ਪਾਕਿਸਤਾਨ 'ਚ ਚੱਕਰਵਾਤੀ ਤੂਫ਼ਾਨ ਨੇ ਮਚਾਈ ਤਬਾਹੀ, 300 ਘਰ ਡਿੱਗੇ
Published : Jan 6, 2022, 8:08 am IST
Updated : Jan 6, 2022, 8:08 am IST
SHARE ARTICLE
image
image

ਪਾਕਿਸਤਾਨ 'ਚ ਚੱਕਰਵਾਤੀ ਤੂਫ਼ਾਨ ਨੇ ਮਚਾਈ ਤਬਾਹੀ, 300 ਘਰ ਡਿੱਗੇ

ਹਜ਼ਾਰਾਂ ਲੋਕ ਬੇਘਰ ਹੋਏ, ਬਿਜਲੀ ਸੇਵਾ ਠੱਪ, ਫ਼ੌਜ ਨੂੰ  ਕੀਤਾ 

ਕਰਾਚੀ, 5 ਜਨਵਰੀ : ਪਛਮੀ ਪਾਕਿਸਤਾਨ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਘੱਟੋ-ਘੱਟ 300 ਘਰ ਢਹਿ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ | ਇਸ ਮਗਰੋਂ ਅਧਿਕਾਰੀਆਂ ਨੂੰ  ਐਮਰਜੈਂਸੀ ਬਚਾਅ ਕਾਰਜਾਂ ਲਈ ਫ਼ੌਜ ਨੂੰ  ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ | ਬਲੋਚਿਸਤਾਨ ਸੂਬੇ ਵਿਚ ਸੋਮਵਾਰ ਰਾਤ ਨੂੰ  ਚੱਕਰਵਾਤੀ ਤੂਫ਼ਾਨ ਆਇਆ | ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ  ਹੇਠਲਾ ਇਲਾਕਾ ਮਕਰਾਨ ਡਿਵੀਜ਼ਨ ਸਭ ਤੋਂ ਵਧ ਪ੍ਰਭਾਵਤ ਹੋਇਆ ਹੈ, ਇਸ ਦੇ ਗਵਾਦਰ ਖੇਤਰ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ  ਸਿਰਫ 20 ਘੰਟਿਆਂ ਵਿਚ 10 ਸੈਂਟੀਮੀਟਰ ਮੀਂਹ ਪਿਆ |
  ਗਵਾਦਰ ਨੂੰ  ਕਰਾਚੀ ਨਾਲ ਜੋੜਨ ਵਾਲਾ ਮਕਰਾਨ ਕੋਸਟਲ ਹਾਈਵੇਅ ਰੁੜ੍ਹ ਗਿਆ | ਮੰਗਲਵਾਰ ਸਵੇਰੇ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਅਜੇ ਤਕ ਬਹਾਲ ਨਹੀਂ ਹੋ ਸਕੀ | ਇਸੇ ਤਰ੍ਹਾਂ ਅਕਰਾ ਕੌਰ, ਸਵੱਦ ਅਤੇ ਸਾਦੀ ਕੁਰ ਡੈਮਾਂ ਦੇ ਪੰਪਿੰਗ ਸਟੇਸ਼ਨਾਂ ਵਿਚ ਹੜ੍ਹ ਦਾ ਪਾਣੀ ਦਾਖ਼ਲ ਹੋਣ ਤੋਂ ਬਾਅਦ ਘਰਾਂ ਨੂੰ  ਪਾਣੀ ਦੀ ਸਪਲਾਈ ਅਸਥਾਈ ਤੌਰ 'ਤੇ ਬੰਦ ਕਰ ਿੱਤੀ ਗਈ | ਨੇੜਲੇ ਪਹਾੜਾਂ ਤੋਂ ਪਾਣੀ ਅੰਦਰ ਆਉਣ ਕਾਰਨ ਗਵਾਦਰ ਹਵਾਈ ਅੱਡੇ ਦਾ ਰਨਵੇਅ ਪਾਣੀ ਨਾਲ ਭਰ ਗਿਆ | ਮਕਰਾਨ ਡਿਵੀਜ਼ਨ ਦੇ ਕਮਿਸ਼ਨਰ ਸਬੀਰ ਮੈਂਗਲ ਨੇ ਰੋਜ਼ਾਨਾ ਨੂੰ  ਦਸਿਆ ਕਿ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਡਿਵੀਜ਼ਨ ਦੇ ਤਰਬਤ, ਗਵਾਦਰ, ਪਸਨੀ, ਜਿਵਾਨੀ ਅਤੇ ਹੋਰ ਖੇਤਰਾਂ ਵਿਚ 300 ਤੋਂ ਵੱਧ ਕੱਚੇ ਘਰ ਤਬਾਹ ਹੋ ਗਏ ਹਨ | ਇਕ ਅਧਿਕਾਰਤ ਬਿਆਨ ਦੇ ਹਵਾਲੇ ਨਾਲ ਜੀਓ ਨਿਊਜ਼ ਨੇ ਰਿਪੋਰਟ ਦਿਤੀ ਕਿ ਪਾਕਿਸਤਾਨੀ ਫ਼ੌਜ, ਨੇਵੀ ਅਤੇ ਫ਼ਰੰਟੀਅਰ ਕੋਰ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ ਅਤੇ ਪ੍ਰਮੁਖ ਬੁਨਿਆਦੀ ਢਾਂਚੇ ਨੂੰ  ਸਥਾਪਤ ਕਰਨ ਵਿਚ ਨਾਗਰਿਕ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ | ਪਾਕਿਸਤਾਨ ਦੇ ਮੌਸਮ ਵਿਭਾਗ ਨੇ ਹਫ਼ਤੇ ਦੇ ਅੰਤ ਤਕ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ | 
                (ਪੀਟੀਆਈ) 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement