Annual Ceremony Celebration: ‘ਰੋਜ਼ਾਨਾ ਸਪੋਕਸਮੈਨ’ ਦੀ ਵਰੇਗੰਢ੍ਹ ਦੀ ਖੁਸ਼ੀ ਦੀਆਂ ਰੌਣਕਾਂ’
Published : Dec 5, 2023, 5:36 pm IST
Updated : Dec 5, 2023, 5:36 pm IST
SHARE ARTICLE
File Image
File Image

‘ਰੋਜ਼ਾਨਾ ਸਪੋਕਸਮੈਨ’ ਨੇ ਪੱਤਰਕਾਰਤਾ ਦੇ ਖ਼ੇਤਰ ’ਚ ਨਵੇਂ ਮੀਲ ਪੱਥਰ ਗੱਡ ਕੇ ਪਾਈਆਂ ਪਿਰਤਾਂ: ਢਿੱਲਵਾਂ

  • ਬਦਲਦੇ ਸਮਾਜ ਦੀ ਤਸਵੀਰ ਅਤੇ ਨਿਧੜਕ ਬੁਲਾਰਾ ਹੈ ‘ਸਪੋਕਸਮੈਨ’ : ਮਿਸ਼ਨਰੀ

Kotakpura: ‘ਰੋਜ਼ਾਨਾ ਸਪੋਕਸਮੈਨ’ ਦੇ ਸੰਘਰਸ਼ਮਈ, ਚੁਣੌਤੀਆਂ ਭਰਪੂਰ ਦੇ ਬਾਵਜੂਦ ਸ਼ਾਨਦਾਰ 18 ਸਾਲ ਪੂਰੇ ਹੋਣ ਅਤੇ 19ਵੇਂ ਸਾਲ ਵਿੱਚ ਦਾਖਲਾ ਲੈਣ ਦੀ ਖੁਸ਼ੀ ਵਿੱਚ ‘ਏਕਸ ਕੇ ਬਾਰਕ’ ਜਿਲਾ ਇਕਾਈ ਫਰੀਦਕੋਟ ਵਲੋਂ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਦੀ ਅਗਵਾਈ ਵਿਚ ਪੀ.ਬੀ.ਜੀ. ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਲਾਏ ਗਏ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ 40 ਯੂਨਿਟ ਖੂਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਪੁੱਜੀ ਡਾ. ਹਰਪ੍ਰੀਤ ਕੌਰ ਦੀ ਅਗਵਾਈ ਵਾਲੀ ਬਲੱਡ ਬੈਂਕ ਦੀ ਟੀਮ ਵਲੋਂ ਇਕੱਤਰ ਕੀਤਾ ਗਿਆ।

ਕੈਂਪ ਦੀ ਸ਼ੁਰੂਆਤ ਕਰਵਾਉਣ ਲਈ ਬਤੌਰ ਮੁੱਖ ਮਹਿਮਾਨ ਪੁੱਜੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਨੇ ਮੰਨਿਆ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮੁਦੱਈ ਵਿਰਸੇ, ਵਿਰਾਸਤ, ਸੱਭਿਆਚਾਰ ਦਾ ਸੁਮੇਲ, ਨਵੇਂ ਵਿਚਾਰਾਂ, ਬਦਲਦੇ ਸਮਾਜ ਦੀ ਤਸਵੀਰ, ਮਨੁੱਖੀ ਹੱਕਾਂ ਦੇ ਰਖਵਾਲੇ ਅਤੇ ਨਿਧੜਕ ਬੁਲਾਰੇ ਵਜੋਂ ਜਾਣੇ ਜਾਂਦੇ ‘ਰੋਜ਼ਾਨਾ ਸਪੋਕਸਮੈਨ’ ਅਤੇ ਇਸ ਦੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਦੇ ਸਮੁੱਚੇ ਪਰਿਵਾਰ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਾਰੇ ਪੜ ਅਤੇ ਸੁਣ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ‘ਰੋਜ਼ਾਨਾ ਸਪੋਕਸਮੈਨ’ ਨੂੰ ਇਨਕਲਾਬ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲਾ ਅਖ਼ਬਾਰ ਆਖਦਿਆਂ ਕਿਹਾ ਕਿ ਸੈਂਕੜੇ ਜਾਂ ਹਜਾਰਾਂ ਨਹੀਂ, ਬਲਕਿ ਲੱਖਾਂ-ਕਰੋੜਾਂ ਅੜਿੱਕਿਆਂ ਦੇ ਬਾਵਜੂਦ ਵੀ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਨੇ ਜੋ ਇਤਿਹਾਸ ਸਿਰਜਿਆ ਹੈ, ਉਸਦੀ ਪ੍ਰਸੰਸਾ ਜਿੱਥੇ ਦੁਨੀਆਂ ਦੇ ਕੋਨੇ ਕੋਨੇ ਵਿਚ ਹੋ ਰਹੀ ਹੈ, ਉੱਥੇ ਸੈਂਕੜੇ ਹੋਰ ਸਾਲਾਂ ਤੱਕ ਵੀ ਇਸ ਦੀ ਗੂੰਜ਼ ਸੁਣਾਈ ਦਿੰਦੀ ਰਹੇਗੀ।

ਵਿਸ਼ੇਸ਼ ਮਹਿਮਾਨਾ ਵਜੋਂ ਪੁੱਜੇ ਕੈਪਟਨ ਧਰਮ ਸਿੰਘ ਗਿੱਲ, ਸੁਖਵਿੰਦਰ ਸਿੰਘ ਬੱਬੂ ਅਤੇ ਬਲਜੀਤ ਸਿੰਘ ਖੀਵਾ ਨੇ ਆਖਿਆ ਕਿ ਕਿਸੇ ਅਖ਼ਬਾਰ ਜਾਂ ਉਸਦੇ ਸੰਪਾਦਕ ਖ਼ਿਲਾਫ਼ ਸਮੇਂ ਦੇ ਹਾਕਮਾ ਅਤੇ ਪੁਜਾਰੀਵਾਦ ਦੇ ਗਠਜੋੜ ਵੱਲੋਂ ਵਰਤੇ ਕੋਝੇ ਹੱਥਕੰਢਿਆਂ ਨੂੰ ਪੜ ਸੁਣ ਕੇ ਜਿੱਥੇ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਦੀ ਕੁਰਬਾਨੀ ਉੱਪਰ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ, ਉੱਥੇ ਪੱਤਰਕਾਰਤਾ ਦੇ ਖੇਤਰ ਵਿੱਚ ਪਾਈਆਂ ਨਵੀਆਂ ਪਿਰਤਾਂ ਤੋਂ ਹੋਰਨਾ ਮੀਡੀਆ ਕਰਮੀਆਂ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ।

Photo

‘ਉੱਚਾ ਦਰ ਬਾਬੇ ਨਾਨਕ ਦਾ’ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਆਖਿਆ ਕਿ 50 ਸਾਲਾਂ ਤੋਂ ਵੀ ਜਿਆਦਾ ਮੇਰੀ ਜਿੰਦਗੀ ਦਾ ਸਮਾਂ ਧਾਰਮਿਕ ਪ੍ਰਚਾਰ ਅਤੇ ਸਰਗਰਮੀਆਂ ਵਿਚ ਲੰਘਿਆ ਹੈ ਪਰ ਜੋ ਪ੍ਰੇਰਨਾ, ਉਤਸ਼ਾਹ ਅਤੇ ਵੱਡਮੁੱਲੀ ਜਾਣਕਾਰੀ ਉਸਨੂੰ ‘ਰੋਜ਼ਾਨਾ ਸਪੋਕਸਮੈਨ’ ਤੋਂ ਪ੍ਰਾਪਤ ਹੋਈ ਹੈ, ਇਸ ਤੋਂ ਪਹਿਲਾਂ ਉਹ ਕਿਸੇ ਵੀ ਸੰਸਥਾ/ਜਥੇਬੰਦੀ ਤੋਂ ਇਸ ਤਰਾਂ ਦੀ ਗਿਆਨ ਭਰਪੂਰ ਜਾਣਕਾਰੀ ਹਾਸਲ ਕਰਨ ਤੋਂ ਅਸਮਰੱਥ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੇ ਜਿਲਾ ਇੰਚਾਰਜ ਗੁਰਿੰਦਰ ਸਿੰਘ ਕੋਟਕਪੂਰਾ ਨੇ ਰੋਜ਼ਾਨਾ ਸਪੋਕਸਮੈਨ ਦੇ ਜਨਮ ਤੋਂ ਲੈ ਕੇ 18 ਸਾਲਾਂ ਦੇ ਬਿਖੜੇ ਪੈਂਡਿਆਂ ਦਾ ਅੰਕੜਿਆਂ ਸਹਿਤ ਦਲੀਲਾਂ ਨਾਲ ਵਰਨਣ ਕੀਤਾ।

Photo

ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਜਨਰਲ ਸਕੱਤਰ ਗੌਰਵ ਗਲਹੋਤਰਾ, ਰਵੀ ਅਰੋੜਾ, ਜਤਿੰਦਰ ਸਿੰਘ ਸੰਨੀ, ਸਿਮਰਨ ਸੰਧੂ, ਨੀਰੂ ਪੁਰੀ, ਮੰਜੂ ਬਾਲਾ ਅਤੇ ਬਲਜਿੰਦਰ ਬੱਲੀ ਨੇ ਵੀ ਮੁਬਾਰਕਬਾਦ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਚਾਨਾ ਬਲਾਕ ਪ੍ਰਧਾਨ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ, ਜਸਵੀਰ ਸਿੰਘ ਜੱਸਾ ਜਿਲਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ‘ਆਪ’, ਪੱਪੂ ਲਹੌਰੀਆ ਚੇਅਰਮੈਨ ਗੁੱਡ ਮੌਰਨਿੰਗ ਕਲੱਬ, ਜਸਕਰਨ ਸਿੰਘ ਗੇਰਾ ਪੰਜਾਬ ਫੈਬਰਿਕ, ਪਰਮਜੀਤ ਸਿੰਘ ਮੱਕੜ, ਸਿਮਰਨ ਸਿੰਘ ਵਿਰਦੀ, ਪ੍ਰਣਾਮ ਸਿੰਘ ਚਾਨਾ, ਸੁਖਪ੍ਰੀਤ ਸਿੰਘ ਸੁੱਖੀ, ਰਵਿੰਦਰ ਸਿੰਘ ਬੁਗਰਾ, ਬਿੱਟੂ ਧੀਂਗੜਾ, ਸਰਨ ਕੁਮਾਰ ਆਦਿ ਵੀ ਹਾਜਰ ਸਨ।

Photo

(For more news apart from Annual ceremony of Rozana Spokesman, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement