ਸ਼ੱਕ ਹੈ ਕਿ ਸਰਹੱਦ ਪਾਰ ਤੋਂ ਇੱਥੇ ਕੋਈ ਡਰੱਗ ਜਾਂ ਡਰੋਨ ਭੇਜਿਆ ਗਿਆ ਹੋ ਸਕਦਾ
ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ਫਾਜ਼ਿਲਕਾ ਦੇ ਪਿੰਡ ਮੁਹੰਮਦ ਅਮੀਨਾ ਵਿੱਚ ਐਲਓਸੀ ਦੇ ਦੂਜੇ ਪਾਸੇ ਬੀਐਸਐਫ ਜਵਾਨਾਂ ਨੇ ਦੇਰ ਰਾਤ ਕੁਝ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਜਿਸ ਕਾਰਨ ਬੀਐਸਐਫ ਨੇ ਉਕਤ ਸ਼ੱਕੀ ਵਿਅਕਤੀਆਂ ਨੂੰ ਲਲਕਾਰਿਆ ਤਾਂ ਉਹ ਭੱਜ ਗਏ।
ਜਿਸ ਤੋਂ ਬਾਅਦ ਬੀਐਸਐਫ ਵੱਲੋਂ ਫਾਜ਼ਿਲਕਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਫਾਜ਼ਿਲਕਾ ਦੇ ਐਸਪੀਡੀ ਗੁਰਵਿੰਦਰ ਸਿੰਘ ਸੰਘਾ ਆਪਣੀ ਟੀਮ ਸਮੇਤ ਇਲਾਕੇ ਦੀ ਤਲਾਸ਼ੀ ਕਰ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਸਰਹੱਦ ਪਾਰ ਤੋਂ ਇੱਥੇ ਕੋਈ ਡਰੱਗ ਜਾਂ ਡਰੋਨ ਭੇਜਿਆ ਗਿਆ ਹੋ ਸਕਦਾ ਹੈ।
ਇਸ ਸਬੰਧੀ ਗੱਲ ਕਰਦਿਆਂ ਐਸਪੀਡੀ ਨੇ ਦੱਸਿਆ ਕਿ ਦੇਰ ਰਾਤ ਸਾਨੂੰ ਬੀਐਸਐਫ ਤੋਂ ਸੂਚਨਾ ਮਿਲੀ ਸੀ ਤਾਂ ਧੁੰਦ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸਾਡੀ ਟੀਮ ਸਵੇਰੇ 6 ਵਜੇ ਤੋਂ ਇਸ ਖੇਤਰ ਵਿੱਚ ਸਰਚ ਅਭਿਆਨ ਚਲਾ ਰਹੀ ਹੈ ਅਤੇ ਪੁਲਿਸ ਵੱਲੋਂ ਵੱਖ-ਵੱਖ ਦਸਤੇ ਬਣਾ ਕੇ ਸਰਹੱਦ ਦੇ ਇਸ ਪਾਸੇ ਦੂਜੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।