
ਇਹ ਫੈਸਟੀਵਲ 19 ਤਾਰੀਖ ਤੱਕ ਚੱਲੇਗਾ
ਚੰਡੀਗੜ੍ਹ : ਚੰਡੀਗੜ੍ਹ 'ਚ ਰੋਜ਼ ਫੈਸਟੀਵਲ 17 ਤਾਰੀਖ ਤੋਂ ਸ਼ੁਰੂ ਹੋ ਰਿਹਾ ਹੈ। ਇਸ ਫੈਸਟੀਵਲ ਨੂੰ ਦੇਖਣ ਲਈ ਟ੍ਰਾਈਸਿਟੀ ਸਮੇਤ ਹੋਰ ਸੂਬਿਆਂ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਗਿਣਤੀ 'ਚ ਚੰਡੀਗੜ੍ਹ ਪੁੱਜਦੇ ਹਨ। ਇਸ ਵਾਰ ਚੰਡੀਗੜ੍ਹ 'ਚ ਰੋਜ਼ ਫੈਸਟੀਵਲ 17 ਤਾਰੀਖ਼ ਨੂੰ ਸ਼ੁਰੂ ਹੋ ਰਿਹਾ ਹੈ, ਜੋ ਕਿ 19 ਤਾਰੀਖ਼ ਤੱਕ ਹੋਵੇਗਾ। ਫੈਸਟੀਵਲ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਇਸ ਦੌਰਾਨ ਇਕ ਸਪੈਸ਼ਲ ਸਾਊਂਡ ਸ਼ੋਅ ਵੀ ਕਰਵਾਇਆ ਜਾਵੇਗਾ, ਜਿਸ 'ਚ ਚੰਡੀਗੜ੍ਹ ਦੇ ਹੈਰੀਟੇਜ ਦੀ ਝਲਕ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫੈਸਟੀਵਲ ਦੌਰਾਨ ਰੋਜ਼ਾਨਾ 3 ਸ਼ੋਅ ਦਿਖਾਏ ਜਾਣਗੇ।ਫੈਸਟੀਵਲ ਦਾ ਕੁੱਲ ਬਜਟ 2.19 ਕਰੋੜ ਰੁਪਏ ਰੱਖਿਆ ਗਿਆ ਹੈ। ਰੋਜ ਗਾਰਡਨ ਦੇ ਸਾਹਮਣੇ ਲੇਜਰ ਵੈਲੀ ਅਤੇ ਆਸ-ਪਾਸ ਸਟਰੀਟ ਲਾਈਟਾਂ ਦੀ ਮੇਨਟੀਨੈਂਸ 'ਤੇ 3.56 ਲੱਖ ਰੁਪਏ ਲਾਏ ਜਾਣਗੇ।