
ਮੁੱਖ ਮੰਤਰੀ ਚੰਨੀ ਨੇ ਦਰਜਨਾਂ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ
ਬੇਲਾ ਬਹਿਰਾਰਾਮਪੁਰ ਬੇਟ, 5 ਫ਼ਰਵਰੀ (ਗੁਰਮੁੱਖ ਸਿੰਘ ਸਲਾਹਪੁਰੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੇਟ ਹਲਕੇ ਦੇ ਪਿੰਡਾਂ ਟੱਪਰੀਆ ਅਮਰ ਸਿੰਘ, ਫਤਿਹ ਪੁਰ,ਬਜੀਦਪੁਰ, ਬੇਲਾ, ਪਰੋਜਪੁਰ, ਸਿਲੋਮਾਸਕੋ, ਸੁਰਤਾਪੁਰ ਆਦਿ ਦਰਜਨ ਤੋਂ ਵੱਧ ਪਿੰਡਾਂ ਵਿਚ ਚੋਣ ਪ੍ਰਚਾਰ ਦੌਰਾਨ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਸ ਵਾਰ ਤੁਸੀਂ ਕਿਸੇ ਹੋਰ ਉਮੀਦਵਾਰ ਨੂੰ ਜਿਤਾਉਂਗੇ ਤਾਂ ਉਹ ਵਿਧਾਇਕ ਹੀ ਬਣੇਗਾ ਅਤੇ ਜੇਕਰ ਤੁਸੀਂ ਮੈਨੂੰ ਜਿਤਾਉਂਗੇ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਾਉਗੇ, ਹੁਣ ਫ਼ੈਸਲਾ ਤੁਹਾਡੇ ਹੱਥ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਸ਼੍ਰੀ ਚਮਕੌਰ ਸਾਹਿਬ ਹਲਕੇ ਤੇ ਲਗੀਆ ਹੋਈਆਂ ਹਨ। ਇਸ ਮੌਕੇ ਚੰਨੀ ਨੇ ਤਿੰਨ ਮਹੀਨਿਆਂ ਵਿਚ ਸ਼੍ਰੀ ਚਮਕੌਰ ਸਾਹਿਬ ਦੇ ਗਲਿਆਰਿਆਂ ਦੀ,ਥੀਮ ਪਾਰਕ, ਸਕਿਲ ਯੂਨੀਵਰਸਿਟੀ, ਬੇਲਾ ਪਨਿਆਲੀ ਮਾਰਗ, ਦਰਿਆ ਸਤਲੁਜ ਦਾ ਪੁਲ,ਰਸੂਲਪੁਰ ਤਿ੍ਰਪੜੀ ਵਿਖੇ ਦੋ ਸਰਕਾਰੀ ਕਾਲਜਾਂ ਤੋਂ ਇਲਾਵਾ ਸੜਕਾਂ, ਪਿੰਡਾਂ ਦੀਆਂ ਗਲੀਆਂ ਨਾਲੀਆਂ ਟੋਭੇ ਪੱਕੇ ਕਰਨ,ਖੇਡ ਸਟੇਡੀਅਮ, ਖੇਡਾਂ ਦਾ ਸਮਾਨ, ਜਿੰਮ ਲਈ ਦਿਤੀਆਂ ਕਰੋੜਾਂ ਰੁਪਇਆਂ ਦੀਆਂ ਗ੍ਰਾਂਟਾਂ ਦਾ ਵਰਨਣ ਕਰਦੇ ਹੋਏ ਵਿਕਾਸ ਦੀ ਚਾਲ ਲਗਾਤਾਰ ਚਾਲੂ ਰਖਣ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਭੇਦਭਾਵ ਗਿਲੇ ਸ਼ਿਕਵੇ ਭੁੱਲ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਚਰਨ ਸਿੰਘ ਮਾਣੇਮਾਜਰਾ,ਮਾਸਟਰ ਸੁਰਿੰਦਰ ਭਰਵਾਕਰ ਨੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ ਨੇ ਕਸਬਾ ਬੇਲਾ ਅਤੇ ਇਲਾਕੇ ਵਿਚੋਂ ਭਾਰੀ ਬਹੁਮਤ ਨਾਲ ਜਿਤਾ ਕੇ ਮੁੱਖ ਮੰਤਰੀ ਬਣਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਡਾਇਰੈਕਟਰ ਗਿਆਨ ਸਿੰਘ,ਪਿ੍ਰੰਸੀਪਲ ਸਤਵੰਤ ਕੌਰ ਸ਼ਾਹੀ, ਡਾ ਮਮਤਾ ਅਰੋੜਾ,ਪ੍ਰੋ ਬਲਜੀਤ ਸਿੰਘ,ਸੰਮਤੀ ਮੈਂਬਰ ਜਸਵੀਰ ਸਿੰਘ ਜਟਾਣਾ ਡਾ ਬਲਵਿੰਦਰ ਸਿੰਘ ਧੂੰਮੇਵਾਲ,ਰੋਹਿਤ ਸੱਭਰਵਾਲ ਸਮੇਤ ਇਲਾਕੇ ਦੇ ਸਰਪੰਚ, ਪੰਚ,ਨੰਬਰਦਾਰ, ਯੂਥ ਕਲੱਬ ਦੇ ਅਹੁਦੇਦਾਰ ਮੋਹਤਬਰ ਹਾਜਰ ਸਨ।
ਫੋਟੋ ਰੋਪੜ-5-07 ਤੋਂ ਪ੍ਰਾਪਤ ਕਰੋ ਜੀ।
ਕੈਪਸ਼ਨ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਜੀਦਪੁਰ ਵਿਖੇ ਚੋਣ ਪ੍ਰਚਾਰ ਕਰਨ ਸਮੇਂ।