ਜੋ. ਰੂਟ ਅਤੇ ਇੰਗਲੈਂਡ ਦੇ ਨਾਮ ਰਿਹਾ ਪਹਿਲਾ ਦਿਨ
Published : Feb 6, 2021, 12:25 am IST
Updated : Feb 6, 2021, 12:25 am IST
SHARE ARTICLE
image
image

ਜੋ. ਰੂਟ ਅਤੇ ਇੰਗਲੈਂਡ ਦੇ ਨਾਮ ਰਿਹਾ ਪਹਿਲਾ ਦਿਨ

ਚੇਨੰਈ, 5 ਫ਼ਰਵਰੀ : ਕਪਤਾਨ ਜੋ. ਰੂਟ ਨੇ ਅਪਣੀ ਸ਼ਾਨਦਾਰ ਲੈਅ ਜਾਰੀ ਰਖਦੇ ਹੋਏ ਅਪਣੇ 100ਵੇਂ ਟੈਸਟ ਮੈਚ ਵਿਚ ਸੈਂਕੜਾ ਲਗਾਇਆ, ਜਿਸ ਨਾਲ ਇੰਗਲੈਂਡ ਨੇ ਭਾਰਤ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ 263 ਦੌੜਾਂ ਬਣਾ ਕੇ ਮਜ਼ਬੂਤ ਨੀਂਹ ਰੱਖੀ। ਸ਼੍ਰੀਲੰਕਾ ਦੌਰੇ ਵਿਚ ਦੋਹਾਂ ਟੈਸਟ ਮੈਚਾਂ ਵਿਚ ਸੈਂਕੜਾ ਬਨਾਉਣ ਵਾਲੇ ਰੂਟ 128 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਡਾਮ ਸਿਬਲੇ (87 ਦੌੜਾਂ) ਨਾਲ ਤੀਜੇ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਕੀਤੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਥਾਂ ਬਨਾਉਣ ਦੇ ਲਿਹਾਜ਼ ਨਾਲ ਇਹ ਲੜੀ ਮਹੱਤਵਪੂਰਨ ਹੈ।
  ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਸਤਰ ਵਿਚ ਦੋ ਵਿਕਟ ਹਾਸਲ ਕੀਤੇ ਪਰ ਇਸ ਤੋਂ ਬਾਅਦ ਉਹ ਰੂਟ ਦੇ ਸਟ੍ਰੋਕਾਂ ਨਾਲ ਸਜੀ ਪਾਰੀ ਅਤੇ ਸਿਬਲੇ ਦੀ ਸ਼ਾਂਤ ਬੱਲੇਬਾਜ਼ੀ ਕਾਰਨ ਜੂਝਦੇ ਹੋਏ ਨਜ਼ਰ ਆਏ। ਪਾਰਤ ਤਿੰਨ ਸਪਿਨਰਾਂ ਨਾਲ ਉਤਰਿਆ ਹੈ ਪਰ ਰਵਿਚੰਦਰਨ ਅਸ਼ਵਿਨ ਹੀ ਕੁਝ ਪ੍ਰਭਾਵ ਛੱਡ ਸਕੇ। ਵਾਸ਼ਿੰਗਟਨ ਸੁੰਦਰ ਅਤੇ ਸ਼ਾਹਬਾਜ਼ ਨਦੀਮ ਔਸਤ ਗੇਂਦਬਾਜ਼ ਨਜ਼ਰ ਆਏ। ਅਜਿਹੇ ਵਿਚ ਸੱਜੇ ਹੱਥ ਦੇ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੂੰ ਬਾਹਰ ਰੱਖਣ ਦਾ ਫ਼ੈਸਲਾ ਸਵਾਲ ਪੈਦਾ ਕਰਦਾ ਹੈ।
  ਰੂਟ ਅਪਦੇ 100ਵੇਂ ਟੈਸਟ ਮੈਚ ਵਿਚ ਸੈਂਕੜਾ ਜੜਨ ਵਾਲੇ ਨੌਵੇਂ ਬੱਲੇਬਾਜ਼ ਬਣੇ। ਇੰਗਲੈਂਡ ਵਲੋਂ ਉਨ੍ਹਾਂ ਤੋਂ ਪਹਿਲਾਂ ਕੋਲਿਨ ਕਾਊਡਰੇ ਅਤੇ ਅਲੈਕ ਸਟੀਵਰਟ ਨੇ ਇਹ ਉਪਲਭਦੀ ਹਾਸਲ ਕੀਤੀ ਸੀ। ਉਨ੍ਹਾਂ ਤੋਂ ਇਲਾਵਾ ਜਾਵੇਦ ਮਿਆਂਦਾਦ, ਗੋਰਰਡਨ ਗ੍ਰੀਨੀਜ਼, ਇੰਜ਼ਮਾਮ ਉਲ ਹਕ, ਰਿਕੀ ਪੋਂਟਿੰਗ, ਗ੍ਰੀਮ ਸਮਿਥ ਅਤੇ ਹਾਸ਼ਿਮ ਅਮਲਾ ਇਸ ਸੂਚੀ ਵਿਚ ਸ਼ਾਮਲ ਹਨ। ਇੰਗਲੈਂਡ ਦੇ ਕਪਤਾਨ ਨੇ ਹੁਣ ਤਕ 197 ਗੇਂਦਾਂ ਦਾ ਸਾਹਮਣਾ ਕਰ ਕੇ 14 ਚੌਕਿਆਂ ਅਤੇ ਅਸ਼ਵਿਨ ਦੀ ਗੇਂਦ ’ਤੇ ਇਕ ਛੱਕਾ ਲਗਾਇਆ ਹੈ। ਭਾਰਤ ਵਿਚ ਅਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਜਸਪ੍ਰੀਤ ਬੁਮਰਾਹ ਹਾਲੇ ਤਕ ਸੱਭ ਤੋਂ ਸਫ਼ਲ ਗੇਂਦਬਾਜ਼ ਰਹੇ ਹਨ।                    (ਪੀਟੀਆਈ)

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement