
ਤੇਂਦੁਲਕਰ ਤੋਂ ਨਾਰਾਜ਼ ਕੇਰਲ ਵਾਸੀਆਂ ਨੇ ਸ਼ਾਰਾਪੋਵਾ ਤੋਂ ਮੰਗੀ ਮਾਫ਼ੀ
ਸਚਿਨ ਨੂੰ ਨਾ ਜਾਣਨ ਲਈ ਹੋਈ ਸੀ ਟਰੋਲ, ਤੇਂਦੁਲਕਰ ਨੇ ਖੇਤੀ ਕਾਨੂੰਨਾਂ ਦਾ ਕੀਤਾ ਹੈ ਸਮਰਥਨ
ਤਿਰੂਵਨੰਤਪੂਰਮ, 5 ਫ਼ਰਵਰੀ : ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸਚਿਨ ਤੇਂਦੁਲਕਰ ਦੇ ਟਵੀਟ ਤੋਂ ਨਾਰਾਜ਼ ਕਈ ਕੇਰਲ ਵਾਸੀਆਂ ਨੇ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਮਾਫੀ ਮੰਗੀ ਹੈ ਜੋ 2015 ਵਿਚ ਇਕ ਇੰਟਰਵਿਊ ਵਿਚ ਇਸ ਚੈਂਪੀਅਨ ਕਿ੍ਰਕਟਰ ਨੂੰ ਨਾ ਜਾਣਨ ਕਾਰਨ ਆਲੋਚਨਾ ਦਾ ਸ਼ਿਕਾਰ ਹੋਈ ਸੀ। ਜ਼ਿਆਦਾਤਰ ਨੇ ਜਿੱਥੇ ਦੁਨੀਆਂ ਦੀ ਸਾਬਕਾ ਨੰਬਰ ਇਕ ਖਿਡਾਰੀ ਤੋਂ ਮੁਆਫ਼ੀ ਮੰਗੀ ਹੈ ਤਾਂ ਕੁੱਝ ਨੇ ਉਨ੍ਹਾਂ ਨੂੰ ਕੇਰਲ ਆਉਣ ਦਾ ਸੱਦਾ ਵੀ ਦਿਤਾ ਹੈ। ਇਕ ਨੇ ਮਲਿਆਲਮ ਵਿਚ ਲਿਖਿਆ, ‘‘ਸ਼ਾਰਾਪੋਵਾ ਤੁਸੀਂ ਸਚਿਨ ਦੇ ਮਾਮਲੇ ਵਿਚ ਸਹੀ ਸੀ। ਉਸ ਵਿਚ ਅਜਿਹਾ ਗੁਣ ਨਹੀਂ ਹੈ ਕਿ ਤੁਸੀਂ ਉਸ ਨੂੰ ਜਾਣੋ।’’ ਅਪਣੇ ਟਵਿਟਰ ਹੈਂਡਲ ’ਤੇ ਸੰਦੇਸ਼ਾਂ ਦਾ ਹੜ੍ਹ ਦੇਖ ਕੇ ਸ਼ਾਰਾਪੋਵਾ ਨੇ ਵੀ ਸ਼ੁਕਰਵਾਰ ਨੂੰ ਟਵੀਟ ਕੀਤਾ। ਤੇਂਦੁਲਕਰ ਸਮੇਤ ਕਈ ਕਿ੍ਰਕਟ ਸਿਤਾਰਿਆਂ ਅਤੇ ਫਿਲਮੀ ਹਸਤੀਆਂ ਨੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਵਿਦੇਸ਼ੀ ਹਸਤੀਆਂ ਦੇ ਉਤਰਨ ਵਿਰੁਧ ਸਰਕਾਰ ਦਾ ਸਮਰਥਨ ਕੀਤਾ ਸੀ। ਤੇਂਦੁਲਕਰ ਨੇ ਲਿਖਿਆ ਸੀ,‘‘ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ ਪਰ ਹਿੱਸੇਦਾਰ ਨਹੀਂ। ਭਾਰਤ ਨੂੰ ਭਾਰਤੀ ਜਾਣਦੇ ਹਨ ਅਤੇ ਉਹ ਹੀ ਭਾਰਤ ਲਈ ਫ਼ੈਸਲਾ ਲੈਣਗੇ। (ਪੀਟੀਆਈ)
ਇਕ ਦੇਸ਼ ਦੇ ਰੂਪ ਵਿਚ ਇਕਜੁਟ ਹੋਣ ਦੀ ਜ਼ਰੂਰ ਹੈ।’’ ਸ਼ਾਰਾਪੋਵਾ ਨੇ 2015 ਵਿਚ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਤੇਂਦੁਲਕਰ ਨੂੰ ਨਹੀਂ ਜਾਣਦੀ। ਇਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਕੀਤੀ ਸੀ।