
ਵਿਰਾਸਤ-ਏ-ਖ਼ਾਲਸਾ ਨੂੰ ਵੇਖਣ ਦਾ ਸਮਾਂ ਦੁੱਗਣਾ ਕੀਤਾ
ਆਨੰਦਪੁਰ ਸਾਹਿਬ : ਹੋਲੇ ਮੁਹੱਲੇ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਕਰਨ ਲਈ ਆਉਂਦੇ ਹਨ। ਇਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਵਾਰ ਵਿਸ਼ਵ ਪ੍ਰਸਿੱਧ ਵਿਰਾਸਤ–ਏ–ਖਾਲਸਾ ਨੂੰ ਵੇਖਣ ਦਾ ਸਮਾਂ ਦੁੱਗਣਾ ਕੀਤਾ ਗਿਆ ਹੈ। ਹੁਣ ਇਹ ਸਮਾਂ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮ 8.00 ਵਜੇ ਤਕ ਕਰ ਦਿਤਾ ਗਿਆ ਹੈ।
Photo
ਕਾਬਲੇਗੌਰ ਹੈ ਕਿ ਆਮ ਦਿਨਾਂ ਦੌਰਾਨ ਵਿਰਾਸਤ–ਏ–ਖ਼ਾਲਸਾ ਮਹਿਜ਼ 6.30 ਘੰਟੇ ਜੋ ਕਿ ਸਵੇਰੇ 10.00 ਵਜੇ ਤੋਂ ਸ਼ਾਮ 4.30 ਵਜੇ ਤਕ ਸ਼ਰਧਾਲੂਆ ਲਈ ਖੁਲ੍ਹਦਾ ਹੈ। ਹੋਲੇ ਮੁਹੱਲੇ ਦੇ ਮੱਦੇਨਜ਼ਰ ਹੁਣ 7 ਮਾਰਚ ਤੋਂ 10 ਮਾਰਚ ਤਕ ਵਿਰਾਸਤ–ਏ–ਖ਼ਾਲਸਾ 6.30 ਘੰਟੇ ਦੀ ਬਜਾਏ 12.00 ਘੰਟੇ ਜੋ ਕਿ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮੀਂ 8.00 ਵਜੇ ਤਕ ਖੋਲ੍ਹਿਆ ਜਾਵੇਗਾ।
Photo
ਪ੍ਰਸ਼ਾਸਨ ਦਾ ਇਹ ਉਪਰਾਲਾ ਹੈ ਕਿ ਪੰਜਾਬ ਦੇ ਅਮੀਰ ਵਿਰਸੇ ਦੀ ਪੇਸ਼ਕਾਰੀ ਕਰਨ ਵਾਲੇ ਇਸ ਅਜਾਇਬ ਘਰ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਵਿਖਾਇਆ ਜਾਵੇ। ਵਿਰਾਸਤ–ਏ–ਖ਼ਾਲਸਾ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਲੋੜੀਦੀ ਪੁਲਿਸ ਫੋਰਸ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ।
Photo
ਦੱਸ ਦਈਏ ਕਿ ਹੌਲੇ ਮਹੱਲੇ ਦਾ ਆਗਾਜ਼ ਸ਼ੁਰੂ ਹੋ ਚੁੱਕਾ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਚ ਅਰੰਭਤਾ ਦੀ ਅਰਦਾਸ ਭਾਈ ਫੂਲਾ ਸਿੰਘ ਜੀ ਹੈੱਡ ਗਰੰਥੀ ਕੇਸਗੜ੍ਹ ਸਾਹਿਬ ਨੇ ਕੀਤੀ ਇਸ ਮੋਯਕੇ ਭਾਈ ਰਘਬੀਰ ਸਿਘ ਵਿਸ਼ੇਸ਼ ਤੌਰ 'ਤੇ ਪੂਜੇ। ਸੰਗਤਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ 5,6, ਅਤੇ 7 ਮਾਰਚ ਤਕ ਇਹ ਮੇਲਾ ਸ੍ਰੀ ਕੀਰਤਪੁਰ ਸਾਹਿਬ ਰਹੇਗਾ ਜਦੋਂ ਕਿ 8 ਮਾਰਚ ਨੂੰ ਇਹ ਮੇਲਾ ਸ੍ਰੀ ਆਨੰਦਪੁਰ ਸਾਹਿਬ ਵਿਚ ਤਬਦੀਲ ਹੋ ਜਾਵੇਗਾ।