
ਸਿੱਖ ਧਰਮ ਤੇ ਇਸ ਦੇ ਕੇਂਦਰ ਅਕਾਲ ਤਖ਼ਤ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣਾ
ਚੰਡੀਗੜ੍ਹ : ਸਿੱਖ ਕੌਮ ਨੂੰ ਆ ਰਹੇ ਕਈ ਧਾਰਮਕ ਸਿਆਸੀ ਰੂਹਾਨੀ ਤੇ ਸਮਾਜਕ ਮਸਲਿਆਂ ਅਤੇ ਔਕੜਾਂ ਦੇ ਹੱਲ ਲਈ 64 ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਇਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸੱਦੇ 'ਤੇ ਲੁਧਿਆਣੇ ਤੋਂ ਬਾਅਦ ਦੂਜੀ ਬੈਠਕ ਕੀਤੀ। ਇਸ ਇਕੱਠ ਵਿਚ ਸੱਭ ਦੇ ਵਿਚਾਰ ਸਣਨ ਉਪਰੰਤ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੌਮ ਸਾਹਮਣੇ ਅੱਜ ਦੇ ਸਮੇਂ ਕਈ ਮਸਲੇ ਹਨ ਜਿਨ੍ਹਾਂ ਦੇ ਹੱਲ ਵਾਸਤੇ ਨੌਜਵਾਨ, ਚਿੰਤਕ ਵਿਦਵਾਨ ਅੱਗੇ ਆਉਣ, ਨਵੀਂ ਸੋਚ ਤੇ ਸਮੇਂ ਦੇ ਹਾਣੀ ਮਿਲ ਬੈਠ ਕੇ ਸੰਵਾਦ ਰਾਹੀਂ ਚੋਣਵੇਂ ਨੁਕਤੇ ਕੱਢਣ ਅਤੇ ਫਿਰ ਸੰਗਤ ਤੇ ਪੰਥ ਸਾਹਮਣੇ ਰੱਖਣ ਜਿਸ 'ਤੇ ਆਮ ਸਿੱਖ ਅਪਣੀ ਸਹਿਮਤੀ ਦੇਵੇ।
Photo
ਅਪਣੇ ਥੋੜ੍ਹੇ ਜਿਹੇ ਮਿੰਟਾਂ ਦੇ ਭਾਸ਼ਣ ਵਿਚ 'ਜਥੇਦਾਰ' ਨੇ ਸਪਸ਼ਟ ਰੂਪ ਵਿਚ ਕਿਹਾ ਕਿ ਸਿੱਖ ਧਰਮ ਤੇ ਸਿੱਖ ਪੰਥ 'ਤੇ ਕਈ ਕਿਸਮ ਦੀ ਮੈਲ ਮਿੱਟੀ ਗਰਦ ਜੰਮ ਚੁਕੀ ਹੈ, ਸਮੇਂ ਦੇ ਨਾਲ ਨਾਲ ਧਾਰਮਕ ਤੇ ਸਮਾਜਕ ਮਸਲੇ ਪੈਦਾ ਹੋ ਚੁਕੇਹਨ ਜਿਨ੍ਹਾਂ ਵਿਚ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ, ਮਾਨਸਿਕ ਪ੍ਰਦੂਸ਼ਣ, ਗੰਧਲੀ ਸਿਆਸਤ ਸ਼ਾਮਲ ਹਨ ਪਰ ਇਨ੍ਹਾਂ ਸਾਰਿਆਂ ਦਾ ਹੱਲ ਬੁੱਧੀਮਾਨਾਂ ਨੇ ਹੱਲ ਕੱਢਣਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਤੇ ਇਸ ਦੇ ਕੇਂਦਰ ਹਰਮੰਦਰ ਸਾਹਿਬ ਤੇ ਅਕਾਲ ਤਖ਼ਤ ਸੱਭ ਤੋਂ ਸ਼ਕਤੀਸ਼ਾਲੀ ਤੇ ਪ੍ਰਭੂ ਸੱਤਾ ਸੰਪੰਨ ਬਣਾਉਣਾ, ਉਨ੍ਹਾਂ ਦਾ ਵੱਡਾ ਮਕਸਦ ਹੈ।
Photo
ਟਕਸਾਲ ਤੇ ਢਡਰੀਆਂ ਵਾਲੇ ਵਿਚਕਾਰ ਚਲ ਰਹੇ ਟਕਰਾਅ ਤੇ ਗਾਲੀ ਗਲੋਚ, ਅਪਸ਼ਬਦਾਂ ਸਮੇਤ ਅੜੀਅਲ ਰਵਈਏ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੇ ਸਪਸ਼ਟ ਰੂਪ ਵਿਚ ਕਿਹਾ ਕਿ ਇਸ ਵਿਚ ਦੋਵਾਂ ਧਿਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਕ ਮਹੀਨੇ ਦਾ ਹੋਰ ਸਮਾਂ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਸਾਫ਼ ਕਿਹਾ ਕਿ ਸਿੱਖ ਪ੍ਰਚਾਰਕ ਨੂੰ ਫ਼ਿਲਹਾਲ ਪੰਥ ਵਿਚੋਂ ਛੇਕਣ ਦੀ ਲੋੜ ਨਹੀਂ ਅਤੇ ਨਾ ਹੀ ਉਸ ਨੂੰ 5 ਮੈਂਬਰੀ ਕਮੇਟੀ ਆਦਿ ਬਣਾਉਣ ਦੀ ਅੜੀ ਫੜਨੀ ਚਾਹੀਦੀ ਹੈ, ਕੇਵਲ ਸੰਵਾਦ, ਵਿਚਾਰ ਚਰਚਾ ਰਾਹੀਂ ਹੀ ਹੱਲ ਕੱਢਣਾ।
Photo
ਅੱਜ ਦੇ ਇਕੱਠ ਵਿਚ ਸਿੱਖ ਚਿੰਤਕਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ, ਸਿੱਖ ਵਿਦਵਾਨਾਂ ਜਿਨ੍ਹਾਂ ਵਿਚ ਕੇਂਦਰੀ ਗੁਰੂ ਸਿੰਘ ਸਭਾ ਤੋਂ ਸ. ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਪੰਜਾਬ ਯੂਨੀਵਰਸਟੀ ਤੋਂ ਪ੍ਰੋ. ਮਨਜੀਤ ਅਨੰਦਪੁਰ ਸਾਹਿਬ ਤੋਂ ਸੋਢੀ ਬਿਕਰਮ ਸਿੰਘ ਘਤੇ ਸ. ਖ਼ੁਸ਼ਹਾਲ ਸਿੰਘ ਸ਼ਾਮਲ ਸਨ, ਨੇ ਦਸਿਆ ਕਿ ਅਪ੍ਰੈਲ 2019 ਵਿਚ ਲੁਧਿਆਣਾ ਵਿਚ ਹੋਈ ਬੈਠਕ ਦੌਰਾਨ 13 ਸਿੱਖ ਜਥੇਬੰਦੀਆਂ ਨਾਮਜ਼ਦ ਕੀਤੀਆਂ ਗਈਆਂ ਸਨ ਜਦੋਂ ਕਿ ਅੱਜ ਦੀ ਇਕੱਤਰਤਾ ਵਿਚ 64 ਸਿੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਨ੍ਹਾਂ ਨੁਮਾਇੰਦਿਆਂ ਨੇ ਕਿਹਾ ਕਿ ਕਿਸੱਖ ਮਸਲਿਆਂ ਬਾਰੇ ਸਰਵੇਖਣ ਕਰ ਕੇ ਆਪਸੀ ਵਿਚਾਰ ਕਰ ਕੇ ਆਉਂਦੇ ਸਮੇਂ ਵਿਚ ਹੋਰ ਬੈਕਾਂ ਕਰ ਕੇ ਪੂਰਾ ਖਰੜਾ ਤਿਆਰ ਕਰਾਂਗੇ ਅਤੇ ਦੇਸ਼ ਵਿਦੇਸ਼ ਤੋਂ ਬਾਕੀ ਸਿੱਖ ਵਿਦਵਾਨਾਂ ਨੂੰ ਜੋੜ ਕੇ ਸਹਿਮਤੀ ਲੈ ਕੇ ਅਕਾਲ ਤਖ਼ਤ ਦੀ ਦੇਖ ਰੇਖ ਵਿਚ ਹੱਲ ਕੱਢਾਂਗੇ।