
ਸ਼੍ਰੀਲੰਕਾ ਦੀ ਸੰਸਦ ਵਲੋਂ ਪਾਕਿਸਤਾਨ ’ਚ ਸ਼੍ਰੀਲੰਕਾਈ ਨਾਗਰਿਕ ਦਾ ਕੁੱਟ-ਕੁੱਟ ਕੇ ਕਤਲ ਕਰਨ ਦੀ ਨਿਖੇਧੀ
ਕੋਲੰਬੋ, 4 ਦਸੰਬਰ : ਸ਼੍ਰੀਲੰਕਾ ਦੀ ਸੰਸਦ ਨੇ ਸਨਿਚਰਵਾਰ ਨੂੰ ਪਾਕਿਸਤਾਨ ਵਿਚ ਇਕ ਸ਼੍ਰੀਲੰਕਾਈ ਨਾਗਰਿਕ ਦਾ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦੀ ਨਿਖੇਧੀ ਕੀਤੀ ਅਤੇ ਉਥੋਂ ਦੇ ਅਧਿਕਾਰੀਆਂ ਨੂੰ ਦੇਸ਼ ਵਿਚ ਬਾਕੀ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਬੇਨਤੀ ਕੀਤੀ। ਸ਼ੁਕਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ, ਪ੍ਰਿਯੰਤਾ ਕੁਮਾਰਾ ਦਿਆਵਦਾਨਾ ਦੀ ਭੀੜ ਵਲੋਂ ਕੁੱਟ-ਕੁੱਟ (Çਲੰਚਿੰਗ) ਕੇ ਹਤਿਆ ਕਰ ਦਿਤੀ ਗਈ ਸੀ, ਜਿਸ ਵਿਚ ਇਕ ਕੱਟੜ ਇਸਲਾਮੀ ਪਾਰਟੀ ਦੇ ਨਾਰਾਜ਼ ਸਮਰਥਕਾਂ ਨੇ ਉਸ ਨੂੰ ਜ਼ਿੰਦਾ ਜਲਾ ਦਿਤਾ ਸੀ। ਪਾਰਟੀ ਨੇ ਈਸ਼ਨਿੰਦਾ ਦੇ ਦੋਸ਼ਾਂ ਹੇਠ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਥ ਕਪੜਾ ਕਾਰਖ਼ਾਨੇ ’ਤੇ ਹਮਲਾ ਕੀਤਾ ਸੀ।
ਸ਼੍ਰੀਲੰਕਾਈ ਸਰਕਾਰ ਤੇ ਵਿਰੋਧੀ ਧਿਰ ਇਕਜੁਟ ਹੋ ਕੇ ਸ਼੍ਰੀਲੰਕਾਈ ਅਧਿਕਾਰੀਆਂ ਨੂੰ ਪਾਕਿਸਤਾਨ ਵਿਚ ਅਪਣੇ ਬਾਕੀ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਇਸਲਾਮਾਬਾਦ ਨਾਲ ਗੱਨ ਕਰਨ ਲਈ ਕਹਿ ਰਹੀ ਹੈ। ਸਿਖਿਆ ਮੰਤਰੀ ਦਿਨੇਸ਼ ਗੁਣਵਰਧਨੇ ਨੇ ਸੰਸਦ ਨੂੰ ਦਸਿਆ,‘‘ਸਾਨੂੰ ਖ਼ੁਸ਼ੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਕਰੂਤ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਹੀ ਹੈ।’’ (ਏਜੰਸੀ)