ਸਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ: ਜਸਪ੍ਰੀਤ ਕੌਰ
Published : Dec 5, 2021, 7:40 am IST
Updated : Dec 5, 2021, 7:40 am IST
SHARE ARTICLE
IMAGE
IMAGE

ਸਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ: ਜਸਪ੍ਰੀਤ ਕੌਰ

 

ਕਰਨਾਲ, 4 ਦਸੰਬਰ (ਪਲਵਿੰਦਰ ਸਿੰਘ ਸੱਗੂ): ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਵਿਖੇ ਪ੍ਰਤਿਭਾ ਚੋਣ ਮੁਕਾਬਲੇ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ  ਨਕਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਜਸਪ੍ਰੀਤ ਕੌਰ ਵਿਰਕ ਮੁੱਖ ਮਹਿਮਾਨ ਸਨ | ਉਨ੍ਹਾਂ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ | ਜਸਪ੍ਰੀਤ ਕੌਰ ਵਿਰਕ ਨੇ ਵਿਦਿਆਰਥੀਆਂ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ  ਨਿਖਾਰਦੀਆਂ ਹਨ | ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਬਹੁਤ ਹੋਣਹਾਰ ਹਨ | ਉਸ ਨੇ ਸਾਰਿਆਂ ਦੀ ਤਾਰੀਫ਼ ਕੀਤੀ | ਬਹੁਤ ਸਾਰੇ ਵਿਦਿਆਰਥੀਆਂ ਦੀ ਸ਼ਮੂਲੀਅਤ ਕਾਰਨ ਇਹ ਸਮਾਗਮ ਦੋ ਦਿਨ ਚੱਲਦਾ ਰਿਹਾ |
ਕਾਲਜ ਦੇ ਪਿ੍ੰਸੀਪਲ ਡਾ: ਮੇਜਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਸੱਭਿਆਚਾਰਕ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਗਾਇਨ, ਇੰਸਟਰੂਮੈਂਟਲ, ਡਾਂਸ, ਮਿਮਿਕਰੀ ਅਤੇ ਮੋਨੋ ਐਕਟਿੰਗ ਵਿੱਚ ਭਾਗ ਲਿਆ | ਘੁੰਗਰੂ ਟੁਟ ਜਾਏਗਾ, ਬਹੂ ਕਾਲੇ ਕੀ, ਮੇਰਾ ਚੰਦਰ ਮੰਗਾ ਦੇ ਹੋ, ਗਜਬਣ ਪਾਣੀ ਨਈ ਚਾਲੀ, ਪੰਜਾਬੀ ਗਿੱਧਾ, ਭੰਗੜੇ ਦੀਆਂ ਧਮਾਲਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ: ਬੀਰ ਸਿੰਘ ਨੇ ਮੰਚ ਸੰਚਾਲਨ ਦਾ ਸਫ਼ਲਤਾਪੂਰਵਕ ਸੰਚਾਲਨ ਕੀਤਾ ਅਤੇ ਡਾ: ਦੇਵੀ ਭੂਸ਼ਨ ਨੇ ਸਹਿਯੋਗ ਦਿੱਤਾ ਙ ਗਾਇਕੀ ਵਿੱਚ ਕੇਸ਼ਵ ਨੇ ਪਹਿਲਾ, ਸਚਿਨ ਨੇ ਦੂਜਾ ਅਤੇ ਵਿਸ਼ਾਲ ਨੇ ਤੀਜਾ ਇਨਾਮ ਜਿੱਤਿਆ |ਨਾਚ ਦੇ ਇਸਤਰੀ ਵਰਗ ਵਿੱਚ ਨਵਨੀਤ ਕੌਰ ਨੇ ਪਹਿਲਾ, ਪਾਇਲ ਨੇ ਦੂਜਾ ਅਤੇ ਹਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਡਾਂਸ ਪੁਰਸ਼ ਵਰਗ ਵਿੱਚ ਮੋਹਿਤ ਨੇ ਪਹਿਲਾ, ਗੁਰਪਾਲ ਨੇ ਦੂਜਾ ਅਤੇ ਗੋਵਿੰਦ ਨੇ ਤੀਜਾ ਇਨਾਮ ਜਿੱਤਿਆ | ਮੋਨੋ ਐਕਟਿੰਗ ਵਿੱਚ ਤਮੰਨਾ ਨੇ ਪਹਿਲਾ, ਸੰਜੀਦਾ ਨੇ ਦੂਜਾ ਅਤੇ ਰਾਜਵਿੰਦਰ ਨੇ ਤੀਜਾ ਇਨਾਮ ਜਿੱਤਿਆ | ਇਸ ਮੌਕੇ ਕਰਵਾਏ ਗਏ ਫੈਸ਼ਨ ਸ਼ੋਅ ਵਿੱਚ ਨਵਨੀਤ ਸਿੰਘ ਨੂੰ  ਮਿਸਟਰ ਕਾਲਜ ਅਤੇ ਪ੍ਰਨੀਤ ਕੌਰ ਨੂੰ  ਮਿਸ ਕਾਲਜ ਚੁਣਿਆ ਗਿਆ ਜਦਕਿ ਕੇਸ਼ਵ, ਸੰਦੀਪ ਅਤੇ ਨਵਨੀਤ ਕੌਰ ਨੂੰ  ਪਰਸਨੈਲਿਟੀ ਚੁਣਿਆ ਗਿਆ | ਡਾ: ਗੁਰਿੰਦਰ ਸਿੰਘ, ਪ੍ਰੋ. ਸ਼ਸ਼ੀ ਮਦਾਨ, ਪ੍ਰੋ. ਅੰਜੂ ਚੌਧਰੀ, ਡਾ: ਸੋਨੀਆ ਵਧਾਵਨ, ਪ੍ਰੋ. ਜਤਿੰਦਰਪਾਲ, ਪ੍ਰੋ. ਪ੍ਰੀਤਪਾਲ, ਪ੍ਰੋ. ਅਮਰਜੀਤ ਕੌਰ, ਡਾ: ਬਲਜੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ | ਡਾ: ਕਿ੍ਸ਼ਨ ਅਰੋੜਾ ਨੇ ਗ਼ਜ਼ਲ ਦੀ ਰਚਨਾ ਕੀਤੀ ਅਤੇ ਸੰਗੀਤ ਦਾ ਨਿਰਦੇਸ਼ਨ ਕੀਤਾ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕੰਵਰਜੀਤ ਸਿੰਘ ਪਿ੍ੰਸ ਨੇ ਇਸ ਸਫ਼ਲ ਸਮਾਗਮ ਲਈ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ  ਵਧਾਈ ਦਿੱਤੀ |

karnal 04-12-1-new

 

SHARE ARTICLE

ਏਜੰਸੀ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement