ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ 10 ਦਿਨਾਂ ਅੰਦਰ ਟੀਕੇ ਉਪਲਭਧ ਕਰਵਾਉਣ ਲਈ ਤਿਆਰ: ਸਿਹਤ ਮੰਤਰਾਲੇ
Published : Jan 6, 2021, 12:07 am IST
Updated : Jan 6, 2021, 12:07 am IST
SHARE ARTICLE
image
image

ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ 10 ਦਿਨਾਂ ਅੰਦਰ ਟੀਕੇ ਉਪਲਭਧ ਕਰਵਾਉਣ ਲਈ ਤਿਆਰ: ਸਿਹਤ ਮੰਤਰਾਲੇ

ਨਵÄ ਦਿੱਲੀ, 5 ਜਨਵਰੀ : ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲਣ ਦੇ 10 ਦਿਨਾਂ ਦੇ ਅੰਦਰ ਕੋਵਿਡ -19 ਟੀਕਾ ਮੁਹਈਆ ਕਰਵਾਉਣ ਲਈ ਤਿਆਰ ਹੈ, ਪਰ ਸਰਕਾਰ ਵਲੋਂ ਇਸ ਬਾਰੇ ਅੰਤਮ ਫ਼ੈਸਲਾ ਲਿਆ ਜਾਵੇਗਾ।
ਭਾਰਤ ਦੇ ਡਰੱਗ ਰੈਗੂਲੇਟਰ ਨੇ ਐਤਵਾਰ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਨਿਰਮਿਤ ਆਕਸਫ਼ੋਰਡ ਕੋਵਿਡ -19 ਟੀਕੇ ‘ਕੋਵਿਸ਼ਿਲਡ’ ਅਤੇ ਭਾਰਤ ਬਾਇਉਟੈਕ ਦੇ ਦੇਸ਼ ਵਿਚ ਵਿਕਸਤ ਟੀਕੇ ‘ਕੋਵੈਕਸਿਨ’ ਦੇ ਦੇਸ਼ ਵਿਚ ਸੀਮਤ ਐਂਮਰਜੈਂਸੀ ਵਰਤੋਂ ਨੂੰ ਐਤਵਾਰ ਨੂੰ ਮਨਜ਼ੂਰੀ ਦੇ ਦਿਤੀ ਸੀ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਸਿਹਤ ਕਰਮਚਾਰੀਆਂ ਅਤੇ ਫ਼ਰੰਟ ਲਾਈਨ ਕਰਮਚਾਰੀਆਂ ਨੂੰ ਅਪਣੇ ਆਪ ਨੂੰ ਰਜਿਸਟਰ ਕਰਨ ਦੀ ਲੋੜ ਨਹÄ ਹੈ, ਕਿਉਂਕਿ ਉਨ੍ਹਾਂ ਦੇ ਅੰਕੜੇ ਵੱਡੇ ਪੱਧਰ ’ਤੇ ਕੋ-ਵਿਨ ਟੀਕੇ ਵੰਡ ਪ੍ਰਬੰਧਨ ਪ੍ਰਣਾਲੀ ਵਿਚ ਪਾਇਆ ਹੋਇਆ ਹੈ। 
ਉਨ੍ਹਾਂ ਕਿਹਾ ਕਿ ਰਹਿਰਸਲ ਦੇ ‘ਫੀਡਬੈਕ’ ਦੇ ਆਧਾਰ ਉੱਤੇ ਸਿਹਤ ਮੰਤਰਾਲੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ 10 ਦਿਨਾਂ ਦੇ ਅੰਦਰ ਕੋਵਿਡ-19 ਟੀਕਾ ਨੂੰ ਪੇਸ਼ ਕਰਨ ਲਈ ਲਈ ਤਿਆਰ ਹੈ।  
ਜਦੋਂ ਉਨ੍ਹਾਂ ਤੋਂ  ਟੀਕੇ ਨੂੰ ਉਪਲਭਧ ਕਰਵਾਉਣ (ਰੋਲ ਆਊਟ) ਕਰਨ ’ਤੇ ਇਕ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੰਤਮ ਫ਼ੈਸਲਾ ਸਰਕਾਰ ਕਰੇਗੀ। ਭੂਸ਼ਣ ਨੇ ਕਿਹਾ ਕਿ ਕੋ-ਵਿਨ ਭਾਵ ‘ਕੋਵਿਡ ਟੀਕਾ ਖ਼ੁਫ਼ੀਆ ਨੈੱਟਵਰਕ ਸਿਸਟਮ’ ਭਾਰਤ ਅਤੇ ਵਿਸ਼ਵ ਲਈ ਬਣਾਇਆ ਗਿਆ ਹੈ ਅਤੇ ਜੋ ਵੀ ਦੇਸ਼ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ, ਭਾਰਤ ਸਰਕਾਰ ਸਰਗਰਮੀ ਨਾਲ ਮਦਦ ਕਰੇਗੀ।
ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ: ਵੀ ਕੇ ਪੌਲ ਨੇ ਕਿਹਾ ਕਿ ਇਕ ਉਮੀਦ ਦਾ ਮਾਹੌਲ ਭਾਰਤ ਵਿਚ ਮਹਾਂਮਾਰੀ ਦੀ ਸਥਿਤੀ ਨਾਲ ਉੱਭਰ ਰਿਹਾ ਹੈ ਅਤੇ ਸਰਗਰਮ ਮਾਮਲਿਆਂ ਅਤੇ ਮੌਤ ਦੇ ਨਵੇਂ ਕੇਸਾਂ ਵਿਚ ਗਿਰਾਵਟ ਕਾਰਨ ਸਥਿਤੀ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement