
ਉਡਾਣ ਭਰਨ ਤੋਂ ਪਹਿਲਾਂ ਹੀ ਹਵਾਈ ਅੱਡੇ 'ਤੇ ਪਿਆ ਦਿਲ ਦਾ ਦੌਰਾ
ਮੋਗਾ ਦੇ ਪਿੰਡ ਮਧੇ ਦਾ ਰਹਿਣ ਵਾਲਾ ਸੀ ਬਜ਼ੁਰਗ ਸਾਬਕਾ ਫ਼ੌਜੀ ਨਗਿੰਦਰ ਸਿੰਘ
ਮੋਗਾ : ਕੈਨੇਡਾ ਰਹਿੰਦੀ ਆਪਣੀ ਧੀ ਨੂੰ ਮਿਲ ਕੇ ਵਾਪਸ ਮੁਡ਼ਦੇ ਸਮੇਂ ਬਜ਼ੁਰਗ ਪਿਤਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਬਜ਼ੁਰਗ ਪਿਤਾ ਆਪਣੀ ਧੀ ਨੂੰ ਮਿਲ ਕੇ ਪੰਜਾਬ ਵਾਪਸ ਆਉਣ ਲਈ ਹਵਾਈਅੱਡੇ 'ਤੇ ਪਹੁੰਚਿਆ ਸੀ ਕਿ ਉਡਾਨ ਭਰਨ ਤੋਂ ਪਹਿਲਾਂ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਨਗਿੰਦਰ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ 78 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨਗਿੰਦਰ ਸਿੰਘ ਪੰਜਾਬ ਦੇ ਮੋਗਾ ਸਥਿਤ ਪਿੰਡ ਮਧੇ ਦਾ ਰਹਿਣ ਵਾਲਾ ਸੀ। ਮਮਿਲੀ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਨਗਿੰਦਰ ਸਿੰਘ 9 ਨਵੰਬਰ ਨੂੰ ਆਪਣੀ ਧੀ ਗੁਰਜੀਤ ਕੌਰ ਕੋਲ ਸੀ। ਉੱਥੋਂ ਵਾਪਸੀ ਦੌਰਾਨ ਇਹ ਹਾਦਸਾ ਵਾਪਰ ਗਿਆ।
ਸਥਾਨਕ ਰਿਪੋਰਟਾਂ ਅਨੁਸਾਰ ਨਗਿੰਦਰ ਸਿੰਘ ਦੀ ਬੇਟੀ ਗੁਰਜੀਤ ਕੌਰ ਨੂੰ ਪੁਲਿਸ ਨੇ ਦੱਸਿਆ ਕਿ ਉਸ ਦੇ ਪਿਤਾ ਪਿਤਾ ਦੀ ਸਿਹਤ ਵਿਗੜਨ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਨਗਿੰਦਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਗੁਰਜੀਤ ਕੌਰ ਆਪਣੇ ਬਾਪ ਨੂੰ ਖੁਦ ਏਅਰਪੋਰਟ ਛੱਡ ਕੇ ਗਈ ਸੀ। ਮ੍ਰਿਤਕ ਦੇ ਪਿੰਡ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਿੰਦਰ ਸਿੰਘ ਦੀ ਦਾ ਇੱਕ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਵਿੱਚ ਹੀ ਰਹਿੰਦਾ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਵੀ ਤਿੰਨ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।