
ਉਤਰੀ ਭਾਰਤ ’ਚ ਹੋਈ ਬਰਸਾਤ ਨੇ ਸਾਰੇ ਖੇਤਰਾਂ ਦੀ ਹਵਾ ਦੀ ਗੁਣਵੱਤਾ ਸੁਧਾਰੀ
ਪਟਿਆਲਾ, 5 ਜਨਵਰੀ (ਜਸਪਾਲ ਸਿੰਘ ਢਿੱਲੋਂ): ਉਤਰੀ ਭਾਰਤ ਅੰਦਰ ਪਿਛਲੇ ਦੋ ਦਿਨਾਂ ਤੋਂ ਬਰਸਾਤ ਹੋ ਰਹੀ ਹੈ। ਇਸ ਦਾ ਸੱਭ ਤੋਂ ਵੱਧ ਅਸਰ ਇਨ੍ਹਾਂ ਖੇਤਰਾਂ ਦੀ ਹਵਾ ਗੁਣਵੱਤਾ ਉਤੇ ਪਿਆ ਹੈ, ਤਾਜ਼ਾ ਅੰਕੜੇ ਦਸਦੇ ਹਨ ਕਿ ਹਵਾ ਦੀ ਗੁਣਵਤਾ ’ਚ ਪ੍ਰਦੂਸ਼ਣ ਘਟਿਆ ਹੈ ਭਾਵ ਸੁਧਰੀ ਹੈ। ਤਾਜ਼ਾ ਅੰਕੜੇ ਦਸਦੇ ਹਨ ਕਿ ਪੰਜਾਬ ਦੇ ਜੇ ਪ੍ਰਮੁੱਖ ਖੇਤਰਾਂ ਦੀ ਹਵਾ ਗੁਣਵਤਾ ਦਾ ਅੰਕੜਾ ਦੇਖਿਆ ਜਾਵੇ ਤਾਂ ਸਪੱਸ਼ਟ ਹੈ ਕਿ ਅੰਮ੍ਰਿਤਸਰ 63, ਬਠਿੰਡਾ 68, ਚੰਡੀਗੜ੍ਹ 87, ਜਲੰਧਰ 83, ਖੰਨਾ 101, ਮੰਡੀ ਗੋਬਿੰਦਗੜ੍ਹ 83, ਪਟਿਆਲਾ 40, ਰੋਪੜ 116, ਲੁਧਿਆਣਾ 70 ਹੈ। ਇਥੇ ਦਸਣਯੋਗ ਹੈ ਕਿ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਦੀ ਸੂਚਨਾ ਮੁਤਾਬਕ ਜੇ ਹਵਾ ਦੀ ਗੁਣਵੱਤਾ ਦਾ ਅੰਕੜਾ 50 ਤਕ ਹੈ। ਇਸ ਨੂੰ ਸ਼ੁੱਧ 50 ਤੋਂ 100 ਅੰਦਰ ਅੰਕੜਾ ਰਹਿੰਦਾ ਹੈ ਤਾਂ ਸੰਤੁਸ਼ਟੀਜਨਕ ਅਤੇ ਜੇ ਅੰਕੜਾ 100 ਤੋਂ 200 ’ਚ ਰਹਿਣਾ ਹੈ ਤਾਂ ਇਸ ਨੂੰ ਦਰਮਿਆਨਾ ਦਰਜਾ ਦਿਤਾ ਗਿਆ ਹੈ। ਪੰਜਾਬ ਦਾ ਅੰਕੜਾ ਇਸ ਵੇਲੇ ਸੰਤੁਸ਼ਟੀਜਨਕ ਤੇ ਦਰਮਿਆਨੇ ਵਿਚਕਾਰ ਹੀ ਰਿਹਾ ਹੈ।
ਇਸ ਦੇ ਨਾਲ ਹੀ ਹਰਿਆਣਾ ਦੇ ਸ਼ਹਿਰਾਂ ਦੀ ਹਵਾ ਗੁਣਵਤਾ ਦੇ ਅੰਕੜੇ ਦੇਖੇ ਜਾਣ ਇਨ੍ਹਾਂ ’ਚ ਅੰਬਾਲਾ 58, ਫ਼ਰੀਦਾਬਾਦ 41, ਨੋਇਲਾ, ਗੁਰੂਗਰਾਮ 82, ਫ਼ਤਹਿਬਾਦ 41,ਹਿਸਾਰ 74, ਕਰਨਾਲ 48, ਕੁਰਕਸ਼ੇਤਰ 69, ਰੋਹਤਕ 84, ਸੋਨੀਪਤ 51, ਯਮਨਾਨਗਰ 91 ਅਤੇ ਕੈਥਲ ਦੀ ਹਵਾ ਗੁਣਵੱਤਾ ਦਾ ਅੰਕੜਾ 38 ਹੈ। ਗੌਰਤਲਬ ਹੈ ਕਿ ਇਸ ਵੇਲੇ ਦਿੱਲੀ ਦੀ ਹਵਾ ਗੁਣਵੱਤਾ ਦਾ ਅੰਕੜਾ 137 ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਤੇ ਹਰਿਆਣਾ ਦੇ ਬਹੁ ਗਿਣਤੀ ਸ਼ਹਿਰਾਂ ਦੀ ਹਵਾ ਗੁਣਵੱਤਾ ਦਿੱਲੀ ਦੇ ਮੁਕਾਬਲੇ ਕਿਤੇ ਬਿਹਤਰ ਹੈ।ਉਧਰ ਇਸ ਬਰਸਾਤ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ’ਚ ਹੋਈ ਬਰਸਾਤ ਕਾਰਨ ਜੋ ਤਾਪਮਾਨ ਵਧਣ ਲੱਗ ਪਿਆ ਸੀ ਹੁਣ ਫਿਰ ਬਰਸਾਤ ਕਾਰਨ ਤਾਪਮਾਨ ਘਟ ਗਿਆ ਹੈ।
ਇਸ ਸਬੰਧੀ ਖੇਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਰਸਾਤ ਕਣਕ ਦੀ ਫ਼ਸਲ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਸੁੱਕੀ ਠੰਢ ਤੋਂ ਬਚਾਅ ਹੋ ਜਾਂਦਾ ਹੈ। ਹਵਾ ਦੀ ਸੁਧਰੀ ਹੋਈ ਗੁਣਵੱਤਾ ਨਾਲ ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਕਾਫ਼ੀ ਲਾਭ ਪਹੁੰਚਦਾ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਜਾਰੀ ਸੁਚਨਾ ’ਚ ਆਖਿਆ ਹੈ ਕਿ ਇਸ ਵੇਲੇ ਪੰਜਾਬ ਅੰਦਰ ਧੁੰਦ ਦਾ ਮਾਹੋਲ ਹੈ।
ਇਸ ਦਾ ਸਿੱਧਾ ਅਸਰ ਪੰਜਾਬ ਦੀ ਆਬੋ ਹਵਾ ’ਚ ਵਿਗਾੜ ਪੈਦਾ ਕੀਤਾ ਹੈ। ਉਨ੍ਹਾਂ ਦਸਿਆ ਕਿ ਅੰਕੜਿਆਂ ਮੁਤਾਬਕ ਦਸੰਬਰ ਮਹੀਨੇ ਅੰਦਰ ਪੰਜਾਬ ਦੀ ਔਸਤਨ ਹਵਾ ਗੁਣਵੱਤਾ ਦਾ ਪੱਧਰ ਦਰਮਿਆਨੇ ਪੱਧਰ ਤਕ ਹੀ ਰਹੀ। ਅੰਕੜਿਆਂ ਮੁਤਾਬਕ ਮੰਡੀ ਗੋਬਿੰਦਗੜ ਦੀ ਹਵਾ ਦਾ ਅੰਕੜਾ ਜੋ ਸੱਭ ਤੋਂ ਉਪਰਲੇ ਪੱਧਰ 166 ਤੇ ਹੈ, ਜਿਸ ਨੂੰ ਦਰਜਾਬੰਦੀ ਮੁਤਾਬਕ ਦਰਮਿਆਨਾ ਮੰਨਿਆ ਜਾਂਦਾ ਹੈ। ਇਸ ਤੋਂ ਵਿਲਾਵਾ ਲੁਧਿਆਣਾ ਦਾ ਅੰਕੜਾ 148, ਪਟਿਆਲਾ 145, ਜਲੰਧਰ 143, ਖੰਨਾ ਤੇ ਅੰਮਿੰਤਸਰ ਦਾ ਅੰਕੜਾ 140 ਰਿਹਾ।
ਪੰਜਾਬ ਅੰਦਰ ਦਸਬੰਰ ਮਹੀਨੇ ਅੰਦਰ ਹਵਾ ਗੁਣਵੱਤਾ ਸੱਭ ਤੋਂ ਵੱਧ ਮਾੜੀ ਹਵਾ ਮੰਡੀ ਗੋਬਿੰਦਗੜ ਦੀ ਰਹੀ