
ਖੇਤਾਂ ਵਿਚੋਂ ਮਿਲਿਆ ਟੁੱਟਿਆ ਹੋਇਆ ਕੁਆਰਡ ਕਾਪਟਰ ਡਰੋਨ
ਖੇਤਾਂ ਵਿਚੋਂ ਮਿਲਿਆ ਟੁੱਟਿਆ ਹੋਇਆ ਕੁਆਰਡ ਕਾਪਟਰ ਡਰੋਨ
ਅੰਮ੍ਰਿਤਸਰ: BSF ਜਵਾਨਾਂ ਨੇ ਡਰੋਨ ਰਾਹੀਂ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਜਵਾਨਾਂ ਨੇ ਅੱਜ ਤੜਕਸਾਰ 2.35 ਵਜੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਰੋਡੇਵਾਲਾ ਕਲਾਂ ਸਥਿਤ ਬੀਓਪੀ ਵਿੱਚ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਫੌਜੀਆਂ ਵਲੋਂ ਡਰੋਨ 'ਤੇ ਗੋਲੀਬਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਕਰੀਬ 7 ਰਾਉਂਡ ਫਾਇਰ ਕੀਤੇ ਗਏ। ਕੁਝ ਸਮੇਂ ਬਾਅਦ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਸੋਮਵਾਰ ਨੂੰ ਫਿਰ ਚੌਕੀ ਰੋਡੇਵਾਲਾ ਕਲਾਂ ਵਿਖੇ ਕੰਡਿਆਲੀ ਤਾਰ ਦੇ ਪਾਰ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਸ ਕੰਡਿਆਲੀ ਤਾਰ ਤੋਂ ਅੱਗੇ ਡਰੋਨ ਭਾਰਤੀ ਸਰਹੱਦ ਵਿੱਚ ਖੇਤਾਂ ਵਿੱਚ ਡਿੱਗਿਆ ਮਿਲਿਆ। ਡਰੋਨ ਨਾਲ 1 ਕਿਲੋ ਹੈਰੋਇਨ ਦੀ ਇੱਕ ਖੇਪ ਵੀ ਫੜੀ ਗਈ ਸੀ।