ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਰੋਜ਼ਪੁਰ ਰੈਲੀ ਵਿਚ ਬੋਲੇ ਬਿਨਾਂ ਹੀਪ੍ਰਧਾਨ ਮੰਤਰੀ ਨੂੰਵਾਪਸ ਜਾਣਾ ਪਿਆ
Published : Jan 6, 2022, 7:55 am IST
Updated : Jan 6, 2022, 7:55 am IST
SHARE ARTICLE
image
image

ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਰੋਜ਼ਪੁਰ ਰੈਲੀ ਵਿਚ ਬੋਲੇ ਬਿਨਾਂ ਹੀ ਪ੍ਰਧਾਨ ਮੰਤਰੀ ਨੂੰ  ਵਾਪਸ ਜਾਣਾ ਪਿਆ

ਕਿਸਾਨ ਪ੍ਰਦਰਸ਼ਨਕਾਰੀਆਂ ਨੇ ਮੋਦੀ ਦੇ ਕਾਫ਼ਲੇ ਨੂੰ  ਥਾਂ-ਥਾਂ 'ਤੇ ਰੋਕਿਆ, ਰੈਲੀ ਵਿਚ 70 ਹਜ਼ਾਰ ਕੁਰਸੀਆਂ ਵਿਚੋਂ ਕੇਵਲ 700 ਉਤੇ ਹੀ ਲੋਕ ਬੈਠੇ ਸਨ


ਫ਼ਿਰੋਜ਼ਪੁਰ, 5 ਜਨਵਰੀ (ਪ੍ਰੇਮਨਾਥ ਸ਼ਰਮਾ, ਸਾਹਿਲ ਗੁਪਤਾ): ਫ਼ਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਇਟ ਸੈਂਟਰ ਦਾ ਨੀਂਹ ਪੱਥਰ ਰਖਣਾ ਉਸ ਸਮੇਂ ਅਧੂਰਾ ਰਹਿ ਗਿਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਕਿਸਾਨ ਧਰਨਾਕਾਰੀਆਂ ਵਲੋਂ ਰੋਕਣ 'ਤੇ ਉਨ੍ਹਾਂ ਨੂੰ  ਫ਼ਿਰੋਜ਼ਪੁਰ ਤੋਂ ਕਰੀਬ 30 ਕਿਲੋਮੀਟਰ ਫ਼ਲਾਈ ਓਵਰ 'ਤੇ 20 ਮਿੰਟ ਤਕ ਰੁਕਣਾ ਪਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ  ਪੀਜੀਆਈ ਸੈਟੇਲਾਇਟ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਬੇਰੰਗ ਵਾਪਸ ਜਾਣਾ ਪਿਆ | 
ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਰੋਜ਼ਪੁਰ ਰੇਲੀ ਵਿਚ ਵੀ ਪ੍ਰਧਾਨ ਮੰਤਰੀ ਨਾ ਪਹੁੰਚੇ ਤੇ ਬਠਿੰਡਾ ਤੋਂ ਹੀ ਵਾਪਸ ਚਲੇ ਗਏ ਕਿਉਂਕਿ ਹੈਲੀਕਾਪਟਰ ਵਿਚ ਆਉਣ ਦੀ ਬਜਾਏ ਪ੍ਰਧਾਨ ਮੰਤਰੀ ਸੜਕ ਰਾਹੀਂ ਫ਼ਿਰੋਜ਼ਪੁਰ ਜਾ ਰਹੇ ਸਨ ਤਾਂ ਖ਼ਬਰ ਮਿਲੀ ਕਿ ਅੱਗੇ ਕਿਸਾਨ ਸੜਕ ਰੋਕੀ ਬੈਠੇ ਹਨ | ਪੰਜਾਬ ਦੇ ਅਫ਼ਸਰਾਂ ਨੇ ਬੇਨਤੀ ਕੀਤੀ ਕਿ ਹੈਲੀਕਾਪਟਰ ਰਾਹੀਂ ਹੀ ਜਾਇਆ ਜਾਏ ਜਾਂ ਰਸਤਾ ਬਦਲ ਲਿਆ ਜਾਏ ਤਾਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ | ਪਰ ਪ੍ਰਧਾਨ ਮੰਤਰੀ ਨੇ ਸਲਾਹ ਕਰ ਕੇ ਵਾਪਸ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ |
ਖ਼ਬਰਾਂ ਵਿਚ ਦਸਿਆ ਗਿਆ ਹੈ ਕਿ ਫ਼ਿਰੋਜ਼ਪੁਰ ਤੋਂ ਇਹ ਖ਼ਬਰਾਂ ਵੀ ਪਹੁੰਚ ਗਈਆਂ ਸਨ ਕਿ ਲੋਕ ਰੈਲੀ ਵਿਚ ਨਹੀਂ ਸਨ ਪਹੁੰਚ ਸਕੇ ਤੇ ਸਾਰੀਆਂ ਕੁਰਸੀਆਂ ਖ਼ਾਲੀ ਪਈਆਂ ਸਨ, ਇਸ ਲਈ ਰੈਲੀ ਵਿਚ ਜਾਣਾ ਰੱਦ ਕਰਨਾ ਹੀ ਬਿਹਤਰ ਹੋਵੇਗਾ | ਇਸ ਨਾਲ ਪੰਜਾਬ ਨੂੰ  ਕੁੱਝ ਦਿਤੇ ਜਾਣ ਦੀਆਂ ਸੰਭਾਵਨਾਵਾਂ ਵੀ ਹਾਲ ਦੀ ਘੜੀ ਖ਼ਤਮ ਹੋ ਕੇ ਰਹਿ ਗਈਆਂ | ਪ੍ਰਧਾਨ ਮੰਤਰੀ ਹੁਣ ਦੁਬਾਰਾ ਆਉਣਗੇ ਜਾਂ ਨਹੀਂ ਤੇ ਪੰਜਾਬ ਨੂੰ  ਕੁੱਝ ਦੇਣ ਦੇ ਐਲਾਨ ਕਦੋਂ ਕਰਨਗੇ ਇਹ ਵੇਖਣ ਵਾਲੀ ਗੱਲ ਹੈ |
ਕਿਸਾਨਾਂ ਨੇ ਪਾੜੇ ਭਾਜਪਾ ਆਗੂਆਂ ਤੇ ਮੋਦੀ ਦੀ ਫ਼ੋਟੋ ਵਾਲੇ ਫ਼ਲੈਕਸ ਬੋਰਡ
ਫ਼ਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਸੜਕਾਂ 'ਤੇ ਜਾਮ ਲਗਾਏ ਹੋਏ ਸਨ | ਇਸ ਜਾਮ ਕਾਰਨ ਪ੍ਰਧਾਨ ਮੰਤਰੀ ਮੋਦੀ ਵਾਪਸ ਦਿੱਲੀ ਚਲੇ ਗਏ ਅਤੇ ਇਹ ਰੈਲੀ 'ਚ ਸ਼ਾਮਲ ਨਹੀਂ ਹੋਏ | ਇਸੇ ਦੌਰਾਨ ਕਿਸਾਨ ਆਗੂ ਨੇ ਫ਼ਿਰੋਜ਼ਪੁਰ ਛਾਉਣੀ ਦੇ ਮੁੱਖ ਚੌਕਾਂ ਅਤੇ ਹੋਰ ਸੜਕਾਂ ਤੇ ਲੱਗੇ ਹੋਏ ਭਾਜਪਾ ਆਗੂਆਂ ਵਾਲੇ ਫ਼ਲੈਕਸ ਬੋਰਡ ਨੂੰ  ਪਾੜ ਦਿਤਾ, ਜਦਕਿ ਹੋਰਨਾਂ ਪਾਰਟੀਆਂ ਦੇ ਫ਼ਲੈਕਸ ਬੋਰਡਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ | 
 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement