ਮੁੱਖ ਮੰਤਰੀ ਨੇ ਲਿਆ ਖੇਡੋ ਇੰਡੀਆ ਯੂਥ ਗੇਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ
Published : Dec 5, 2021, 7:32 am IST
Updated : Dec 5, 2021, 7:32 am IST
SHARE ARTICLE
IMAGE
IMAGE

ਮੁੱਖ ਮੰਤਰੀ ਨੇ ਲਿਆ ਖੇਡੋ ਇੰਡੀਆ ਯੂਥ ਗੇਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ

 

ਚੰਡੀਗੜ੍ਹ, 4 ਦਸੰਬਰ (ਪਪ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਵਿਚ ਖੇਡੋ ਇੰਡੀਆ ਯੂਥ ਗੇਮਸ ਦੇ ਚੌਥੇ ਐਡੀਸ਼ਨ ਦੇ ਸਫਲ ਆਯੋਜਨ ਲਈ 31 ਦਸੰਬਰ ਤਕ ਸਾਰੀ ਤਿਆਰੀਆਂ ਪੂਰੀਆਂ ਕਰ ਲਈਆਂ ਜਾਣਗੀਆਂ | 5 ਫਰਵਰੀ ਤੋਂ 14 ਫਰਵਰੀ, 2022 ਤਕ ਹੋਣ ਵਾਲੇ ਇੰਨ੍ਹਾਂ ਖੇਡਾਂ ਵਿਚ 25 ਤਰ੍ਹਾਂ ਦੇ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਵਿਚ ਪੂਰੇ ਦੇਸ਼ ਤੋਂ ਲਗਭਗ 10 ਹਜ਼ਾਰ ਖਿਡਾਰੀ ਹਿੱਸਾ ਲੈਣਗੇ | ਇਨ੍ਹਾਂ ਖੇਡਾਂ ਦੀ ਸ਼ੁਰੂਆਤ 5 ਫਰਵਰੀ ਨੂੰ  ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀਲਾਲ ਸਟੇਡੀਅਮ ਵਿਚ ਹੋਵੇਗੀ |
ਮੁੱਖ ਮੰਤਰੀ ਅੱਜ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ ਖੇਡੋਂ ਇੰਡੀਆ ਯੂਥ ਗੇਮਸ ਲਈ ਕੀਤੀ ਜਾ ਰਹੀਆਂ ਤਿਆਰੀਆਂ ਦਾ ਨਿਰੀਖਣ ਕਰਨ ਬਾਅਦ ਪੱਤਰਕਾਰਾਂ ਨੂੰ  ਸੰਬੋਧਿਤ ਕਰ ਰਹੇ ਸਨ | ਇਸ ਮੌਕੇ ਤੇ ਸੂਬੇ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵੀ ਮੌਜੂਦ ਰਹੇ |
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਖੇਡ ਅਤੇ ਯੁਵਾ ਮਾਮਲੇ ਮੰਤਰਾਲੇ ਦਾ ਖੇਡੋਂ ਇੰਡੀਆਂ ਯੂਥ ਗੇਮਸ ਦੀ ਮੇਜਬਾਨੀ ਕਰਨ ਦਾ ਮੌਕਾ ਹਰਿਆਣਾ ਨੂੰ  ਦੇਣ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ |
ਮੁੱਖ ਮੰਤਰੀ ਨੇ ਦਸਿਆ ਕਿ ਖੇਡੋਂ ਇੰਡੀਆ ਗੇਮਸ ਦੇ ਤਹਿਤ 25 ਤਰ੍ਹਾ ਦੇ ਵੱਖ-ਵੱਖ ਖੇਡ ਆਯੋਜਿਤ ਕੀਤੇ ਜਾਣਗੇ | ਇਸ ਵਿਚ 20 ਖੇਡ ਅਜਿਹੇ ਹਨ ਜੋ ਪਹਿਲਾਂ ਤੋਂ ਆਯੋਜਿਤ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ, ਇਸ ਵਾਰ ਪੰਚ ਖੇਤਰੀ ਖਡੇ ਵੀ ਜੋੜੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦਾ ਗਤਕਾ, ਮਣੀਪੁਰ ਦਾ ਥਾਂਗ੍ਰਤਾ,  ਕੇਰਲ ਦਾ ਕਲਾਰੀਪਯਟੂ, ਮਹਾਰਾਸ਼ਟਰ ਦਾ ਮਲਖੰਭ ਅਤੇ ਯੋਗਾਸਨ ਸ਼ਾਮਿਲ ਹਨ | ਇਨ੍ਹਾਂ ਖੇਡਾਂ ਦੇ ਲਈ ਜਰੂਰੀ ਬੁਨਿਆਦੀ ਢਾਂਚਾ ਦੇ ਵਿਕਾਸ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਵਿਚ 150 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਤੇ 100 ਕਰੋੜ ਰੁਪਏ ਹੋਰ ਸਮੱਗਰੀਆਂ ਤੇ ਸਹੂਲਤਾਂ ਦੇ ਲਈ ਖਰਚ ਹੋਣਗੇ | ਉਨ੍ਹਾਂ ਨੇ ਕਿਹਾ ਕਿ ਸਾਰੀ ਖੇਡਾਂ ਦੇ ਅਨੁਸਾਰ ਵਿਕਸਿਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦੀ ਸਾਰੀ ਤਿਆਰੀਆਂ ਨਿਰਧਾਰਿਤ ਸਮੇਂ ਮਤਲਬ 31 ਦਸੰਬਰ ਤਕ ਪੂਰੀਆਂ ਕਰ ਲਈਆਂ ਜਾਣਗੀਆਂ | ਖਿਡਾਰੀਆਂ ਦੇ ਠਹਿਰਣ, ਖਾਣ-ਪੀਣ ਅਤੇ ਟ੍ਰਾਂਸਪੋਟ ਦੀ ਸੰਪੂਰਣ ਵਿਵਸਥਾ ਕੀਤੀ ਜਾ ਰਹੀ ਹੈ |
ਖੇਡਾਂ ਦੇ ਬਾਰੇ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਪੰਚਕੂਲਾ ਦੇ ਨਾਲ੍ਰਨਾਲ ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ਵਿਚ ਇੰਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਜਿਆਦਾਤਰ ਖੇਡਾਂ ਦੇ ਫਾਈਨਲ ਮੁਕਾਬਲੇ 8 ਫਰਵਰੀ ਤੋਂ ਸ਼ੁਰੂ ਹੋ ਜਾਣਗੇ ਜਿਨ੍ਹਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਚੈਨ ਰਾਹੀਂ ਹੋਵੇਗਾ |
ਖੇਡਾਂ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੇ ਪਾਲਣਾ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਦਿਸ਼ਾ੍ਰਨਿਰਦੇਸ਼ਾਂ ਦੀ ਪਾਲਣਾ ਯਕੀਨੀ ਕੀਤੀ ਜਾਵੇਗੀ |
ਉਨ੍ਹਾਂ ਨੇ ਦਸਿਆ ਕਿ ਹੁਣ ਜੋ ਕੋਰੋਨਾ ਦੇ ਨਵੇਂ ਵੈਰੀਏਾਟ ਦਾ ਪਤਾ ਚਲਿਆ ਹੈ, ਉਸ ਦੇ ਦੋ ਮਾਮਲੇ ਦੇਸ਼ ਵਿਚ ਮਿਲੇ ਹਨ, ਉਸ ਨੂੰ  ਲੈ ਕੇ ਵੀ ਸਿਹਤ ਵਿਭਾਗ ਤੇ ਹੋਰ ਸਾਰੇ ਵਿਭਾਗ ਚੌਕਸ ਹਨ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਲਈ ਸਿਹਤ ਵਿਭਾਗ ਪੂਰੀ ਤਰ੍ਹਾ ਤਿਆਰ ਹੈ |ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਗਾਤਾਰ ਖੇਡਾਂ ਵਿਚ ਅੱਗੇ ਵੱਧ ਰਿਹਾ ਹੈ ਅਤੇ ਰਾਜ ਸਰਕਾਰ ਹਰ ਸਾਲ ਖੇਡਾਂ ਦੇ ਬਜਟ ਵਿਚ ਵਾਧਾ ਕਰ ਰਹੀ ਹੈ | ਸਾਲ 2014-15 ਵਿਚ ਖੇਡਾਂ ਦਾ ਬਜਟ ਜਿੱਥੇ 151 ਕਰੋੜ ਰੁਪਏ ਸੀ ਉਹ ਅੱਜ 2021-22 ਵਿਚ 394 ਕਰੋੜ ਰੁਪਏ ਹੋ ਗਿਆ ਹੈ, ਜੋ ਕਿ ਦੁਗਣੇ ਤੋਂ ਵੀ ਵੱਧ ਹੈ |
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕੈਚ ਦੈਮ ਯੰਗ ਪੋਲਿਸੀ ਦੇ ਤਹਿਤ ਬਚਪਨ ਤੋਂ ਹੀ ਖੇਡ ਪ੍ਰਤਿਭਾਵਾਂ ਨੂੰ  ਤਰਾਸ਼ਣ ਲਈ 500 ਖੇਡ ਨਰਸਰੀਆਂ, ਜੋ ਕੋਵਿਡ-19 ਦੇ ਕਾਰਨ ਬੰਦ ਹੋ ਗਈਆਂ ਸਨ ਉਨ੍ਹਾਂ ਨੂੰ  ਫਿਰ ਤੋਂ ਸ਼ੁਰੂ ਕੀਤਾ ਗਿਆ ਹੈ | ਇਸ ਤੋ  ਇਲਾਵਾ, 500 ਹੋਰ ਖੇਡ ਨਰਸਰੀਆਂ ਨੂੰ  ਵਿਕਸਿਤ ਕੀਤਾ ਜਾਵੇਗਾ |
ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮੀਣ ਪੱਧਰ ਤੇ ਖੇਡ ਸਟੇਡੀਅਮਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ, ਸਰਕਾਰ ਵੱਲੋਂ ਮੈਪਿੰਗ ਵੀ ਕਰਵਾਈ ਜਾ ਰਹੀ ਹੈ ਅਤੇ ਜਿੱਥ੍ਰੇਜਿੱਥੇ ਖੇਡ ਸਟੇਡੀਅਮਾਂ ਦੀ ਗਿਣਤੀ ਘੱਟ ਹੈ, ਉੱਥੇ ਜਰੂਰਤ ਅਨੁਸਾਰ ਖੇਡ ਸਟੇਡੀਅਮ ਬਣਾਏ ਜਾਣਗੇ |
ਮੁੱਖ ਮੰਤਰੀ ਨੇ ਕਿਹਾ ਕਿ ਓਲੰਪਿਕ ਖਿਡਾਰੀਆਂ ਨੂੰ  ਤਿਆਰੀ ਦੇ ਲਈ ਰਾਜ ਸਰਕਾਰ ਵੱਲੋਂ 5 ਲੱਖ ਰੁਪਏ ਦੀ ਰਕਮ ਏਡਵਾਂਸ ਵਿਚ ਦੇਣ ਦੀ ਪਹਿਲ ਨੂੰ  ਵੀ ਖਿਡਾਰੀਆਂ ਨੇ ਸ਼ਲਾਘਿਆ ਹੈ | ਇਸ ਤੋਂ ਇਲਾਵਾ, ਹਰਿਆਣਾ ਇਕੱਲਾ ਅਜਿਹਾ ਸੂਬਾ ਹੈ ਜਿੱਥੇ ਦੇਸ਼ ਹੀ ਨਈਾ ਦੁਨੀਆ ਵਿਚ ਓਲੰਪਿਕ ਜੇਤੂ ਖਿਡਾਰੀਆਂ ਨੂੰ  ਸੱਭ ਤੋਂ ਵੱਧ ਰਕਮ ਇਨਾਮ ਵਜੋ ਦਿੱਤੀ ਜਾਂਦੀ ਹੈ | ਖੇਡਾਂ ਵਿਚ ਹੋ ਰਹੀ ਹਰਿਆਣਾ ਦੀ ਪ੍ਰਗਤੀ ਨੂੰ  ਦੇਖਦੇ ਹੋਏ ਹੋਰ ਸੂਬੇ ਵੀ ਹਰਿਆਣਾ ਦੀ ਖੇਡ ਨੀਤੀ ਦਾ ਅਧਿਐਨ ਕਰ ਰਹੇ ਹਨ |
ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ  ਮਾਨਸਿਕ ਅਤੇ ਸ਼ਰੀਰਿਕ ਰੂਪ ਨਾਲ ਖੇਡਾਂ ਦੇ ਲਈ ਤਿਆਰ ਕਰਨ ਦੇ ਲਈ ਪੰਚਕੂਲਾ ਵਿਚ ਸਾਇੰਟਫਿਕ ਟ੍ਰੇਨਿੰਗ ਐਂਡ ਰਿਹੈਬਿਲਿਟੇਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ, ਕਰਨਾਲ, ਹਿਸਾਰ, ਰੋਹਤਕ ਅਤੇ ਗੁਰੂਗ੍ਰਾਮ ਵਿਚ ਵੀ ਇਸ ਤਰ੍ਹਾ ਦੇ ਕੇਂਦਰ ਸਥਾਪਿਤ ਕੀਤੇ ਜਾਣਗੇ |
ਮੁੱਖ ਮੰਤਰੀ ਨੇ ਕਿਹਾ ਕਿ ਕੱਲ ਦਿਵਆਂਗ ਦਿਵਸ ਤੇ ਦਿਵਆਂਗਜਨਾਂ ਨੂੰ  ਤੋਹਫਾ ਦਿੰਦੇ ਉਨ੍ਹਾਂ ਨੇ ਹਰ ਜਿਲ੍ਹੇ ਦੇ ਇਕ ਸਟੇਡੀਅਮ ਵਿਚ ਦਿਵਆਂਗ ਖੇਡ ਕੋਰਨਰ ਬਨਾਉਣ ਦਾ ਐਲਾਫ ਕੀਤਾ ਹੈ |
ਇਸ ਮੌਕੇ ਤੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਏਕੇ ਸਿੰਘ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ, ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸੌਰਭ ਸਿੰਘ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਅਤੇ ਓਐਸਡੀ, ਖੇਡੋਂ ਇੰਡੀਆਂ ਪੰਕਜ ਨੈਨ ਅਤੇ ਐਸਡੀਐਮ ਰਿਚਾ ਰਾਠੀ ਵੀ ਮੌਜੂਦ ਰਹੇ |
ਸਲਸਵਿਹ/2021

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement