
"ਜੋ ਇਥੋਂ ਦੇ ਹਿੰਦੂਤਵ ਸੋਚ ਵਾਲੇ ਹੁਕਮਰਾਨ ਹਨ, ਉਹ ਹਰ ਗੱਲ ਅਤੇ ਢੰਗ ਵਿਚੋਂ ਅਜਿਹਾ ਸੁਝਾਅ ਕੱਢਦੇ ਹਨ ਜਿਸ ਨਾਲ ਉਨ੍ਹਾਂ ਦੀ ਹਿੰਦੂਤਵ ਸੋਚ ਉੱਭਰੇ ਅਤੇ ਮਜ਼ਬੂਤ ਹੋਵੇ
ਫ਼ਤਹਿਗੜ੍ਹ ਸਾਹਿਬ- "ਜੋ ਇਥੋਂ ਦੇ ਹਿੰਦੂਤਵ ਸੋਚ ਵਾਲੇ ਹੁਕਮਰਾਨ ਹਨ, ਉਹ ਹਰ ਗੱਲ ਅਤੇ ਢੰਗ ਵਿਚੋਂ ਅਜਿਹਾ ਸੁਝਾਅ ਕੱਢਦੇ ਹਨ ਜਿਸ ਨਾਲ ਉਨ੍ਹਾਂ ਦੀ ਹਿੰਦੂਤਵ ਸੋਚ ਉੱਭਰੇ ਅਤੇ ਮਜ਼ਬੂਤ ਹੋਵੇ। ਜੋ ਸੰਸਾਰ ਪੱਧਰ ਤੇ ਕੋਰੋਨਾ ਵਾਇਰਸ ਦੀ ਖ਼ਤਰਨਾਕ ਬਿਮਾਰੀ ਪੈਦਾ ਹੋਈ ਹੈ, ਉਸ ਤੋਂ ਬਚਾਅ ਲਈ ਹਰਿਆਣਾ ਦੇ ਕੱਟੜਵਾਦੀ ਸਿਹਤ ਵਜ਼ੀਰ ਸ੍ਰੀ ਅਨਿਲ ਵਿੱਜ ਵੱਲੋਂ ਸਭਨਾਂ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਉਹ ਹੱਥ ਮਿਲਾਉਣ ਦੀ ਜਗ੍ਹਾਂ ਤੇ 'ਨਮਸਤੇ' ਬੁਲਾਉਣ ।
Anil Vij
ਜਦੋਂ ਕਿ ਇਹ ਨਮਸਤੇ ਸ਼ਬਦ ਵੀ ਜ਼ਬਰੀ ਇਥੋਂ ਦੇ ਨਿਵਾਸੀਆਂ ਉਤੇ ਠੋਸਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ।" ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰਿਆਣਾ ਦੇ ਸਿਹਤ ਵਜ਼ੀਰ ਸ੍ਰੀ ਵਿੱਜ ਵੱਲੋਂ ਇਥੋਂ ਦੇ ਨਿਵਾਸੀਆਂ ਨੂੰ 'ਨਮਸਤੇ' ਬੁਲਾਉਣ ਦੇ ਹਿੰਦੂਤਵ ਪ੍ਰੋਗਰਾਮ ਨੂੰ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਠੋਸਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਕੱਟੜਵਾਦੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ।
Corona Virus
ਉਨ੍ਹਾਂ ਕਿਹਾ ਕਿ ਜੇਕਰ ਇਹ ਹਿੰਦੂਤਵ ਸੋਚ ਨੂੰ ਸਾਡੇ ਉਤੇ ਠੋਸਣ ਦੇ ਅਮਲ ਕਰ ਰਹੇ ਹਨ ਤਾਂ ਇਨ੍ਹਾਂ ਨੂੰ ਸਿੱਖ ਕੌਮ ਜੋ ਸਰਬੱਤ ਦਾ ਭਲਾ ਲੋੜਦੀ ਹੈ ਅਤੇ ਹਰ ਦੀਨ-ਦੁੱਖੀ ਅਤੇ ਲੋੜਵੰਦ ਦੀ ਮਦਦ ਲਈ ਦਿਨ-ਰਾਤ ਹਾਜ਼ਰ ਰਹਿੰਦੀ ਹੈ, ਉਨ੍ਹਾਂ ਵੱਲੋਂ ਦੋਵੇ ਹੱਥ ਜੋੜਕੇ ਬੁਲਾਈ ਜਾਣ ਵਾਲੀ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਨੂੰ ਕਿਉਂ ਨਹੀਂ ਅਪਣਾਇਆ ਜਾ ਸਕਦਾ ?
Simranjit Singh Mann
ਜੇਕਰ ਇਹ ਹੁਕਮਰਾਨ ਨਿਰਪੱਖ ਅਤੇ ਇਥੋਂ ਦੇ ਨਿਵਾਸੀਆਂ ਪ੍ਰਤੀ ਅਸਲੀਅਤ ਵਿਚ ਇਮਾਨਦਾਰ ਤੇ ਸੰਜ਼ੀਦਾ ਹਨ, ਤਾਂ ਅਜਿਹੇ ਸਮੇਂ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਬੁਲਾਉਣ ਦੀ ਖੁੱਲ੍ਹ ਦਿੱਲੀ ਨਾਲ ਸੁਝਾਅ ਪੇਸ਼ ਵੀ ਕਰਦੇ ਅਤੇ ਇਸ ਨੂੰ ਲਾਗੂ ਕਰਨ ਲਈ ਸੰਜ਼ੀਦਾ ਅਮਲ ਵੀ ਕਰਦੇ। ਉਨ੍ਹਾਂ ਸਿੱਖ ਕੌਮ ਦੇ ਫਖ਼ਰ ਵਾਲੇ ਉਦਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸ਼ਹਾਦਤ ਦੇ ਕੇ ਉਸ ਸਮੇਂ ਦੇ ਜ਼ਾਬਰ ਹੁਕਮਰਾਨਾਂ ਨੂੰ ਚੁਣੋਤੀ ਨਾ ਦਿੰਦੇ ਤਾਂ ਅੱਜ ਸਮੁੱਚੇ ਇੰਡੀਆ ਨਿਵਾਸੀਆ ਦਾ ਮੁਸਲਿਮ ਮੁਲਕ ਹੁੰਦਾ।
Hindu
ਜੇਕਰ ਸਿੱਖ ਕੌਮ ਸਰਹੱਦਾਂ ਤੇ ਕੰਧ ਬਣਕੇ ਨਾ ਖਲ੍ਹੋਦੀ ਤਾਂ ਅੱਜ ਹਿੰਦੂ ਧਰਮ ਅਤੇ ਹਿੰਦੂ ਦਾ ਨਾਮੋ-ਨਿਸ਼ਾਨ ਕਿਤੇ ਨਾ ਹੁੰਦਾ। ਫਿਰ ਸਿੱਖ ਕੌਮ ਨੇ ਹਮੇਸ਼ਾਂ ਹਰ ਤਰ੍ਹਾਂ ਦੇ ਦੁਨਿਆਵੀ ਵਖਰੇਵਿਆ ਤੋਂ ਉਪਰ ਉੱਠਕੇ ਇਨਸਾਨੀਅਤ, ਅਮਨ-ਚੈਨ ਅਤੇ ਜਮਹੂਰੀਅਤ ਦੀ ਪੈਰਵੀ ਕੀਤੀ ਹੈ ਭਾਵੇ ਕਿ ਅਜਿਹਾ ਕਰਦੇ ਹੋਏ ਉਨ੍ਹਾਂ ਨੂੰ ਕਿੰਨੇ ਤੋਂ ਵੀ ਕਿੰਨੇ ਵੱਡੇ ਕਸ਼ਟਾਂ-ਦੁੱਖਾਂ ਅਤੇ ਕੁਰਬਾਨੀਆਂ ਵਿਚੋਂ ਕਿਉਂ ਨਾ ਲੰਘਣਾ ਪਿਆ ਹੋਵੇ। ਫਿਰ ਇਹ ਹਿੰਦੂਤਵ ਹੁਕਮਰਾਨ ਅੱਜ ਸਿੱਖ ਕੌਮ ਵਰਗੀ ਨੇਕ, ਬਹਾਦਰ, ਸੰਜ਼ੀਦਾ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਉੱਤੇ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਹਿੰਦੂਤਵ ਪ੍ਰੋਗਰਾਮ ਠੋਸਣ ਦੇ ਅਮਲ ਕਿਸ ਦਲੀਲ ਨਾਲ ਕਰ ਰਹੇ ਹਨ ?