖਜ਼ਾਨਾ ਵੀ ਭਰਾਂਗੇ। ਪੰਜਾਬ ਵਿਚ ਜੇਕਰ ਇਕ ਸਰਕਾਰ ਠੇਕਾ ਦੇਵੇ ਤਾਂ ਉਸ ਵਿਚ ਕਿੰਨੇ ਫ਼ੀ ਸਦੀ ਰਿਸ਼ਵਤਖ਼ੋਰੀ ਹੋ ਸਕਦੀ ਹੈ? ਮੈਂ ਜਨਤਾ ਨੂੰ ਪੁਛਦਾ ਹਾਂ ਤਾਂ ਕੋਈ ਕਹਿੰਦਾ ਹੈ ਕਿ 40% ਕੋਈ ਕਹਿੰਦਾ ਹੈ 50% ਪਰ ਜੇਕਰ 20% ਵੀ ਮੰਨ ਲਈਏ ਤਾਂ ਇਕ ਲੱਖ ਸੱਤਰ ਹਜ਼ਾਰ ਕਰੋੜ ਰੁਪਏ ਦਾ ਬਜਟ ਹੈ ਤਾਂ 34 ਹਜ਼ਾਰ ਕਰੋੜ ਭਿ੍ਰਸ਼ਟਾਚਾਰ ਵਿਚ ਚਲਾ ਗਿਆ।
ਜੇਕਰ ਅਸੀਂ ਭਿ੍ਰਸ਼ਟਾਚਾਰ ਹੀ ਖ਼ਤਮ ਕਰ ਦਈਏ ਜਿਵੇਂ ਦਿੱਲੀ ਵਿਚ ਕੀਤਾ ਹੈ ਤਾਂ 34 ਹਜ਼ਾਰ ਕਰੋੜ ਤਾਂ ਇਥੋਂ ਹੀ ਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਰੇਤੇ ਦੀ ਚੋਰੀ ਬੰਦ ਕਰ ਦਿਤੀ ਜਾਵੇ ਤਾਂ ਘੱਟ ਤੋਂ ਘੱਟ 20 ਹਜ਼ਾਰ ਕਰੋੜ ਰੁਪਏ ਉਥੋਂ ਇਕੱਠੇ ਹੋ ਜਾਣਗੇ। ਇਸ ਹਿਸਾਬ ਨਾਲ 54 ਹਜ਼ਾਰ ਕਰੋੜ ਰੁਪਏ ਦਾ ਇੰਤਜ਼ਾਮ ਤਾਂ ਮੈਂ ਅੱਜ ਹੀ ਕਰ ਕੇ ਬੈਠਾ ਹਾਂ।
Arvind Kejriwal
ਹੁਣ ਤਕ ਮੈਂ ਜਿੰਨੇ ਵੀ ਐਲਾਨ ਕੀਤੇ ਹਨ ਜਿਨ੍ਹਾਂ ਵਿਚੋਂ ਔਰਤਾਂ ਬਾਬਤ ਕੀਤੇ ਐਲਾਨ ’ਤੇ 10 ਹਜ਼ਾਰ ਕਰੋੜ ਦਾ ਖ਼ਰਚਾ ਹੋਵੇਗਾ ਅਤੇ ਬਿਜਲੀ ਵਾਲੇ ਐਲਾਨ ਨੂੰ ਪੂਰਾ ਕਰਨ ਲਈ ਢਾਈ ਤੋਂ ਤਿੰਨ ਹਜ਼ਾਰ ਕਰੋੜ ਦਾ ਖ਼ਰਚਾ ਹੋਵੇਗਾ। ਹੁਣ ਤਕ ਮੈਂ ਕਰੀਬ 12 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਹੈ ਅਤੇ 54 ਹਜ਼ਾਰ ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਇਹ ਪੈਸਾ ਕਿਥੋਂ ਆਵੇਗਾ।
ਸਵਾਲ : ਤੁਸੀਂ ਜਿਵੇਂ ਕਿਹਾ ਕਿ ਭਿ੍ਰਸ਼ਟਾਚਾਰੀ ਖ਼ਤਮ ਕਰੋਗੇ ਪਰ ਭਾਰਤ ਵਿਚ ਭਿ੍ਰਸ਼ਟਾਚਾਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਹ ਕਿਵੇਂ ਕਰੋਗੇ ?
ਜਵਾਬ : ਜਿਵੇਂ ਦਿੱਲੀ ਵਿਚ ਭਿ੍ਰਸ਼ਟਾਚਾਰੀ ਖ਼ਤਮ ਕੀਤੀ ਹੈ। ਦਿੱਲੀ ਵਿਚ ਸਰਕਾਰੀ ਠੇਕਿਆਂ ’ਚ ਜਿੰਨੀ ਭਿ੍ਰਸ਼ਟਾਚਾਰੀ ਹੁੰਦੀ ਸੀ ਉਹ ਸਾਰੀ ਬੰਦ ਕਰ ਦਿਤੀ ਹੈ। ਦੂਜਾ 49 ਦਿਨ ਦੀ ਸਰਕਾਰ ਯਾਦ ਕਰੋ, ਪੰਜਾਬ ਦਾ ਹਰ ਇਕ ਟਰੱਕ ਡਰਾਈਵਰ ਦਿੱਲੀ ਤੋਂ ਵਾਪਸ ਜਾ ਕੇ ਇਹ ਹੀ ਕਹਿੰਦਾ ਸੀ ਕਿ ਕੇਜਰੀਵਾਲ ਨੇ ਦਿੱਲੀ ਵਿਚ ਭਿ੍ਰਸ਼ਟਾਚਾਰ ਖ਼ਤਮ ਕਰ ਦਿਤਾ।
ਪੰਜਾਬ ਤੋਂ ਬਹੁਤ ਸਾਰੇ ਟਰੱਕ ਦਿੱਲੀ ਆਉਂਦੇ ਹਨ ਅਤੇ ਇਥੇ ਆ ਕੇ ਟਰੈਫ਼ਿਕ ਲਾਈਟਾਂ ’ਤੇ ਜੋ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਸਨ ਪਰ ਉਨ੍ਹਾਂ 49 ਦਿਨਾਂ ਵਿਚ ਉਹ ਕੋਈ ਪੈਸਾ ਨਹੀਂ ਚਲਦਾ ਸੀ। ਫਿਰ ਮੋਦੀ ਜੀ ਆ ਗਏ ਅਤੇ ਮੇਰੀ ਭਿ੍ਰਸ਼ਟਾਚਾਰ ਰੋਕੂ ਬ੍ਰਾਂਚ ਖੋਹ ਲਈ, ਮੇਰੀ ਪਾਵਰ ਖੋਹ ਲਈ। ਪੰਜਾਬ ਇਕ ਸੂਬਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੈਂ ਇਕ ਗਰੰਟੀ ਦੇਣ ਜਾ ਰਿਹਾ ਹਾਂ ਜੋ ਪਹਿਲੀ ਵਾਰ ਤੁਹਾਡੇ ਚੈਨਲ ’ਤੇ ਇਹ ਬੋਲ ਰਿਹਾ ਹਾਂ ਕਿ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਵਿਚੋਂ ਭਿ੍ਰਸ਼ਟਾਚਾਰ ਘੱਟ ਨਹੀਂ ਹੋਵੇਗਾ ਸਗੋਂ ਖ਼ਤਮ ਹੋ ਜਾਵੇਗਾ।
Arvind Kejriwal
ਦਿੱਲੀ ਵਿਚ ਇਹ ਕਰ ਕੇ ਵਿਖਾਇਆ ਹੈ ਹੁਣ ਪੰਜਾਬ ਵਿਚ ਵੀ ਕਰ ਕੇ ਵਿਖਾਵਾਂਗੇ। ਪੰਜਾਬ ਵਿਚ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਪੈਸੇ ਦੀ ਕੋਈ ਕਿੱਲਤ ਨਹੀਂ ਹੈ, ਪਰਮਾਤਮਾ ਦੀ ਮਿਹਰ ਨਾਲ ਪੈਸਾ ਹੀ ਪੈਸਾ ਹੈ।
ਸਵਾਲ : ਜੋ ਤੁਸੀਂ ਪੰਜਾਬ ਮਾਡਲ ਦੀਆਂ ਗੱਲਾਂ ਕਰਦੇ ਹੋ ਅਜਿਹੀਆਂ ਹੀ ਗੱਲਾਂ ਨਵਜੋਤ ਸਿੰਘ ਸਿੱਧੂ ਵੀ ਕਰਦੇ ਹਨ। ਉਨ੍ਹਾਂ ਪ੍ਰਤੀ ਤੁਹਾਡਾ ਨਰਮ ਰਵਈਆ ਹੈ, ਉਨ੍ਹਾਂ ਵਿਰੁਧ ਜ਼ਿਆਦਾ ਨਹੀਂ ਬੋਲਦੇ ਹੋ। ਤੁਸੀਂ ਮੰਨਦੇ ਹੋ ਕਿ ਸਿੱਧੂ ਚੰਗੇ ਕੰਮ ਕਰ ਰਹੇ ਹਨ?
Nimrat Karu
ਜਵਾਬ : ਮੇਰਾ ਸਾਰਿਆਂ ਪ੍ਰਤੀ ਰਵਈਆ ਨਰਮ ਹੀ ਹੈ। ਮੈਂ ਕਿਸੇ ਇਕ ਬੰਦੇ ਲਈ ਚੰਗਾ ਮਾੜਾ ਨਹੀਂ ਬੋਲਦਾ ਸਗੋਂ ਜਿਹੜਾ ਵੀ ਚੰਗਾ ਕੰਮ ਕਰਦਾ ਹੈ ਉਸ ਦੇ ਕੰਮ ਦੀ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਨੇ ਜੋ ਮੁੱਦੇ ਚੁੱਕੇ ਹਨ ਉਨ੍ਹਾਂ ਮੁੱਦਿਆਂ ਨਾਲ ਮੈਂ ਸਹਿਮਤ ਹਾਂ। ਜਿਵੇਂ ਚੰਨੀ ਸਾਹਬ ਨੇ ਲੁਧਿਆਣਾ ਵਿਚ ਰੈਲੀ ਦੌਰਾਨ ਇਹ ਬੋਲਿਆ ਕਿ ਰੇਤਾ ਮਾਫ਼ੀਆ ਖ਼ਤਮ ਹੋ ਗਿਆ ਹੈ ਅਤੇ ਰੇਤਾ ਬਾਜ਼ਾਰ ਵਿਚ 5 ਰੁਪਏ ਕਿੱਲੋ ਵਿਕ ਰਿਹਾ ਹੈ।
Arvind Kejriwal
ਉਸ ਵਕਤ ਉਸੇ ਸਟੇਜ ਤੋਂ ਸਿੱਧੂ ਸਾਹਬ ਨੇ ਖੜੇ ਹੋ ਕੇ ਬੋਲਿਆ ਕਿ ਚੰਨੀ ਸਾਹਬ ਤੁਸੀਂ ਝੂਠ ਬੋਲ ਰਹੇ ਹੋ। ਰੇਤਾ ਮਾਫ਼ੀਆ ਖ਼ਤਮ ਨਹੀਂ ਹੋਇਆ ਅਤੇ ਬਾਜ਼ਾਰ ਵਿਚ ਰੇਤਾ ਪੰਜ ਨਹੀਂ ਸਗੋਂ 35 ਰੁਪਏ ਵਿਕ ਰਿਹਾ ਹੈ। ਇਹ ਅਪਣੇ ਹੀ ਮੁੱਖ ਮੰਤਰੀ ਵਿਰੁਧ ਬੋਲਣ ਲਈ ਹਿੰਮਤ ਚਾਹੀਦੀ ਹੈ। ਮੈਂ ਨਵਜੋਤ ਸਿੱਧੂ ਦੀ ਇਸ ਹਿੰਮਤ ਦੀ ਦਾਦ ਦਿੰਦਾ ਹਾਂ।
ਸਵਾਲ : ਤੁਸੀਂ ਵੀ ਪੰਜਾਬ ਤੋਂ ਇੱਕ ਮੁੱਖ ਮੰਤਰੀ ਦੇ ਚਿਹਰੇ ਦੀ ਭਾਲ ਵਿਚ ਹੋ। ਉਨ੍ਹਾਂ ਬਾਰੇ ਕਦੇ ਸੋਚਿਆ ਨਹੀਂ?
Nimrat Karu
ਜਵਾਬ : ਉਹ ਅਪਣੀ ਪਾਰਟੀ ਵਿਚ ਖ਼ੁਸ਼ ਹਨ ਅਤੇ ਤਰੱਕੀ ਕਰ ਰਹੇ ਹਨ। ਮੈਂ ਹਰ ਰੋਜ਼ ਸੁਣਦਾ ਹਾਂ ਕਿ ਪੰਜਾਬ ਵਿਚ ਸਿਆਸੀ ਆਗੂ ਕਹਿੰਦੇ ਹਨ ਕਿ ਅਸੀਂ ਇਨ੍ਹਾਂ ਦੇ ਇੰਨੇ ਐਮ.ਐਲ.ਏ. ਅਪਣੀ ਪਾਰਟੀ ਵਿਚ ਲੈ ਆਵਾਂਗੇ। ਜੇਕਰ ਮੈਂ ਅੱਜ ਸ਼ੁਰੂ ਕਰਾਂ ਤਾਂ ਇਨ੍ਹਾਂ ਦੇ ਸਾਰੇ ਅਪਣੀ ਪਾਰਟੀ ਵਿਚ ਲੈ ਆਵਾਂਗਾ।
ਮੈਂ ਇਸ ਕਿਸਮ ਦੀ ਰਾਜਨੀਤੀ ਨਹੀਂ ਕਰਦਾ ਕਿ ਦੂਜਿਆਂ ਦੀਆਂ ਪਾਰਟੀਆਂ ਤੋੜ ਕੇ ਉਨ੍ਹਾਂ ਦੇ ਲੋਕ ਅਪਣੀ ਪਾਰਟੀ ਵਿਚ ਤੇ ਅਪਣੇ ਉਨ੍ਹਾਂ ਦੀ ਪਾਰਟੀ ਵਿਚ ਲੈ ਆਉ। ਕੀ ਇਸ ਤਰ੍ਹਾਂ ਕਰਨ ਨਾਲ ਪੰਜਾਬ ਦਾ ਭਲਾ ਹੋਵੇਗਾ? ਸਾਨੂੰ ਚੰਗੇ ਤਰੀਕੇ ਨਾਲ ਸੋਚ-ਸਮਝ ਕੇ ਪੰਜਾਬ ਦਾ ਭਲਾ ਕਰਨਾ ਚਾਹੀਦਾ ਹੈ।
ਜਿਨ੍ਹਾਂ ਨੂੰ ਕਾਂਗਰਸ ਵਿਚ ਸੀਟ ਨਹੀਂ ਮਿਲ ਰਹੀ ਉਹ 25-30 ਲੋਕ ਸਾਡੀ ਪਾਰਟੀ ਵਿਚ ਆਉਣ ਨੂੰ ਤਿਆਰ ਬੈਠੇ ਹਨ ਅਤੇ ਜਿਨ੍ਹਾਂ ਦੀ ਇਧਰੋਂ ਟਿਕਟ ਕੱਟੀ ਗਈ ਉਹ ਉਧਰ ਚਲੇ ਗਏ। ਇਸ ਗੱਲ ’ਤੇ ਹੀ ਉਹ ਭੰਗੜੇ ਪਾ ਰਹੇ ਹਨ ਕਿ ਬੱਲੇ-ਬੱਲੇ ਇਨ੍ਹਾਂ ਦੇ ਦੋ ਐਮ.ਐਲ.ਏ. ਆ ਗਏ। ਇਸ ਵਿਚ ਇੰਨਾ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਹੈ, ਇਹ ਤਾਂ ਸਿਆਸਤ ਵਿਚ ਹੁੰਦਾ ਰਹਿੰਦਾ ਹੈ।
ਸਵਾਲ : ਤੁਸੀਂ ਅਪਣੇ ਵੀ ਕਈ ਐਮ.ਐਲ.ਏ. ਗਵਾਏ ਹਨ ?
ਜਵਾਬ : ਕੁੱਝ ਗਏ ਹਨ। ਅਲੱਗ ਅਲਗ ਕਾਰਨ ਹੁੰਦੇ ਹਨ ਪਰ ਆਮ ਤੌਰ ’ਤੇ ਮੁੱਦਾ ਇਹ ਨਹੀਂ ਹੈ। ਮੁੱਦਾ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਉਮੀਦ ਕਿਸ ਤੋਂ ਹੈ। ਚੋਣਾਂ ਉਮੀਦ ’ਤੇ ਹੀ ਲੜੀਆਂ ਜਾਂਦੀਆਂ ਹਨ। ਜਦੋਂ ਅਸੀਂ 2013 ਵਿਚ ਦਿੱਲੀ ’ਚ ਪਹਿਲੀਆਂ ਚੋਣਾਂ ਲੜੀਆਂ ਸਨ ਤਾਂ ਸਾਡੇ ਕੋਲ ਕੱੁਝ ਵੀ ਨਹੀਂ ਸੀ। ਨਾ ਕੋਈ ਟਰੈਕ ਰੀਕਾਰਡ ਸੀ, ਨਾ ਪੈਸਾ ਅਤੇ ਨਾ ਹੀ ਆਦਮੀ।
Arvind Kejriwal
ਫਿਰ ਲੋਕਾਂ ਨੇ ਵੋਟਾਂ ਕਿਉਂ ਦਿਤੀਆਂ? ਲੋਕਾਂ ਨੂੰ ਲੱਗਾ ਕਿ ਇਹ ਇਮਾਨਦਾਰ ਹਨ, ਜ਼ਿੱਦੀ ਹਨ। ਇਹ ਜ਼ਿੱਦ ਦੇਸ਼ ਲਈ ਕਰਦੇ ਹਨ। ਇਕ ਮੌਕਾ ਇਨ੍ਹਾਂ ਨੂੰ ਵੀ ਮਿਲਣਾ ਚਾਹੀਦਾ ਹੈ। ਲੋਕਾਂ ਨੇ ਉਮੀਦ ਵਿਚ ਅਪਣੀਆਂ ਵੋਟਾਂ ਦਿਤੀਆਂ ਸਨ। ਜਦੋਂ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਹੋਈਆਂ ਤਾਂ ਅਗਲੀ ਵਾਰ 60 ਸੀਟਾਂ ਦੀਆਂ ਅਤੇ ਉਸ ਤੋਂ ਅਗਲੀ ਵਾਰ 62 ਸੀਟਾਂ। ਇਸ ਤਰ੍ਹਾਂ ਹੀ ਪੰਜਾਬ ਵਿਚ ਹੈ। ਪੰਜਾਬ ਦੇ ਲੋਕਾਂ ਨੂੰ ਉਮੀਦਾਂ ਸਿਰਫ਼ ਆਮ ਆਦਮੀ ਪਾਰਟੀ ਤੋਂ ਹਨ।
ਸਵਾਲ : ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹੁਤ ਪਿਆਰ ਦਿਤਾ ਹੈ। ਇਕ 100 ਸਾਲ ਪੁਰਾਣੀ ਪਾਰਟੀ ਨੂੰ ਟੱਕਰ ਦਿਤੀ। ਪਰ ਇਕ ਵਿਰੋਧੀ ਧਿਰ ਵਜੋਂ ਉਭਰ ਕੇ ਸਾਹਮਣੇ ਆਏ। ਕੀ ਤੁਹਾਨੂੰ ਲਗਦਾ ਹੈ ਕਿ ਜੋ ਲੋਕਾਂ ਨੂੰ ਤੁਹਾਡੇ ਤੋਂ ਉਮੀਦਾਂ ਸਨ ਉਨ੍ਹਾਂ ’ਤੇ ਖ਼ਰੇ ਨਾ ਉਤਰਨ ਦਾ ਹੀ ਇਹ ਨਤੀਜਾ ਹੈ ?
ਜਵਾਬ : ਉਮੀਦ ਲੋਕ ਦਿੱਲੀ ਤੋਂ ਵੇਖ ਰਹੇ ਹਨ। ਪੰਜਾਬ ਵਿਚ ਤਾਂ ਕੰਮ ਉਨ੍ਹਾਂ (ਸੱਤਾਧਾਰੀ ਧਿਰ) ਨੇ ਕਰਨਾ ਸੀ ਅਸੀਂ ਤਾਂ ਵਿਰੋਧੀ ਧਿਰ ਸੀ। ਪਰ ਉਨ੍ਹਾਂ ਨੇ ਕੰਮ ਨਹੀਂ ਕੀਤਾ।
ਸਵਾਲ : ਜਿਵੇਂ ਫੂਲਕਾ ਅਤੇ ਖਹਿਰਾ ਗਏ ਅਤੇ ਉਨ੍ਹਾਂ ਨੇ ਕਈ ਅਜਿਹੀਆਂ ਗੱਲਾਂ ਕੀਤੀਆਂ ਕਿ ਸਾਡੀ ਪੰਜਾਬੀ ਨੂੰ ਸਤਿਕਾਰ ਨਹੀਂ ਮਿਲਿਆ, ਸਾਡੀ ਪੱਗ ਨੂੰ ਸਤਿਕਾਰ ਨਹੀਂ ਮਿਲਿਆ। ਇਸ ਬਾਰੇ ਕੀ ਵਿਚਾਰ ਹੈ ?
ਜਵਾਬ : ਉਨ੍ਹਾਂ ਨੂੰ ਅਹੁਦੇ ਨਹੀਂ ਮਿਲੇ।
arvind kejriwal and nimrat kaur
ਸਵਾਲ : ਤੁਸੀਂ ਅਧਿਆਪਕਾਂ ਕੋਲ ਗਏ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ। ਇਕ ਮੁੱਦਾ ਇਹ ਵੀ ਹੈ ਕਿ ਪੰਜਾਬ ਵਿਚ ਸਰਕਾਰੀ ਨੌਕਰੀ ਨੂੰ ਹੀ ਨੌਕਰੀ ਸਮਝਿਆ ਜਾਂਦਾ ਹੈ। ਜੇਕਰ ਅਧਿਆਪਕਾਂ ਦੀ ਗੱਲ ਕਰੀਏ ਤਾਂ ਕਈ ਕੇਂਦਰ ਸਰਕਾਰ ਵਲੋਂ ਕੰਟਰੈਕਟ ’ਤੇ ਰੱਖੇ ਗਏ ਹਨ ਜਿਨ੍ਹਾਂ ਬਾਰੇ ਕਦੇ ਸੋਚਿਆ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇਗਾ। ਇਸ ਮਸਲੇ ਨੂੰ ਤੁਸੀਂ ਕਿਵੇਂ ਹੱਲ ਕਰੋਗੇ?
ਜਵਾਬ : ਮੋਟੇ-ਮੋਟੇ ਤੌਰ ’ਤੇ ਜੇ ਵੇਖੀਏ ਤਾਂ ਅੱਜ ਪੰਜਾਬ ਵਿਚ ਜਿੰਨੇ ਵੀ ਸਕੂਲ ਹਨ ਉਨ੍ਹਾਂ ਵਿਚ ਅਧਿਆਪਕਾਂ ਦੀ ਲੋੜ ਹੈ। ਮੈਂ ਅਧਿਆਪਕਾਂ ਦੀਆਂ ਕਈ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਸਿਆ ਕਿ ਸੱਤਵੀਂ ਤਕ ਦੇ ਕਈ ਸਕੂਲ ਅਜਿਹੇ ਹਨ ਜਿਥੇ ਇਕ ਵੀ ਅਧਿਆਪਕ ਨਹੀਂ ਹੈ ਅਤੇ ਕਿਤੇ ਸਿਰਫ਼ ਇਕ ਹੀ ਅਧਿਆਪਕ ਹੈ।
ਉਥੇ ਅਧਿਆਪਕ ਤਾਂ ਚਾਹੀਦੇ ਹੀ ਹਨ ਤਾਂ ਉਨ੍ਹਾਂ ਨੂੰ ਦੁਖੀ ਕਿਉਂ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਪੱਕੇ ਕਿਉਂ ਨਹੀਂ ਕਰ ਰਹੇ। ਮੌਜੂਦਾ ਸਮੇਂ ਵਿਚ ਜਿੰਨੇ ਕੱਚੇ-ਪੱਕੇ ਅਧਿਆਪਕ ਭਰਤੀ ਹਨ ਉਨ੍ਹਾਂ ਤੋਂ ਦੁੱਗਣੇ ਭਰਤੀ ਕਰਨ ਦੀ ਲੋੜ ਹੈ। ਇੰਨੀਆਂ ਅਸਾਮੀਆਂ ਕੱਢਣ ਦੀ ਜ਼ਰੂਰਤ ਹੈ। ਜਿੰਨੇ ਅਧਿਆਪਕ ਭਰਤੀ ਕੀਤੇ ਹਨ ਉਨ੍ਹਾਂ ਨੂੰ ਵੀ ਦੁਖੀ ਕੀਤਾ ਹੋਇਆ ਹੈ।
Arvind Kejriwal
ਉਨ੍ਹਾਂ ਨੂੰ ਪਾਣੀ ਦੀਆਂ ਟੈਂਕੀਆਂ ’ਤੇ ਨਹੀਂ ਸਗੋਂ ਕਲਾਸਰੂਮ ਵਿਚ ਹੋਣਾ ਚਾਹੀਦਾ ਹੈ। ਇੰਨਾ ਹੀ ਨਹੀਂ ਚੰਨੀ ਸਾਹਬ ਵਲੋਂ ਦਿਤੇ ਇਸ ਬਿਆਨ ’ਤੇ ਮੈਨੂੰ ਬਹੁਤ ਬੁਰਾ ਲੱਗਾ ਕਿ ਜਿਹੜੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਹਨ ਉਨ੍ਹਾਂ ਵਿਰੁਧ ਪਰਚੇ ਦਰਜ ਹੋਣਗੇ। ਇਹ ਕੀ ਗੱਲ ਹੋਈ? ਮੁੱਖ ਮੰਤਰੀ ਤਾਂ ਇਕ ਪਿਤਾ ਸਮਾਨ ਹੁੰਦਾ ਹੈ। ਉਹ ਸਾਰੇ ਸਾਡੇ ਬੱਚੇ ਹਨ, ਉਨ੍ਹਾਂ ਨੂੰ ਗਲ਼ ਨਾਲ ਲਗਾਉਣਾ ਚਾਹੀਦਾ ਹੈ।
ਸਵਾਲ : ਤੁਸੀਂ ਕਹਿੰਦੇ ਹੋ ਕਿ ਇੰਨੀਆਂ ਸਰਕਾਰੀ ਨੌਕਰੀਆਂ ਨਿਕਲ ਸਕਦੀਆਂ ਹਨ?
arvind kejriwal and nimrat kaur
ਜਵਾਬ : ਅਜੇ ਤਾਂ ਬਹੁਤ ਨਿਕਲ ਸਕਦੀਆਂ ਹਨ। ਜਦੋਂ ਤੋਂ ਮੈਂ ਇਸ ’ਤੇ ਪੜਤਾਲ ਕਰਨੀ ਸ਼ੁਰੂ ਕੀਤੀ ਹੈ। ਅਸੀਂ ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਇਕ ਮੁਹੱਲਾ ਕਲੀਨਿਕ ਵਿਚ ਚਾਰ ਨੌਕਰੀਆਂ ਹੋਣਗੀਆਂ। ਪੰਜਾਬ ਵਿਚ ਘੱਟ ਤੋਂ ਘੱਟ 20 ਹਜ਼ਾਰ ਮੁਹੱਲਾ ਕਲੀਨਿਕ ਬਣਾਉਣੇ ਪੈਣਗੇ ਅਤੇ 80 ਹਜ਼ਾਰ ਨੌਕਰੀਆਂ ਤਾਂ ਇਥੇ ਹੀ ਮਿਲ ਜਾਣਗੀਆਂ।
ਇਸ ਤੋਂ ਬਾਅਦ ਜੇ ਸਕੂਲਾਂ ਦੀ ਗੱਲ ਕਰੀਏ ਤਾਂ ਨਾ ਕਲੈਰੀਕਲ ਸਟਾਫ਼ ਹੈ, ਨਾ ਸਫ਼ਾਈ ਕਰਮਚਾਰੀ, ਨਾ ਸੁਰੱਖਿਆ ਮੁਲਾਜ਼ਮ ਅਤੇ ਨਾ ਅਧਿਆਪਕ ਹਨ। ਜੇਕਰ ਦਿੱਲੀ ਦੀ ਤਰਜ਼ ’ਤੇ ਸਕੂਲ ਬਣਾ ਕੇ ਸਿਖਿਆ ਦੇਣੀ ਹੈ ਤਾਂ ਸਕੂਲਾਂ ਦੇ ਅੰਦਰ ਹੀ ਬਹੁਤ ਸਾਰੀਆਂ ਨੌਕਰੀਆਂ ਨਿਕਲਣਗੀਆਂ। ਇਸ ਤੋਂ ਬਾਅਦ ਜੇਕਰ ਡੋਰ ਸਟੈਪ ਡਿਲੀਵਰੀ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਹੁਣ ਜੇਕਰ ਕਿਸੇ ਨੂੰ ਸਰਕਾਰੀ ਵਿਭਾਗ ਵਿਚ ਕੰਮ ਕਰਵਾਉਣਾ ਪਵੇ ਤਾਂ ਉਨ੍ਹਾਂ ਨੂੰ ਸਬੰਧਤ ਵਿਭਾਗ ਵਿਚ ਜਾਣ ਲਈ ਛੁੱਟੀ ਨਹੀਂ ਲੈਣੀ ਪੈਂਦੀ ਸਗੋਂ ਇਸ ਲਈ ਇਕ ਨੰਬਰ (1076) ਜਾਰੀ ਕੀਤਾ ਗਿਆ ਹੈ।
Arvind Kejriwal Interview
ਇਸ ਨੰਬਰ ’ਤੇ ਕਾਲ ਕਰੋ ਤਾਂ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆ ਕੇ ਸਾਰਾ ਕੰਮ ਕਰ ਜਾਂਦਾ ਹੈ। ਇਥੋਂ ਤਕ ਕਿ ਜੇਕਰ ਉਨ੍ਹਾਂ ਨੂੰ ਰਾਤ 11 ਵਜੇ ਵੀ ਬੁਲਾਉ ਤਾਂ ਵੀ ਉਹ ਤੁਹਾਡਾ ਕੰਮ ਕਰਨ ਲਈ ਆਉਂਦੇ ਹਨ।
ਸਵਾਲ : ਅੱਜ-ਕਲ ਸਾਰਿਆਂ ਦੀ ਸੋਚਣੀ ਇਹ ਹੈ ਕਿ ਕੋਈ ਵੀ ਪਿੰਡਾਂ ਵਿਚ ਰਹਿ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈ। ਇਸ ਸਮਸਿਆ ਨੂੰ ਤੁਸੀਂ ਕਿਵੇਂ ਹੱਲ ਕਰੋਗੇ?
ਜਵਾਬ : ਇਹ ਸਮਸਿਆ ਰਾਸ਼ਟਰੀ ਹੈ। ਇਸ ਬਾਰੇ ਮੈਂ ਕਾਫ਼ੀ ਸੋਚਿਆ ਹੈ ਕਿ ਕਈ ਵਾਰ ਕਈ ਜਗ੍ਹਾ ਡਾਕਟਰ ਪਿੰਡਾਂ ਵਿਚ ਜਾ ਕੇ ਰਹਿਣ ਲਈ ਤਿਆਰ ਨਹੀਂ। ਇਸ ਦੇ ਤਕਨੀਕੀ ਹੱਲ ਕੱਢੇ ਜਾ ਸਕਦੇ ਹਨ। ਕਈ ਡਾਕਟਰ ਇਸ ਗੱਲ ਲਈ ਮੰਨ ਵੀ ਜਾਣਗੇ ਨਹੀਂ ਤਾਂ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਇਹ ਸਮਸਿਆ ਹੱਲ ਹੋ ਸਕਦੀ ਹੈ ਕਿ ਉਸ ਜਗ੍ਹਾ ’ਤੇ ਇਕ ਨਰਸ ਰੱਖ ਕੇ ਉਸ ਨੂੰ ਵੀਡੀਉ ਜ਼ਰੀਏ ਗੱਲਬਾਤ ਕਰ ਕੇ ਸਮਝਾਇਆ ਜਾ ਸਕਦਾ ਹੈ। ਵੀਡੀਉ ਕਾਨਫ਼ਰੰਸਿੰਗ ਜ਼ਰੀਏ ਸਿਰਫ਼ ਡਾਕਟਰ ਹੀ ਨਹੀਂ ਸਗੋਂ ਵੱਡੇ ਸਪੈਸ਼ਲਿਸਟ ਦੀ ਮਦਦ ਮਿਲ ਸਕਦੀ ਹੈ।
Nimrat Karu
ਸਵਾਲ : ਤੁਸੀਂ ਅਧਿਆਪਕਾਂ ਦੀ ਗੱਲ ਕਰਦੇ ਹੋ, ਸਰਕਾਰੀ ਨੌਕਰੀਆਂ ਦੀ ਗੱਲ ਕਰਦੇ ਹੋ। ਲੋਕਾਂ ਵਿਚ ਕੰਮ ਚੋਰੀ ਵੀ ਇਕ ਵੱਡੀ ਸਮਸਿਆ ਹੈ, ਇਸ ਨੂੰ ਕਿਵੇਂ ਹੱਲ ਕਰੋਗੇ?
ਜਵਾਬ : ਇਹ ਬਹੁਤ ਗ਼ਲਤ ਹੈ। ਦਿੱਲੀ ਵਿਚ ਵੀ ਲੋਕ ਇਸ ਤਰ੍ਹਾਂ ਕਹਿੰਦੇ ਸਨ ਕਿ ਅਧਿਆਪਕ ਅਤੇ ਮੁਲਾਜ਼ਮ ਕੰਮ ਨਹੀਂ ਕਰਦੇ, ਪੱਕੇ ਕਰ ਦਿਉ। ਅਸੀਂ ਤਾਂ ਕਿਸੇ ਨੂੰ ਨਹੀਂ ਕਢਿਆ। ਉਹੀ ਡਾਕਟਰ, ਨਰਸ, ਅਧਿਆਪਕ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਜਿਹੜੇ ਅਧਿਆਪਕਾਂ ’ਤੇ ਇਹ ਦੋਸ਼ ਲਗਾਈਆਂ ਜਾਂਦਾ ਸੀ ਕਿ ਇਹ ਕੰਮ ਨਹੀਂ ਕਰਦੇ, ਇਹ ਮੁਫ਼ਤਖੋਰ ਹਨ, ਕੰਮ ਚੋਰ ਹਨ।
ਅੱਜ ਉਨ੍ਹਾਂ ਅਧਿਆਪਕਾਂ ਹੀ ਕ੍ਰਾਂਤੀ ਲਿਆ ਕੇ ਵਿਖਾ ਦਿਤੀ ਹੈ। ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤੇ ਹਾਂ ਅਤੇ ਉਨ੍ਹਾਂ ਨੂੰ ਅਪਣੇ ਕੰਮ ’ਤੇ ਮਾਣ ਵੀ ਹੈ। ਹਰ ਇਨਸਾਨ ਦੇ ਅੰਦਰ ਦਿਲ ਧੜਕਦਾ ਹੈ ਅਤੇ ਉਨ੍ਹਾਂ ਨੂੰ ਮਾਣ-ਸਨਮਾਨ ਚਾਹੀਦਾ ਹੁੰਦਾ ਹੈ। ਅਸੀਂ ਦਿੱਲੀ ਦੇ ਸਾਰੇ ਅਧਿਆਪਕਾਂ ਨੂੰ ਲੰਡਨ, ਸਵਿਟਜ਼ਰਲੈਂਡ, ਨੀਦਰਲੈਂਡਜ਼, ਕੈਨੇਡਾ, ਸਿੰਗਾਪੁਰ, ਹਾਂਗਕਾਂਗ ਆਦਿ ਜਗ੍ਹਾ ’ਤੇ ਟਰੇਨਿੰਗ ਲਈ ਭੇਜਿਆ ਹੈ।
ਆਈ.ਆਈ.ਐਮ ਲਖਨਊ, ਆਈ.ਆਈ.ਐਮ ਅਹਿਮਦਾਬਾਦ ਵਿਖੇ ਵੀ ਗਏ ਅਤੇ ਟਰੇਨਿੰਗ ਤੋਂ ਜਦੋਂ ਵਾਪਸ ਆਏ ਤਾਂ ਇੰਨੇ ਉਤਸ਼ਾਹਤ ਸਨ ਕਿ ਕੋਈ ਸਰਕਾਰ ਤਾਂ ਆਈ ਜਿਸ ਨੇ ਸਾਨੂੰ ਇੱਜ਼ਤ ਤਾਂ ਦਿਤੀ। ਇਕ ਇਹ ਮਾਡਲ ਹੈ ਅਤੇ ਦੂਜਾ ਉਹ ਜਿਥੇ ਅਧਿਆਪਕ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹੇ ਹੋਏ ਹਨ। ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ।
arvind kejriwal and nimrat kaur
ਮੈਂ ਅਤੇ ਮਨੀਸ਼ ਸਿਸੋਦੀਆ ਅਪਣੇ ਅਧਿਆਪਕਾਂ ਨਾਲ ਮੇਲਜੋਲ ਰਖਦੇ ਹਾਂ। ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਇਹ ਹੀ ਕਹਿੰਦੇ ਹਾਂ ਕਿ ਤੁਹਾਡੀਆਂ ਜੋ ਵੀ ਸਮੱਸਿਆਵਾਂ ਹਨ ਭਾਵੇਂ ਉਹ ਘਰ ਦੀਆਂ ਹੋਣ, ਬੱਚਿਆਂ ਦੀਆਂ ਜਾਂ ਪ੍ਰਵਾਰ ਦੀਆਂ, ਉਹ ਸਾਰੀਆਂ ਮੇਰੀਆਂ ਸਮੱਸਿਆਵਾਂ ਹਨ। ਤੁਹਾਡੀਆਂ ਸਾਰੀਆਂ ਸਮੱਸਿਆਵਾਂ ਮੈਂ ਹੱਲ ਕਰਾਂਗਾ ਤੁਸੀਂ ਬਸ ਮੇਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਦਿਉ ਕਿਉਂਕਿ ਇਹ ਤੁਹਾਡੀ ਸਮੱਸਿਆ ਹੈ।
ਸਵਾਲ : ਤੁਹਾਡੇ ਕੋਲ ਕੋਈ ਸਬੂਤ ਹੈ ਜਿਸ ਤੋਂ ਇਹ ਸਾਬਤ ਕਰ ਸਕੋ ਕਿ ਦਿੱਲੀ ਦੇ ਬੱਚੇ ਪੜ੍ਹਾਈ ਵਿਚ ਕਿਵੇਂ ਪ੍ਰਦਰਸ਼ਨ ਕਰ ਰਹੇ ਹਨ?
ਜਵਾਬ : ਦਿੱਲੀ ਵਿਚ ਇਸ ਵਾਰ 99.7% ਨਤੀਜੇ ਆਏ ਹਨ। ਭਾਰਤ ਦੇ ਇਤਿਹਾਸ ਵਿਚ ਕਦੇ ਵੀ ਸਰਕਾਰੀ ਸਕੂਲਾਂ ਦਾ ਨਤੀਜਾ 99.7% ਨਹੀਂ ਆਇਆ। ਇਸ ਵਾਰ ਦਿੱਲੀ ਦੇ ਸਰਕਾਰੀ ਸਕੂਲ ਇੰਨੇ ਵਧੀਆ ਹੋ ਗਏ ਕਿ ਢਾਈ ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਵਿਚੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਲਿਆ। ਢਾਈ ਲੱਖ! ਕੋਈ ਛੋਟੀ ਗੱਲ ਨਹੀਂ ਹੈ। ਅੱਜ ਦਿੱਲੀ ਵਿਚ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਕਈ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਹੈ। ਸਾਡੇ ਸਰਕਾਰੀ ਸਕੂਲਾਂ ਵਿਚ ਹਾਕੀ ਲਈ ਮੈਦਾਨ, ਸਵੀਮਿੰਗ ਪੂਲ ਬਣ ਗਏ ਹਨ ਅਤੇ ਲਿਫ਼ਟਾਂ ਲੱਗ ਗਈਆਂ ਹਨ ।
ਸਵਾਲ : ਕੀ ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਬੱਚੇ ਉਲੰਪਿਕ ਅਤੇ ਖੇਡਾਂ ਵਿਚ ਵੀ ਨਾਮਣਾ ਖੱਟਣਗੇ?
Nimrat Karu
ਜਵਾਬ : ਬਿਲਕੁਲ। ਖੇਡਾਂ ਵਿਚ ਬੱਚੇ ਦਿੱਲੀ ਤੋਂ ਵੀ ਅਤੇ ਪੰਜਾਬ ਤੋਂ ਵੀ ਆਉਣਗੇ।
ਸਵਾਲ : ਤੁਸੀਂ ਪੰਜਾਬੀ ਵਿਚ ਇਕ ਭਾਸ਼ਣ ਵੀ ਦਿਤਾ ਹੈ। ਕੀ ਸੋਚ ਲਿਆ ਹੈ ਕਿ ਹੁਣ ਤੁਸੀਂ ਪੰਜਾਬ ਵਿਚ ਵੀ ਆਉਣਾ ਹੀ ਹੈ?
ਜਵਾਬ : ਪੰਜਾਬੀ ਇਕ ਬਹੁਤ ਹੀ ਪਿਆਰੀ ਅਤੇ ਵਧੀਆ ਭਾਸ਼ਾ ਹੈ।
ਸਵਾਲ : ਇਕ ਸ਼ੰਕਾ ਹੈ ਕਿ ਪੰਜਾਬ ਤੋਂ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਕੀ ਤੁਸੀਂ ਹੋ ਸਕਦੇ ਹੋ?
Arvind Kejriwal
ਜਵਾਬ : ਨਹੀਂ, ਮੈਂ ਨਹੀਂ ਹੋਵਾਂਗਾ। ਮੈਨੂੰ ਦਿੱਲੀ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ ਹੈ ਅਤੇ ਜੋ ਵਿਸ਼ਵਾਸ ਉਨ੍ਹਾਂ ਨੇ ਦਿਤਾ ਹੈ। ਸੱਭ ਤੋਂ ਪਹਿਲਾਂ ਅਸੀਂ ਕੁੱਝ ਵੀ ਨਹੀਂ ਸੀ ਪਰ ਦਿੱਲੀ ਦੇ ਲੋਕਾਂ ਨੇ ਸਾਡੇ ’ਤੇ ਵਿਸ਼ਵਾਸ ਕਰ ਕੇ ਇਕ ਸਾਲ ਦੀ ਪਾਰਟੀ ਨੂੰ ਸਰਕਾਰ ਬਣਾ ਦਿਤਾ। ਮੈਂ ਰੋਜ਼ ਕਹਿੰਦਾ ਹਾਂ ਕਿ ਮੈਂ ਦਿੱਲੀ ਦਾ ਪੁੱਤਰ ਹਾਂ ਤਾਂ ਦਿੱਲੀ ਦਾ ਪੁੱਤਰ ਦਿੱਲੀ ਨੂੰ ਛੱਡ ਕੇ ਕਿਵੇਂ ਜਾ ਸਕਦਾ ਹੈ।
ਸਵਾਲ : ਇਹ ਹੋਰ ਵੱਡੀ ਸਮੱਸਿਆ ਹੈ ਜੋ ਪੰਜਾਬ ਦੇ ਲੋਕਾਂ ਨੂੰ ਡਰਾ ਰਹੀ ਹੈ ਉਹ ਹੈ ਨਸ਼ਿਆਂ ਦਾ ਮੁੱਦਾ। ਇਸ ’ਤੇ ਪੰਜਾਬ ਵਿਚ ਬਹੁਤ ਸਿਆਸਤ ਵੀ ਹੋ ਰਹੀ ਹੈ। ਤੁਹਾਡੀ ਦਿੱਲੀ ਵਿਚ ਵੀ ਨਸ਼ਿਆਂ ਦੀ ਸਮਸਿਆ ਹੈ। ਇਸ ਨੂੰ ਕਿਵੇਂ ਹੱਲ ਕੀਤਾ ਜਾਂ ਕਰ ਰਹੇ ਹੋ?
arvind kejriwal and nimrat kaur
ਜਵਾਬ : ਇਸ ਵਿਚ ਦੋ ਗੱਲਾਂ ਹਨ। ਦਿੱਲੀ ਵਿਚ ਅਸੀਂ ਮੁੜਵਸੇਬਾ ਤਾਂ ਕਰ ਸਕਦੇ ਹਾਂ ਪਰ ਦਿੱਲੀ ਦੀ ਪੁਲਿਸ ਸਾਡੇ ਹੱਥ ਵਿਚ ਨਹੀਂ ਹੈ। ਪੰਜਾਬ ਵਿਚ ਪੁਲਿਸ ਵੀ ਸਾਡੇ ਹੱਥ ਵਿਚ ਹੋਵੇਗੀ ਇਸ ਲਈ ਇਹ ਸਮੱਸਿਆ ਪੰਜਾਬ ਵਿਚ ਨਹੀਂ ਹੋਵੇਗੀ। ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਨੀਅਤ ਦੀ ਗੱਲ ਹੈ। ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਅਜੇ ਤਕ ਹੱਲ ਇਸ ਲਈ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਸਿਆਸੀ ਆਗੂ ਉਨ੍ਹਾਂ ਨਾਲ ਮਿਲੇ ਹੋਏ ਸਨ।
ਨਸ਼ਾ ਵੇਚਣ ਵਾਲਿਆਂ ਅਤੇ ਡਰੱਗ ਮਾਫ਼ੀਆ ਨਾਲ ਇਨ੍ਹਾਂ ਦੀ ਮਿਲੀਭੁਗਤ ਹੈ। ਇਸ ਲਈ ਹੀ ਡਰੱਗ ਮਾਮਲੇ ਦੀ ਰੀਪੋਰਟ ਜਨਤਕ ਨਹੀਂ ਹੋਈ। ਨਸ਼ਾ ਤਸਕਰ ਇਸ ਲਈ ਹੀ ਨਹੀਂ ਫੜੇ ਜਾ ਰਹੇ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਮਿਲੇ ਹੋਏ ਹਨ। ਆਮ ਆਦਮੀ ਪਾਰਟੀ ਕਿਸੇ ਨਾਲ ਵੀ ਨਹੀਂ ਮਿਲੀ ਹੋਈ।
Arvind Kejriwal
ਸਾਡੇ ਵਿਚ ਹਿੰਮਤ ਹੈ, ਅਸੀਂ ਉਹ ਕਰ ਕਿ ਵਿਖਾਵਾਂਗੇ ਜੋ ਅੱਜ ਤਕ ਕਿਸੇ ਨੇ ਨਹੀਂ ਕੀਤਾ। ਇਨ੍ਹਾਂ ਸਾਰਿਆਂ ਨੂੰ ਫੜ ਕੇ ਜੇਲ ’ਚ ਡੱਕਾਂਗੇ ਅਤੇ ਨਸ਼ਿਆਂ ਦਾ ਧੰਦਾ ਬੰਦ ਕਰਾਂਗੇ। ਅੱਜ ਪੰਜਾਬ ਦੀ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹੁਣ ਪੰਜਾਬ ਵਿਚ ਨੌਜਵਾਨ ਹੀ ਨਹੀਂ ਰਹੇ। ਅੱਧੇ ਤੋਂ ਜ਼ਿਆਦਾ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਚਲੇ ਗਏ ਅਤੇ ਜੋ ਬਚੇ ਹਨ ਉਹ ਨਸ਼ਿਆਂ ਵਿਚ ਪੈ ਗਏ। ਪੰਜਾਬ ਨੂੰ ਅੱਗੇ ਕੌਣ ਲੈ ਕੇ ਜਾਵੇਗਾ? ਇਸ ਨੂੰ ਠੀਕ ਕਰਨਾ ਹੈ।
ਸਵਾਲ : ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਦੀ ਵੀ ਲੋੜ ਹੈ। ਇਨ੍ਹਾਂ ਦੋਵਾਂ ਨੂੰ ਬਰਾਬਰਤਾ ਦੇਣ ਬਾਰੇ ਕੀ ਪਲਾਨ ਹੈ ਕਿਉਂਕਿ ਕਿਸਾਨਾਂ ਦੇ ਮੁੱਦੇ ਵੀ ਜਾਇਜ਼ ਹਨ ਅਤੇ ਤੁਸੀਂ ਕਿਰਸਾਨੀ ਪਿਛੋਕੜ ਤੋਂ ਵੀ ਨਹੀਂ ਹੋ ਤਾਂ ਉਨ੍ਹਾਂ ਨੂੰ ਸਮਝੋਗੇ ਕਿਵੇਂ ਅਤੇ ਹੱਲ ਕਿਵੇਂ ਕੱਢੋਗੇ?
ਜਵਾਬ : ਮੈਨੂੰ ਕਿਸੇ ਪਿਛੋਕੜ ਦੀ ਜ਼ਰੂਰਤ ਨਹੀਂ ਹੈ। ਜਦੋਂ ਅਸੀਂ ਦਿੱਲੀ ਵਿਚ ਸਰਕਾਰ ਸੰਭਾਲੀ ਸੀ ਤਾਂ ਅਸੀਂ ਕਿਸੇ ਵੀ ਪਿਛੋਕੜ ਨਾਲ ਸਬੰਧ ਨਹੀਂ ਰਖਦੇ ਸੀ ਪਰ ਸਿਹਤ, ਸਿਖਿਆ, ਬਿਜਲੀ ਬਾਰੇ ਕੱੁਝ ਪਤਾ ਨਹੀਂ ਸੀ ਪਰ ਨੀਯਤ ਸਾਫ਼ ਸੀ ਇਸ ਲਈ ਤੁਹਾਡੇ ਵਰਗੇ ਚੰਗੇ ਲੋਕ ਹਰ ਖੇਤਰ ਵਿਚ ਮਿਲ ਗਏ ਅਤੇ ਸਾਰੇ ਕੰਮ ਹੋ ਗਏ। ਇਸ ਤਰ੍ਹਾਂ ਹੀ ਪੰਜਾਬ ਵਿਚ ਵੀ ਸਾਫ਼ ਨੀਅਤ ਨਾਲ ਕੰਮ ਕਰਾਂਗੇ ਤਾਂ ਖੇਤੀ ਸਮਝਾਉਣ ਵਾਲੇ ਵੀ ਮਿਲ ਜਾਣਗੇ।
ਸਵਾਲ : ਕਿਸਾਨੀ ਸੰਘਰਸ਼ ਹੁਣ ਖ਼ਤਮ ਹੋਣ ਜਾ ਰਿਹਾ ਹੈ। ਕੀ ਕਿਸਾਨਾਂ ਬਾਰੇ ਕੋਈ ਏਜੰਡਾ ਜਾਂ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਬਾਰੇ ਕੁੱਝ ਸੋਚਿਆ ਹੈ?
ਜਵਾਬ : ਇਸ ’ਤੇ ਮੈਂ ਕੰਮ ਕਰ ਰਿਹਾ ਹਾਂ ਅਤੇ ਜਲਦ ਹੀ ਵੱਡਾ ਐਲਾਨ ਕਰਾਂਗੇ।
ਸਵਾਲ : ਉਦਯੋਗ ਖੇਤਰ ਨੂੰ ਲੈ ਕੇ ਕੀ ਸੋਚਦੇ ਹੋ?
Nimrat Karu
ਜਵਾਬ : ਉਦਯੋਗਪਤੀਆਂ ਨਾਲ ਕਈ ਮੁਲਾਕਾਤਾਂ ਹੋਈਆਂ ਹਨ। ਤਿੰਨ ਚੀਜ਼ਾਂ ਹਨ, ਪਹਿਲੀ ਇਹ ਕਿ ਜੋ ਇੰਡਸਟਰੀ ਅੱਜ ਹੈ ਉਸ ਨੂੰ ਬਚਾਉਣਾ ਹੈ ਅਤੇ ਅਜਿਹੀ ਪਾਲਿਸੀ ਬਣਾਉਣੀ ਹੈ ਕਿ ਉਸ ਦੀ ਉੱਨਤੀ ਹੋਵੇ। ਦੂਜਾ, ਜਿਹੜੇ ਉਦਯੋਗ ਪੰਜਾਬ ਛੱਡ ਕੇ ਚਲੇ ਗਏ ਹਨ ਉਨ੍ਹਾਂ ਨੂੰ ਵਾਪਸ ਲਿਆਉਣਾ ਹੈ। ਤੀਜੀ, ਨਵੀਂਆਂ ਇੰਡਸਟਰੀਆਂ ਆ ਸਕਣ ਇਸ ਲਈ ਪਾਲਿਸੀ ਬਣਾਉਣੀ ਹੈ।
ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਇਮਾਨਦਾਰ ਹਨ। ਰਾਜਨੀਤੀ ਖ਼ਰਾਬ ਹੈ, ਨੇਤਾ ਖ਼ਰਾਬ ਹਨ ਅਤੇ ਪਾਰਟੀਆਂ ਖ਼ਰਾਬ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਉ ਤੁਹਾਨੂੰ ਹਰ ਜਗ੍ਹਾ ’ਤੇ ਪੰਜਾਬੀ ਮਿਲ ਜਾਣਗੇ। ਅਸੀਂ ਪੰਜਾਬ ਵਿਚ ਖਾਸ ਕਰ ਕੇ ਖੇਤੀ ਅਤੇ ਇੰਡਸਟਰੀ ਵਿਚ ਵੀ ਅਜਿਹਾ ਹੀ ਮਾਹੌਲ ਪੈਦਾ ਕਰਾਂਗੇ।
ਸਵਾਲ : ਤੁਸੀਂ ਪਿਛਲੇ ਦਿਨੀ ਕਾਫ਼ੀ ਸਖ਼ਤ ਭਾਸ਼ਾ ਦੀ ਵਰਤੋਂ ਕੀਤੀ ਜੋ ਆਮ ਤੌਰ ’ਤੇ ਤੁਸੀਂ ਕਰਦੇ ਨਹੀਂ ਹੋ। ‘ਕਾਂਗਰਸ ਦਾ ਕਚਰਾ’, ‘ਨਕਲੀ ਕੇਜਰੀਵਾਲ’ ਵਰਗੇ ਸ਼ਬਦ ਬੋਲਣ ਦਾ ਮਤਲਬ ਕੀ ਹੈ?
ਜਵਾਬ : ਇਹ ਦੱਸਣ ਦਾ ਇਕ ਤਰੀਕਾ ਸੀ। ਮਤਲਬ ਕਿ ਜਦੋਂ ਵੀ ਮੈਂ ਪੰਜਾਬ ਜਾਂਦਾ ਹਾਂ ਅਤੇ ਜੋ ਵੀ ਬੋਲਦਾ ਹਾਂ ਚੰਨੀ ਸਾਹਬ ਦੋ ਦਿਨ ਬਾਅਦ ਉਹੀ ਐਲਾਨ ਕਰ ਦਿੰਦੇ ਹਨ ਕਿ ਅਸੀਂ ਕਰ ਦਿਤਾ ਪਰ ਹੁੰਦਾ ਨਹੀਂ ਹੈ। ਉਦਾਹਰਣ ਵਜੋਂ ਮੈਂ ਪੰਜਾਬ ਫੇਰੀ ਦੌਰਾਨ ਕਿਹਾ ਸੀ ਕਿ ਮੁਫ਼ਤ ਬਿਜਲੀ ਦਿਤੀ ਜਾਵੇਗੀ ਅਤੇ ਚੰਨੀ ਸਾਹਬ ਨੇ ਕਹਿ ਦਿਤਾ ਕਿ ਬਿਜਲੀ ਮੁਫ਼ਤ ਹੋ ਗਈ ਪਰ ਅਜਿਹਾ ਹੋਇਆ ਨਹੀਂ।
ਮੈਂ 1 ਲੱਖ ਜ਼ੀਰੋ ਬਿੱਲ ਲੈ ਕੇ ਗਿਆ ਸੀ ਅਤੇ ਕਿਹਾ ਸੀ ਕਿ ਚੰਨੀ ਸਾਹਬ ਤੁਸੀਂ 1 ਹਜ਼ਾਰ ਜ਼ੀਰੋ ਬਿਜਲੀ ਬਿੱਲ ਹੀ ਵਿਖਾ ਦਿਉ ਪਰ ਅਜੇ ਤਕ ਤਾਂ ਉਨ੍ਹਾਂ ਨੇ ਨਹੀਂ ਵਿਖਾਏ। ਜੇਕਰ ਮੈਂ ਜੋ ਵੀ ਵਾਅਦੇ ਕਰ ਕੇ ਆਉਂਦਾ ਹਾਂ ਅਤੇ ਚੰਨੀ ਸਾਹਬ ਉਨ੍ਹਾਂ ਨੂੰ ਪੂਰਾ ਕਰ ਦਿੰਦੇ ਤਾਂ ਮੈਂ ਕਹਿੰਦਾ ਕਿ ਪੰਜਾਬ ਨੂੰ ਚੰਗਾ ਮੁੱਖ ਮੰਤਰੀ ਮਿਲ ਗਿਆ ਹੈ ਹੁਣ ਸਾਨੂੰ ਪੰਜਾਬ ਜਾਣ ਦੀ ਜ਼ਰੂਰਤ ਨਹੀਂ ਹੈ। ਪਰ ਉਹ ਕਰਦੇ ਕੱੁਝ ਵੀ ਨਹੀਂ ਹਨ। ਪਹਿਲਾਂ ਕੈਪਟਨ ਸਾਹਬ ਝੂਠੇ ਵਾਅਦੇ ਕਰਦੇ ਸਨ ਹੁਣ ਚੰਨੀ ਸਾਹਬ ਝੂਠੇ ਐਲਾਨ ਕਰਦੇ ਹਨ।
Nimrat Karu
ਉਹ ਵੀ ਚੋਣਾਂ ਤੋਂ ਪਹਿਲਾਂ ਅਜਿਹਾ ਕਰਦੇ ਸਨ ਤੇ ਹੁਣ ਚੰਨੀ ਸਾਹਬ ਵੀ ਅਜਿਹਾ ਹੀ ਕਰ ਰਹੇ ਹਨ। ਇਸ ਲਈ ਮੈਂ ਕਿਹਾ ਸੀ ਕਿ ਉਹ ਨਕਲੀ ਕੇਜਰੀਵਾਲ ਹੈ ਜੋ ਮੈਂ ਬੋਲਦਾ ਹਨ ਉਹ ਵੀ ਉਹੀ ਐਲਾਨ ਕਰ ਦਿੰਦੇ ਹਨ।
ਰਹੀ ਗੱਲ ‘ਕਚਰਾ’ ਸ਼ਬਦ ਦੀ ਤਾਂ ਜਿਨ੍ਹਾਂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲ ਰਹੀ ਉਨ੍ਹਾਂ ਨੂੰ ਅਸੀਂ ਕਿਵੇਂ ਦੇ ਸਕਦੇ ਹਨ। ਜਿਨ੍ਹਾਂ ਨੂੰ ਸਾਡੀ ਪਾਰਟੀ ਤੋਂ ਸੀਟ ਨਹੀਂ ਮਿਲੀ ਉਨ੍ਹਾਂ ਨੂੰ ਕਾਂਗਰਸ ਵਿਚ ਜਗ੍ਹਾ ਮਿਲ ਗਈ ਅਤੇ ਉਹ ਇਸ ਵਿਚ ਹੀ ਬਹੁਤ ਖ਼ੁਸ਼ ਹੋ ਰਹੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਡੇ ਕੋਲ ਚੰਗਾ ਮਾਲ ਨਹੀਂ ਹਾਂ ਤਾਂ ਸਾਨੂੰ ਦਸੋ, ਸਾਡੇ ਕੋਲ ਬਹੁਤ ਹਨ। ਹਰ ਸੀਟ ਲਈ ਅਸੀਂ ਤੁਹਾਨੂੰ ਵਧੀਆ ਉਮੀਦਵਾਰ ਦੇਵਾਂਗੇ।
arvind kejriwal and nimrat kaur
ਸਵਾਲ : ਜੇਕਰ ਉਹ ਤੁਹਾਨੂੰ ਕਹਿਣ ਕਿ ਤੁਹਾਡੇ ਕੋਲ ਤਾਂ ਮੁੱਖ ਮੰਤਰੀ ਦਾ ਚਿਹਰਾ ਵੀ ਨਹੀਂ ਹੈ?
ਜਵਾਬ : ਉਨ੍ਹਾਂ ਦਾ ਮੁੱਖ ਮੰਤਰੀ ਭੱਜ ਗਿਆ ਪਰ ਸਾਡਾ ਮੁੱਖ ਮੰਤਰੀ ਭੱਜਿਆ ਨਹੀਂ ਹੈ। ਸਾਡਾ ਜੋ ਵੀ ਮੁੱਖ ਮੰਤਰੀ ਚਿਹਰਾ ਹੋਵੇਗਾ ਉਹ ਵਧੀਆ ਹੀ ਹੋਵੇਗਾ ਅਤੇ ਪੰਜਾਬ ਲਈ ਲੜਨ ਵਾਲਾ ਹੀ ਹੋਵੇਗਾ। ਉਹ ਸਾਰੇ ਐਮ.ਐਲ.ਏ ਦੇ ਚੱਕਰ ਵਿਚ ਪਏ ਹਨ ਤੇ ਉਨ੍ਹਾਂ ਦਾ ਮੁੱਖ ਮੰਤਰੀ ਹੀ ਭੱਜ ਗਿਆ।