ਨਗਰ ਕੀਰਤਨ ਦੌਰਾਨ ਭਾਜਪਾ ਆਗੂ ਨੂੰ ਸਿਰੋਪਾਉ ਦੇਣ ’ਤੇ ਹੋਇਆ ਹੰਗਾਮਾ
Published : Jan 6, 2021, 12:14 am IST
Updated : Jan 6, 2021, 12:14 am IST
SHARE ARTICLE
image
image

ਨਗਰ ਕੀਰਤਨ ਦੌਰਾਨ ਭਾਜਪਾ ਆਗੂ ਨੂੰ ਸਿਰੋਪਾਉ ਦੇਣ ’ਤੇ ਹੋਇਆ ਹੰਗਾਮਾ

ਖੰਨਾ, 5 ਜਨਵਰੀ (ਏ ਐਸ ਖੰਨਾ):  ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਵਾਰਡ ਨੰਬਰ 9 ਪਾਇਲ ਵਿਚ ਕਮੇਟੀ ਮੈਂਬਰ ਵਲੋਂ ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਸਿਰਪਾਓ ਦੇਣ ’ਤੇ ਭਾਰੀ ਹੰਗਾਮਾ ਹੋ ਗਿਆ ਅਤੇ ਭਾਜਪਾ ਮੁਰਦਾਬਾਦ ਦੇ ਨਾਹਰੇ ਲੱਗੇ। ਉਸ ਸਮੇ ਗੁਰਮਤਿ ਪ੍ਰਚਾਰ ਸੰਸਥਾ ਦੇ ਨੁਮਾਇੰਦੇ ਵਲੋਂ ਵਿਰੋਧ ਕਰਨ ਉਤੇ ਸਥਿਤੀ ਤਣਾਅ ਪੂਰਨ ਹੋ ਗਈ ਅਤੇ ਇਕ ਦੂਜੇ ਨਾਲ ਧੱਕਾ ਮੁੱਕੀ ਵੀ ਹੋਏ। ਭਾਜਪਾ ਪ੍ਰਧਾਨ ਦੀ ਹਮਾਇਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਭੁਪਿੰਦਰ ਸਿੰਘ ਚੀਮਾ ਵੀ ਕਾਫ਼ੀ ਤਲਖੀ ਵਿਚ ਆਏ ਅਤੇ ਇਕ ਦੂਜੇ ਵਿਰੁਧ ਉਚੀ-ਉਚੀ ਬੋਲਦੇ ਰਹੇ। 
ਗੁਰਮਤਿ ਪ੍ਰਚਾਰ ਸੰਸਥਾ ਦੇ ਤੇਜਪਾਲ ਸਿੰਘ ਤੇਜੀ ਸਟੇਜ਼ ਤੋਂ ਮਾਈਕ ਫੜ੍ਹ ਕੇ ਬੋਲਦਿਆਂ ਕਿਹਾ ਕਿ ਇਕ ਪਾਸੇ ਸਾਡੇ ਲੱਖਾਂ ਕਿਸਾਨ ਦਿੱਲੀ ਦੇ ਬਾਰਡਰਾਂ ਉਤੇ ਅਪਣੇ ਜਮਹੂਰੀ ਹੱਕਾਂ ਖ਼ਾਤਰ ਰੋਸ ਧਰਨੇ ਲਾ ਰਹੇ ਹਨ ਅਤੇ ਨਿੱਤ ਦਿਹਾੜ੍ਹੇ ਕਿਸਾਨ ਸ਼ਹੀਦ ਹੋ ਰਹੇ ਹਨ ਦੂਜੇ ਪਾਸੇ ਭਾਜਪਾ ਪ੍ਰਧਾਨ ਚੀਮਾ ਵਰਗੇ ਸਵਾਰਥੀ ਲੋਕ ਅਪਣੀ ਅਹੁਦੇਦਾਰੀ ਛੱਡਣ ਨੂੰ ਤਿਆਰ ਨਹÄ ਹਨ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆਂ ਉਤੇ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement