
ਰਿਲਾਇੰਸ ਜਿਓ ਦੀ ਪਟੀਸ਼ਨ 'ਤੇ ਅਦਾਲਤ ਨੇ ਪੰਜਾਬ ਅਤੇ ਕੇਂਦਰ ਨੂੰ ਨੋਟਿਸ ਕੀਤਾ ਜਾਰੀ
ਚੰਡੀਗੜ੍ਹ, 5 ਜਨਵਰੀ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਿਲਾਇੰਸ ਜੀਓ ਇਨਫ਼ੋਕਾਮ ਲਿਮਟਿਡ ਦੀ ਇਕ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਮੰਗਲਵਾਰ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ¢ ਰਿਲਾਇੰਸ ਨੇ ਅਪਣੀ ਪਟੀਸ਼ਨ ਵਿਚ ਉਨ੍ਹਾਂ 'ਸ਼ਰਾਰਤੀ ਲੋਕਾਂ' ਵਿਰੁਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਕੰਪਨੀ ਦੇ ਟੈਲੀਕਾਮ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਅਤੇ ਸੂਬੇ ਵਿਚ ਇਸ ਦੇ ਸਟੋਰ ਜ਼ਬਰਦਸਤੀ ਬੰਦ ਕਰਵਾਏ¢ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਦÏਰਾਨ ਪੰਜਾਬ ਵਿਚ 1500 ਤੋਂ ਵੱਧ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਸੀ¢ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਰਿਲਾਇੰਸ ਜਿਓ ਨੇ ਸੋਮਵਾਰ ਨੂੰ ਦਾਇਰ ਕੀਤੀ ਇਕ ਪਟੀਸ਼ਨ ਵਿਚ ਕਿਹਾ ਹੈ ਕਿ 'ਸਵਾਰਥੀ ਹਿੱਤਾਂ' ਕਾਰਨ ਕੰਪਨੀ ਵਿਰੁਧ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ¢ਇਸ ਵਿਚ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਜਾਂ ਇਸ ਦੀ ਮੁਢਲੀ ਕੰਪਨੀ ਜਾਂ ਸਹਾਇਕ ਕੰਪਨੀਆਂ ਦੀ ਕਾਰਪੋਰੇਟ ਜਾਂ ਠੇਕੇ ਦੀ ਖੇਤੀ ਵਿਚ ਉਤਰਨ ਦੀ ਕੋਈ ਯੋਜਨਾ ਨਹੀਂ ਹੈ¢ ਰਿਲਾਇੰਸ ਜੀਓ ਦੇ ਵਕੀਲ ਆਸ਼ੀਸ਼ ਮਿੱਤਲ ਦੇ ਅਨੁਸਾਰ ਜਸਟਿਸ ਸੁਧੀਰ ਮਿੱਤਲ ਨੇ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਲਈ 8 ਫ਼ਰਵਰੀ ਨੂੰ ਨਿਰਧਾਰਤ ਕੀਤੀ ਹੈ¢ ਕੰਪਨੀ ਨੇ ਇਸ ਮਾਮਲੇ ਵਿਚ ਪੰਜਾਬ, ਕੇਂਦਰੀ ਗ੍ਰਹਿ ਮੰਤਰਾਲਾ, ਦੂਰਸੰਚਾਰ ਵਿਭਾਗ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਨੂੰ ਮੁੱਖ ਸਕੱਤਰ ਰਾਹੀਂ ਬਚਾਅ ਪੱਖ ਬਣਾਇਆ ਹੈ¢ ਸਿਵਲ ਰਿੱਟ ਪਟੀਸ਼ਨ ਵਿਚ ਰਿਲਾਇੰਸ ਜੀਓ ਨੇ ਬਚਾਅ ਪੱਖ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਵਿਰੁਧ ਸਵਾਰਥਾਂ ਦੇ ਕਾਰਨ ਚੱਲ ਰਹੇ 'ਪ੍ਰਚਾਰ ਮੁਹਿੰਮ' ਦੀ ਜਾਂਚ ਲਈ ਢੁਕਵੀਂ ਹਦਾਇਤਾਂ ਦਿਤੀਆਂ ਜਾਣ¢
ਪਟੀਸ਼ਨ ਵਿਚ ਕੰਪਨੀ ਨੇ ਕਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਸਮਾਜ ਵਿਰੋਧੀ ਅਨਸਰਾਂ ਦੁਆਰਾ 1500 ਤੋਂ ਵੱਧ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਪੰਜਾਬ ਵਿਚ ਮੋਬਾਈਲ ਨੈਟਵਰਕ ਵਿਚ ਸਮੱਸਿਆ ਆਈ ਹੈ¢