
ਧਰੇੜੀ ਜੱਟਾਂ ਟੋਲ ਪਲਾਜ਼ੇ ਉਤੇ ਸੁਖਬੀਰ ਬਾਦਲ ਨੂੰ ਬੀਬੀਆਂ ਨੇ ਕਾਲੀਆਂ ਝੰਡੀਆਂ ਵਿਖਾਈਆਂ
ਪਟਿਆਲਾ, 5 ਜਨਵਰੀ (ਜਸਪਾਲ ਸਿੰਘ ਢਿੱਲੋਂ): ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਸਮਾਗਮ 'ਚ ਭਾਗ ਲੈਣ ਲਈ ਬਹਾਦਰਗੜ ਗੁਰਦੁਆਰਾ ਸਾਹਿਬ ਆਏ ਸਨ ਦਾ ਚੰਡੀਗੜ੍ਹ ਜਾਣ ਸਮੇਂ ਧਰੇੜੀ ਜੱਟਾਂ ਟੋਲ ਪਲਾਜ਼ੇ ਉਤੇ ਬੈਠੇ ਕਿਸਾਨਾਂ ਖਾਸਕਰ ਬੀਬੀਆਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਨਾਹਰੇਬਾਜ਼ੀ ਕੀਤੀ | ਇਹ ਬੀਬੀਆਂ ਵਾਰ ਵਾਰ ਕਹਿ ਰਹੀਆਂ ਸਨ ਕਿ ਅਕਾਲੀ ਦਲ ਦਾ ਪ੍ਰਧਾਨ ਢੌਾਗ ਕਰ ਰਿਹਾ ਹੈ | ਉਨ੍ਹਾਂ ਆਖਿਆ ਕਿ ਕਿਸਾਨ ਅਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ ਪਰ ਇਹ ਸਿਆਸੀ ਲੋਕ ਜਾਣਬੁੱਝ ਕੇ ਸਿਆਂਸਤ ਕਰ ਰਹੇ ਹਨ |
ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਹ ਲੋਕ ਪੰਜਾਬ ਪ੍ਰਤੀ ਸੁਹਿਰਦ ਹੁੰਦੇ ਤਾਂ ਅੱਜ ਕਿਸਾਨਾਂ ਨੂੰ ਇਨ੍ਹਾਂ ਸਰਦ ਰਾਤਾਂ 'ਚ ਇਥੇ ਸੰਘਰਸ਼ ਨਾ ਕਰਨਾ ਪੈਂਦਾ | ਗੌਰਤਬਲ ਹੈ ਕਿ ਇਸ ਟੋਲ ਪਾਲਾਜ਼ਾ ਉਤੇ ਪਿਛਲੇ ਕਾਫ਼ੀ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਹੋਰ ਜਥੇਬੰਦੀਆਂ ਮਿਲ ਕੇ ਸੰਘਰਸ਼ ਕਰ ਰਹੀਆਂ ਹਨ | ਇਹ ਜਥੇਬੰਦੀਆਂ ਦਿੱਲੀ ਮੋਰਚੇ ਦੇ ਆਗੂਆਂ ਮੁਤਾਬਕ ਅਪਣੇ ਸੰਘਰਸ਼ ਨੂੰ ਅੱਗੇ ਤੋਰਦੀਆਂ ਹਨ |
ਫੋਟੋਨੰ: 5 ਪੀਏਟੀ 20
ਧਰੇੜੀ ਜੱਟਾਂ ਟੋਲ ਪਲਾਜਾ ਤੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੀਆਂ ਹੋਈਆਂ ਕਿਸਾਨ ਬੀਬੀਆਂ ਅਤੇ ਕਿਸਾਨ ਆਗੂ |