ਪੰਜਾਬ ਵਿਚ ਦਲ-ਬਦਲੀ ਕਰਵਾਉਣ ਲਈ ਮੋਦੀ-ਸ਼ਾਹ ਜੋੜੀ ਸਰਗਮਰਮ
Published : Dec 5, 2021, 9:29 am IST
Updated : Dec 5, 2021, 9:29 am IST
SHARE ARTICLE
Amit Shah, Narendra Modi
Amit Shah, Narendra Modi

ਸਿਆਸੀ ਪੰਡਤਾਂ ਅਨੁਸਾਰ,ਭਾਜਪਾ ਦੀਆਂ ਨਜ਼ਰਾਂ ਸਿੱਖ ਪ੍ਰਭਾਵ ਵਾਲੇ ਸੂਬੇ ਤੇ ਕੇਂਦਰਤ ਹੋ ਗਈਆਂ ਹਨ

 

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੇ ਸਰਕਾਰ ਬਣਾਉਣ ਲਈ ਸਮੂਹ ਸਿਆਸੀ ਦਲ ਸਰਗਰਮ ਹੋ ਗਏ ਹਨ ਪਰ ਸਤਾ ਵਾਸਤੇ ਗ਼ੈਰ-ਸਿਧਾਂਤਕ ਸਮਝੌਤੇ,ਸਿਆਸੀ ਬਦਲਾਖੋਰੀ ਦਾ ਹੜ ਆ ਗਿਆ ਹੈ। ਪ੍ਰਧਾਨ ਮੰਤਰੀ,ਮੁੱਖ ਮੰਤਰੀ,ਸਾਬਕਾ ਮੁੱਖ ਮੰਤਰੀ ਤੇ ਬੜੇ ਉੱਚ ਖਿਆਲੀ ਸਿਆਸਤਦਾਨ, ਰਾਜਸੀ ਤੋੜ-ਫੋੜ ਚ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨ । ਕੱਚ-ਘਰੜ ਤੇ ਗਾਉਣ-ਵਜਾਉਣ ਵਾਲਿਆਂ ਨੂੰ ਦਿੱਲੀ ਦਰਬਾਰ ਚ ਬੈਠੇ ਘਾਗ ਸਿਆਸਤਦਾਨਾਂ ਤੋਂ ਅਸ਼ੀਰਵਾਦ ਲੈ ਰਹੇ ਹਨ।

Narendra ModiNarendra Modi

ਸਿਆਸੀ ਪੰਡਤਾਂ ਅਨੁਸਾਰ,ਭਾਜਪਾ ਦੀਆਂ ਨਜ਼ਰਾਂ ਸਿੱਖ ਪ੍ਰਭਾਵ ਵਾਲੇ ਸੂਬੇ ਤੇ ਕੇਂਦਰਤ ਹੋ ਗਈਆਂ ਹਨ ,ਇਸ ਲਈ ਬਾਦਲ ਪਰਿਵਾਰ ਜੁੰਮੇਵਾਰ ਕਿਹਾ ਜਾ ਰਿਹਾ ਹੈ ਜੋ ਅਕਾਲੀ—ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਆਖਦਾ ਰਿਹਾ ਹੈ। ਭਾਜਪਾ ਦੀ ਇਕ ਪਾਸੜ ਸੋਚ ਤੇ ਘੱਟ ਗਿਣਤੀਆਂ ਨੂੰ ਦਬਾਉਣ ਦੇ ਬਾਵਜੂਦ ਸਿੱਖ ਲੀਡਰਸ਼ਿਪ ਨੇ ਦਲ-ਬਦਲੀ ਕਰਨ ਲਈ ਵਹੀਰਾਂ ਘੱਤ ਦਿੱਤੀਆਂ ਹਨ ।

RSSRSS

ਆਰ ਐਸ ਐਸ ਦੀ ਕਮਾਂਡ ਹੇਠ ਚਲ ਰਹੀ ਭਾਜਪਾ ਨੇ ਬੜੀ ਵਿਉਂਤਬੰਦੀ ਨਾਲ ਸਿੱਖ ਲੀਡਰਸ਼ਿਪ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ ,ਜਿਨਾ ਖਿਲਾਫ ਗੁੁਪਤ ਅਪਰਾਧਕ ਤੇ ਆਰਥਕ ਕੇਸ ਚਲ ਰਹੇ ਹਨ । ਬਾਦਲ ਦਲ ,ਵਿਰੋਧੀ ਸਿੱਖ ਸੰਗਠਨਾਂ ਦੀ ਸਿਆਸੀ ਬੜਕ ਵੀ ਬੇਹੱਦ ਕਮਜੋਰ ਹੋ ਗਈ ਹੈ, ਜਿਨਾ ਦੀਆਂ ਰਾਜਸੀ, ਧਾਰਮਕ, ਸਮਾਜਕ ਸਰਗਰਮੀਆਂ ਪਹਿਲਾਂ ਵਰਗੀਆਂ ਨਹੀਆਂ ਰਹੀਆਂ । ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਕੌਮ ਤੇ ਪੰਜਾਬ ਦੇ ਮੱਸਲਿਆਂ ਲਈ ,ਵਿਦੇਸ਼ ਧਾੜਵੀਆਂ  ,ਮੁਗਲਾਂ ਤੇ ਅੰਗਰੇਜਾਂ ਨਾਲ ਟੱਕਰ ਲੈਣ ਬਾਅਦ ਭਾਰਤੀ ਹੁਕਮਰਾਨਾਂ ਦੀਆਂ ਗਲਤ ਨੀਤੀਆਂ ਖਿਲਾਫ ਵੱਖ ਵੱਖ ਅੰਦੋਲਨਾਂ ਲਈ ਸੰਘਰਸ਼ ਕਰਦਾ ਆਇਆ ਹੈ ਪਰ ਵੰਸ਼ਵਾਦ ਦਾ ਕਬਜਾ ਹੋਣ ਨਾਲ ਐਸ ਜੀ ਪੀ ਸੀ ਵੀ ਸਿੱਖ ਪ੍ਰਤੀਨਿਧ ,ਅਵਾਜ ਨਹੀ ਰਹੀ ।

Narinder modi and Amit shahNarinder modi and Amit shah

ਥੋੜਾ ਸਮਾਂ ਪਹਿਲਾਂ ਅਸਤੀਫਾ ਦੇ ਗਏ ਸਾਬਕਾ ਮੁੱਖ ਮੰਤਰੀ ਵੀ ਸੋਚ ਬਦਲ ਗਏ ਹਨ ਜੋ ਕਿਸੇ ਸਮੇਂ ਪੰਜਾਬ ਦਾ ਰਾਖਾ ਮੰਨਿਆਂ ਜਾਂਦਾ ਸੀ । ਦੇਸ਼ ਦੇ ਨਾਲ ਹੀ ਪੰਜਾਬ ਦੀ ਸਿਆਸਤ ਚ ਵੀ ਬਲੈਕ ਮੇਲਿੰਗ ਵੱਧ ਗਈ ਹੈ। ਵਿਅਕਤੀਵਾਦ ਦੀ ਪੂਜਾ ਸ਼ੁਰੂ ਹੋ ਗਈ ਹੈ । ਬਦਲੇ ਦੀ ਸਿਆਸਤ ਨੇ ਘਰ ਕਰ ਲਿਆ ਹੈ । ਹਰ ਸਿਆਸੀ ਦਲ,ਸਹੂਲਤਾਂ ਦੇਣ ਲਈ ਬੇਹੱਦ ਐਲਾਨ ਕਰ ਰਹੇ ਹਨ ਪਰ ਬੇਰੁਜਗਾਰੀ ਤੇ ਹੋਰ ਸਮੱਸਿਆਵਾਂ ਦੇ ਨਿਪਟਾਰੇ ਲਈ ਦਿੱਤੇ ਜਾ ਰਹੇ ਬਿਆਨਾਂ ਤੇ ਲੋਕ ਵਿਸ਼ਵਾਸ਼ ਨਹੀ ਕਰ ਰਹੇ। ਹੁਣ ਤੱਕ ਨਾ ਕਿਸਾਨੀ ਕਰਜ਼ਾ ਮਾਫ ਹੋਇਆ, ਨਾ ਡਰੱਗਜ ਖਤਮ ਹੋਈ,ਨਾ ਬੇਅਦਬੀਆਂ ਦਾ ਮੱਸਲਾ ਸੁਲਝਿਆ ਹੈ ,ਜਿਨਾ ਬਾਰੇ ਪਾਵਨ ਗੁਟਕਾ ਸਾਹਿਬ  ਦੀਆਂ ਸਹੁੰ ਖਾਧੀਆਂ ਗਈਆਂ । ਚਰਚਾ ਇਹ ਹੈ ਕਿ ੁਪੰਜਾਬ ਦੀਆਂ ਚੋਣਾਂ ਨਵੇਕਲਾ ਇਤਿਹਾਸ ਰਚਣਗੀਆਂ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement