
ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿਤਾ 240 ਦੌੜਾਂ ਦਾ ਟੀਚਾ
ਜੋਹਾਨਸਬਰਗ, 5 ਜਨਵਰੀ : ਦਖਣੀ ਅਫ਼ਰੀਕਾ ਤੇ ਭਾਰਤ ਦਰਮਿਆਨ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਜੋਹਾਨਸਬਰਗ ਦੇ ਵਾਂਡਰਸ ਸਟੇਡੀਅਮ ਵਿਚ ਖੇਡੀ ਜਾ ਰਹੀ ਹੈ | ਭਾਰਤ ਨੇ ਅਪਣੀ ਦੂਜੀ ਪਾਰੀ 'ਚ 10 ਵਿਕਟਾਂ ਦੇ ਨੁਕਸਾਨ ਨਾਲ 266 ਦੌੜਾਂ ਬਣਾਈਆਂ | ਇਸ ਤਰ੍ਹਾਂ ਭਾਰਤ ਨੇ ਦਖਣੀ ਅਫ਼ਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਦਿਤਾ ਹੈ | ਇਸ ਤੋਂ ਪਹਿਲਾਂ ਅਪਣੀ ਪਹਿਲੀ ਪਾਰੀ ਵਿਚ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 10 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਦਖਣੀ ਅਫ਼ਰੀਕਾ ਨੇ ਅਪਣੀ ਪਹਿਲੀ ਪਾਰੀ ਵਿਚ 10 ਵਿਕਟਾਂ ਦੇ ਨੁਕਸਾਨ ਨਾਲ 229 ਦੌੜਾਂ ਬਣਾਈਆਂ | ਦਖਣੀ ਅਫ਼ਰੀਕਾ ਦੀ ਇਸ ਪਾਰੀ ਵਿਚ ਭਾਰਤੀ ਹਰਫ਼ਨਮੌਲਾ ਸ਼ਾਰਦੁਲ ਠਾਕੁਰ ਨੇ 7 ਵਿਕਟਾਂ ਝਟਕਾਈਆਂ ਸਨ | ਭਾਰਤ ਦੀ ਦੂਜੀ ਪਾਰੀ ਦੌਰਾਨ ਰਹਾਣੇ 58 ਤੇ ਪੁਜਾਰਾ ਨੇ 53 ਦੌੜਾਂ ਬਣਾਈਆਂ | ਦੂਜੇ ਪਾਸੇ ਦਖਣੀ ਅਫ਼ਰੀਕਾ ਨੇ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚਾਹ ਦੇ ਆਰਾਮ ਤਕ ਬਿਨਾ ਕਿਸੇ ਨੁਕਸਾਨ ਦੇ 34 ਦੌੜਾਂ ਬਣਾ ਲਈਆਂ ਸਨ | ਦਖਣੀ ਅਫ਼ਰੀਕਾ ਹੁਣ ਟੀਚੇ ਤੋਂ 206 ਦੌੜਾਂ ਪਿੱਛੇ ਹੈ | (ਪੀਟੀਆਈ)
ਚਾਹ ਦੇ ਆਰਾਮ ਸਮੇਂ ਹੇਡੇਨ ਮਾਰਕਰਾਮ 24 ਅਤੇ ਕਪਤਾਨ ਡੀਨ ਐਲਗਰ 10 ਦੌੜਾਂ ਉਤੇ ਖੇਡ ਰਹੇ ਸਨ | (ਪੀਟੀਆਈ)