
ਜੇਕਰ ਅਜਿਹਾ ਨਾ ਹੋਇਆ ਤਾਂ ਉਹ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਕਿਉਂਕਿ ਇਹ ਚੋਣਾਂ ਹੱਕ ਹਲਾਲ ਅਤੇ ਹਰਾਮ ਦੀਆਂ ਹਨ।
ਲੁਧਿਆਣਾ - ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਵੱਲੋਂ ਕਾਂਗਰਸ ਦਾ ਸੀਐੱਮ ਐਲਾਨ ਕਰਨ ਤੋਂ ਪਹਿਲਾਂ ਸਟੇਜ 'ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਉਹ ਪਾਰਟੀ ਵੱਲੋਂ ਐਲਾਨੇ ਨਾਂਅ ਨਾਲ ਹੀ ਤੁਰਨਗੇ ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਜਿਊਂਦਾ ਹੈ, ਜੇਕਰ ਸੱਤਾ ਹਾਸਲ ਕਰਨੀ ਹੁੰਦੀ ਤਾਂ ਵੱਖਰੀ ਗੱਲ ਸੀ, ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਕੌਣ ਬਚਾਵੇਗਾ, ਰੋਡ ਮੈਪ ਕੀ ਹੋਵੇਗਾ?
ਉਨ੍ਹਾਂ ਕਿਹਾ ਕਿ ਜੇਕਰ ਮੈਂ ਪੰਜਾਬ ਦਾ ਪ੍ਰਧਾਨ ਰਿਹਾ ਤਾਂ ਕਿਸੇ ਵੀ ਵਿਧਾਇਕ ਦੇ ਮੁੰਡੇ ਨੂੰ ਚੇਅਰਮੈਨੀ ਨਹੀਂ ਮਿਲੇਗੀ ਅਤੇ ਕਾਂਗਰਸ ਵਰਕਰ ਨੂੰ ਹੀ ਇਹ ਅਹੁਦਾ ਮਿਲੇਗਾ ਪਰੰਤੂ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਕਿਉਂਕਿ ਇਹ ਚੋਣਾਂ ਹੱਕ ਹਲਾਲ ਅਤੇ ਹਰਾਮ ਦੀਆਂ ਹਨ।