
ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਨਰੋਆ ਤੇ ਖ਼ੁਸ਼ਹਾਲ ਸੂਬਾ ਬਣਾਇਆ ਜਾਵੇਗਾ : ਹਰਦੀਪ ਪੁਰੀ
ਲੁਧਿਆਣਾ, 5 ਫ਼ਰਵਰੀ (ਪਪ) : ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਲੁਧਿਆਣਾ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਇਕ ਵ੍ਹਾਈਟ ਪੇਪਰ ਲਿਆਵਾਂਗੇ, ਜੋ ਮੁਲਾਂਕਣ ਕਰੇਗਾ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਅਤੇ ਮਾਫੀਆ ਮੁਕਤ ਪੰਜਾਬ, ਸ਼ਾਂਤੀ ਤੇ ਭਾਈਚਾਰਾ, ਹਰ ਇਕ ਨੂੰ ਰੁਜ਼ਗਾਰ, ਖੁਸ਼ਹਾਲ ਕਿਸਾਨ, ਨਰੋਆ ਪੰਜਾਬ, ਮਿਆਰੀ ਸਿੱਖਿਆ ਆਦਿ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਦਯੋਗਾਂ ਦੀ ਗੱਲ ਕਰਦਿਆਂ ਉਨ੍ਹਾਂ ਘਸ਼ਠ ਬਾਰੇ ਕਿਹਾ ਕਿ ਇਸ ਦੇ ਰੇਟ ਸਰਕਾਰ ਤੈਅ ਨਹੀਂ ਕਰਦੀ, ਘਸ਼ਠ ਕਾਊਂਸਲ ਤੈਅ ਕਰਦੀ ਹੈ, ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਹੁੰਦੇ ਹਨ ਤੇ ਉਸ ਨੇ ਹੀ ਰੇਟ ਤੈਅ ਕਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਸਾਰੇ ਵਰਗਾਂ ਲਈ ਕੰਮ ਕਰਾਂਗੇ।
ਪੰਜਾਬ ’ਚ ਨਸ਼ੇ ਬਹੁਤ ਵੱਡਾ ਮੁੱਦਾ ਹੈ, ਇਸ ਤੋਂ ਇਲਾਵਾ ਰੇਤ ਤੇ ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਕੇ ਪੰਜਾਬ ’ਚ ਸ਼ਾਂਤੀ ਲਿਆਂਦੀ ਜਾਵੇਗੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਤੇ ਕਿਸਾਨ ਨੂੰ ਖੁਸ਼ਹਾਲ ਬਣਾ ਕੇ ਇਕ ਨਰੋਆ ਪੰਜਾਬ ਬਣਾਇਆ ਜਾਵੇਗਾ।
ਫ਼ੋਟੋ : ਲੁਧਿਆਣਾ ਹਰਦੀਪ ਪੁਰੀ