
ਮੋਦੀ ਤੇ ਇੰਦਰਾ ਗਾਂਧੀ ਦੀ ਸੋਚ 'ਚ ਕੋਈ ਫ਼ਰਕ ਨਹੀਂ : ਭਾਈ ਮਨਜੀਤ ਸਿੰਘ
ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਮੋਰਚੇ ਵਿਚ ਹੋਰ ਜਾਨ ਭਰ ਦਿਤੀ
ਅੰਮਿ੍ਤਸਰ, 5 ਫ਼ਰਵਰੀ (ਚਰਨਜੀਤ ਸਿੰਘ ਅਰੋੜਾ) : ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਮਨਜੀਤ ਸਿੰਘ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਦਰਾ ਗਾਂਧੀ ਵਿਚ ਕੋਈ ਫ਼ਰਕ ਨਹੀਂ, ਸਿਰਫ਼ ਨਾਮ ਅਤੇ ਚਿਹਰੇ ਹੀ ਬਦਲੇ ਹਨ | ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਬੇਈਮਾਨਾਂ ਲੋਕਾਂ ਦੀ ਸਰਕਾਰ ਹੋ ਗਈ ਹੈ, ਮੋਦੀ ਨੇ ਅਪਣੇ ਕੰਨ ਅਤੇ ਅੱਖਾਂ ਬੰਦ ਕਰ ਲਈਆਂ ਹਨ | ਉਨ੍ਹਾਂ ਕਿਹਾ ਕਿ ਮੋਦੀ ਵਲੋਂ ਅੱਜ ਦੇਸ਼ ਦਾ ਵਿਕਾਸ ਨਹੀਂ ਬਲਕਿ ਅੰਬਾਨੀਆਂ-ਅਡਾਨੀਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਬੀਬੀਆਂ, ਬੱਚੇ, ਬਜ਼ੁਰਗ, ਕਿਸਾਨ, ਮਜਦੂਰਾਂ ਅਤੇ ਹਰ ਵਰਗ ਦੇ ਲੋਕ ਜਾਤ ਪਾਤ ਤੋਂ ਉਪਰ ਉੱਠ ਕੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇਕ ਕਰ ਰਿਹਾ ਹੈ | ਅੱਜ ਦੇਸ਼ ਦੇ ਲੋਕ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ ਲਾ ਕੇ ਬੈਠੇ ਹਨ | ਉਨ੍ਹਾਂ ਕਿਹਾ ਕਿ ਜੇ ਕਿਸਾਨ ਹੈ ਤਾਂ ਜਹਾਨ ਹੈ ਪਰ ਸਾਡੇ ਦੇਸ਼ ਵਿਚ ਕਿਸਾਨ ਅੱਜ ਸੜਕਾਂ 'ਤੇ ਰੁਲ ਰਿਹਾ ਹੈ ਤੇ ਮੋਦੀ ਅੰਬਾਨੀਆਂ ਨਾਲ ਹੋਟਲਾਂ ਵਿਚ ਅਪਣੇ ਹੀ ਰੰਗ ਵਿਚ ਰੰਗਿਆ ਹੋਇਆ ਹੈ | ਉਨ੍ਹਾਂ ਕਿਹਾਕਿ ਪ੍ਰਧਾਨ ਮੰਤਰੀ ਦੀ ਮੱਤ-ਬੁਧ ਪਤਾ ਨਹੀਂ ਕਿਥੇ ਚਲੀ ਗਈ ਹੈ, ਜਿਸ ਨੇ ਅਪਣੇ ਮਨ ਕੀ ਬਾਤ ਹੀ ਕਰਨੀ ਹੈ ਪਰ ਲੋਕਾਂ ਦੇ ਮਨਾਂ ਦੀ ਸੁਣਨ ਨਹੀਂ ਤਿਆਰ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਕੁੱਝ ਹੋਰ ਸੁਪਨਾ ਵੇਖਿਆ ਸੀ ਪਰ ਅਫ਼ਸੋਸ ਦੇਸ਼ ਦਾ ਪ੍ਰਧਾਨ ਮੰਤਰੀ ਅੰਬਾਨੀਆਂ ਦੀ ਗੋਦੀ ਵਿਚ ਖੇਡ ਰਿਹਾ ਹੈ | ਭਾਈ ਮਨਜੀਤ ਸਿੰਘ ਨੇ ਕਿਹਾ ਕਿ ਹੁਣ ਸਾਰੇ ਦੇਸ਼ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿ ਸਾਡੇ ਨਾਲ ਠੱਗੀ ਵਜਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਿੱਖ ਅਤਿਵਾਦੀ ਜਾਂ ਵੱਖਵਾਦੀ ਨਹੀਂ ਹੈ | ਅੱਜ ਕਿਸਾਨਾਂ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿimageਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜਿਹੜੇ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਨੂੰ ਤੁਰਤ ਰਿਹਾਅ ਕੀਤਾ ਜਾਵੇ | ਭਾਈ ਮਨਜੀਤ ਸਿੰਘ ਨੇ ਰਾਕੇਸ਼ ਟਿਕੈਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਿਕੈਤ ਦੇ ਹੰਝੂਆਂ ਨੇ ਮੋਰਚੇ ਵਿਚ ਹੋਰ ਜਾਨ ਭਰ ਦਿਤੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ |