Barnala News : ਬਰਨਾਲਾ ’ਚ ਮਾਮੂਲੀ ਤਕਰਾਰ ਕਾਰਨ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

By : BALJINDERK

Published : Dec 5, 2024, 12:44 pm IST
Updated : Dec 5, 2024, 12:44 pm IST
SHARE ARTICLE
ਮ੍ਰਿਤਕ ਮੰਗਲ ਸਿੰਘ (24 ਸਾਲ)
ਮ੍ਰਿਤਕ ਮੰਗਲ ਸਿੰਘ (24 ਸਾਲ)

Barnala News : ਮ੍ਰਿਤਕ ਦੋ ਭੈਣਾਂ ਦਾ ਸੀ ਇਕਲੌਤੇ ਭਰਾ 

Barnala News in punjabi : ਬਰਨਾਲਾ ਦੇ ਕਸਬਾ ਧਨੌਲਾ ਵਿਖੇ ਦੋ ਭੈਣਾਂ ਦੇ ਇਕਲੌਤੇ ਭਰਾ 24 ਸਾਲਾ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਦਾਨਗੜ੍ਹ ਰੋਡ ਧਨੌਲਾ ਦਾ ਬੀਤੀ ਰਾਤ ਮਾਮੂਲੀ ਗੱਲ ਕਾਰਨ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਮਾਂ ਜਸਵੀਰ ਕੋਰ ਨੇ ਦੱਸਿਆ ਕਿ ਮੰਗਲ ਸਿੰਘ ਬੀਤੀ ਰਾਤ ਇਕ ਵਿਆਹ ਸਮਾਗਮ ’ਚ ਨੱਚ ਰਿਹਾ ਸੀ, ਜਿੱਥੇ ਉਸ ਦੀ ਇਕ ਨੌਜਵਾਨ ਨਾਲ ਮਾਮੂਲੀ ਗੱਲ ਕਾਰਨ ਤਕਰਾਰ ਹੋ ਗਿਆ 'ਤੇ ਉਸ ਨੌਜਵਾਨ ਨੇ ਆਪਣੇ ਪਿਤਾ ਨੂੰ ਬੁਲਾਕੇ ਕਿਰਚ ਨੁਮਾ ਹਥਿਆਰ ਮੰਗਲ ਸਿੰਘ ਦੇ ਪੇਟ ਦੇ ਨੀਚੇ ਮਾਰ ਦਿੱਤਾ ਅਤੇ ਫ਼ਰਾਰ ਹੋ ਗਏ। ਜਿੱਥੇ ਮੰਗਲ ਸਿੰਘ ਦੇ ਨੇੜਲੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਸ ਸਬੰਧੀ ਥਾਣਾ ਮੁਖੀ ਐੱਸ ਐੱਚ ਓ ਲਖਬੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਕਦਮਾ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁੁਰੂ ਕਰ ਦਿੱਤੀ ਹੈ।  ਦੱਸਣਯੋਗ ਹੈ ਕਿ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਕ ਭੈਣ ਵਿਆਹੀ ਸੀ ਹਾਲੇ ਇਕ ਭੈਣ ਦਾ ਵਿਆਹ ਕਰਨ ਸੀ।

(For more news apart from young man was killed with a sharp weapon due to minor dispute in Barnala News in Punjabi, stay tuned to Rozana Spokesman)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement