Punjab News: ਨਕੋਦਰ ਦੇ ਕਾਨਵੈਂਟ ਸਕੂਲ ਵਿਚ ਜ਼ਹਿਰੀਲਾ ਪਾਣੀ ਪੀਣ ਕਾਰਨ 12 ਬੱਚੇ ਬੀਮਾਰ; ਨਿੱਜੀ ਹਸਪਤਾਲ ’ਚ ਦਾਖ਼ਲ
Published : Dec 5, 2023, 9:32 am IST
Updated : Dec 5, 2023, 9:32 am IST
SHARE ARTICLE
12 children Fell sick due to poisoned water in convent school
12 children Fell sick due to poisoned water in convent school

ਬੱਚਿਆਂ ਵਿਚ ਮਿਲੇ ਫੂਡ ਪੁਆਇਜ਼ਨਿੰਗ ਦੇ ਲੱਛਣ-ਡਾਕਟਰ

Punjab News:  ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ ਦੇ 12 ਬੱਚੇ ਜ਼ਹਿਰੀਲਾ ਪਾਣੀ ਪੀਣ ਕਾਰਨ ਬੀਮਾਰ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਹਨ।

ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਨਕੋਦਰ ਦੇ ਕਮਲ ਹਸਪਤਾਲ ਲੈ ਕੇ ਗਏ, ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਕੁੱਝ ਹੀ ਮਿੰਟਾਂ ’ਚ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿਤਾ। ਇਸ ਦੌਰਾਨ ਡਾਕਟਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੱਚਿਆਂ ਨੇ ਜ਼ਹਿਰੀਲਾ ਖਾਣਾ ਜਾਂ ਗੰਦਾ ਪਾਣੀ ਪੀ ਲਿਆ ਹੈ, ਜਿਸ ਕਾਰਨ ਫੂਡ ਪੁਆਇਜ਼ਨਿੰਗ ਹੋਈ ਹੈ।

ਵਿਦਿਆਰਥੀਆਂ ਮੁਤਾਬਕ ਜਦੋਂ ਉਹ ਕਰੀਬ 11:30 ਵਜੇ ਗਰਾਊਂਡ ’ਚ ਖੇਡ ਰਹੇ ਸਨ ਤਾਂ ਸਾਰਿਆਂ ਨੇ ਗਰਾਊਂਡ ਦੇ ਕੋਲ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ। ਵਿਦਿਆਰਥੀਆਂ ਨੇ ਦਸਿਆ ਕਿ ਪਾਣੀ ਵਿਚੋਂ ਹਲਕੀ ਜਿਹੀ ਬਦਬੂ ਆ ਰਹੀ ਸੀ। ਪਾਣੀ ਪੀਣ ਉਪਰੰਤ ਪੇਟ ਵਿਚ ਦਰਦ ਹੋਣ ਲੱਗਿਆ ਅਤੇ ਉਲਟੀਆਂ ਆਉਣ ਲੱਗੀਆਂ ।

ਦੁਪਹਿਰ 2 ਵਜੇ ਦੇ ਕਰੀਬ ਜਦੋਂ ਸਾਰੇ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੋਣ ਲੱਗੀ ਤਾਂ ਉਨ੍ਹਾਂ ਨੂੰ ਤੁਰੰਤ ਸਕੂਲ ਦੇ ਨੇੜੇ ਸਥਿਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਿਲਹਾਲ ਬੱਚੇ ਖਤਰੇ ਤੋਂ ਬਾਹਰ ਹਨ।  ਦਸਿਆ ਜਾ ਰਿਹਾ ਹੈ ਕਿ ਸਕੂਲ ’ਚ ਜਿਹੜੇ ਵਾਟਰ ਕੂਲਰ ਤੋਂ ਬੱਚਿਆ ਨੇ ਪਾਣੀ ਪੀਤਾ ਉਸ ਦੀ ਹਾਲਤ ਤਰਸਯੋਗ ਹੈ। ਬੱਚਿਆਂ ਦੇ ਮਾਪਿਆਂ  ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਹੈ। 

ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ ਨੇ ਕਿਹਾ- ਉਨ੍ਹਾਂ ਦੇ ਸਕੂਲ ਵਿਚ ਬੱਚਿਆਂ ਦਾ ਬੀਮਾਰ ਹੋਣਾ ਬਹੁਤ ਗੰਭੀਰ ਹੈ। ਸਕੂਲ ਇਸ ਲਈ ਅਪਣੀ ਜਾਂਚ ਕਮੇਟੀ ਬਣਾ ਰਿਹਾ ਹੈ। ਜਾਂਚ ਦੇ ਆਧਾਰ 'ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।

ਬਿਮਾਰ ਹੋਣ ਵਾਲੇ ਬੱਚਿਆਂ ਵਿਚ ਹਰਸ਼ਿਤ ਵਾਸੀ ਮੁਹੱਲਾ ਧੀਰਾ (ਨਕੋਦਰ), ਦੇਵਿਨ ਵਾਸੀ ਪਿੰਡ ਵਡਾਲਾ, ਗਣੇਸ਼ ਵਾਸੀ ਪਿੰਡ ਸਰੀਂਹ, ਨਵਨੀਤ ਕੁਮਾਰ ਵਾਸੀ ਪਿੰਡ ਚਾਨੀਆਂ, ਕਰਨ ਵਾਸੀ ਨੂਰਮਹਿਲ, ਸੁਸ਼ਾਂਤ ਵਾਸੀ ਮੁਹੱਲਾ ਰਾਜਪੂਤਾਂ (ਨਕੋਦਰ), ਜਤਿਨਦੀਪ ਸਿੰਘ ਵਾਸੀ ਪਿੰਡ ਲਾਂਬੜੀ, ਗੁਰਾਂਸ਼ ਕੁਮਾਰ ਵਾਸੀ ਨਕੋਦਰ, ਸ਼ਿਵਾਂਸ਼ ਵਾਸੀ ਕੋਟ ਬਾਦਲ ਖਾਂ ਪਿੰਡ (ਨੂਰਮਹਿਲ), ਮਨਵੀਰ ਸਿੰਘ ਵਾਸੀ ਨਕੋਦਰ, ਰਾਘਵ ਤੇ ਏਕਾਂਸ਼ ਵਾਸੀ ਨਕੋਦਰ ਸ਼ਾਮਲ ਹਨ।

 (For more news apart from 12 children Fell sick due to poisoned water in convent school, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement