ਮਾਂ ਨੇ ਕਾਨੂੰਨੀ ਲੜਾਈ ਜਿੱਤ ਪਤੀ ਕੋਲੋਂ ਹਾਸਲ ਕੀਤਾ ਬੱਚਾ, ਬੱਚੇ ਨੂੰ ਦੇਖ ਭਾਵੁਕ ਹੋਈ ਮਾਂ
Published : Mar 6, 2021, 4:27 pm IST
Updated : Mar 6, 2021, 4:56 pm IST
SHARE ARTICLE
police mother child
police mother child

6 ਮਹੀਨੇ ਮਗਰੋਂ ਅਪਣੇ ਬੱਚੇ ਨੂੰ ਦੇਖ ਕੇ ਮਾਂ ਕਾਫ਼ੀ ਜ਼ਿਆਦਾ ਭਾਵੁਕ ਹੋ ਗਈ। 

ਖੰਨਾ (ਧਰਮਿੰਦਰ ਸਿੰਘ): ਖੰਨਾ ਵਿਖੇ ਇਕ ਮਾਂ ਵੱਲੋਂ ਅਪਣਾ ਬੱਚਾ ਹਾਸਲ ਕਰਨ ਲਈ ਅਪਣੇ ਪਤੀ ਵਿਰੁੱਧ ਕਾਨੂੰਨੀ ਲੜਾਈ ਲੜੀ ਗਈ, ਜਿਸ ਵਿਚ ਅਦਾਲਤ ਨੇ ਮਾਂ ਦੇ ਹੱਕ ਵਿਚ ਹੁਕਮ ਜਾਰੀ ਕਰਦਿਆਂ ਬੱਚਾ ਮਾਂ ਦੇ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ। 6 ਮਹੀਨੇ ਦੀ ਕਾਨੂੰਨੀ ਲੜਾਈ ਮਗਰੋਂ ਪੁਲਿਸ ਨੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਮਾਂ ਦੇ ਹਵਾਲੇ ਕਰ ਦਿੱਤਾ। 6 ਮਹੀਨੇ ਮਗਰੋਂ ਅਪਣੇ ਬੱਚੇ ਨੂੰ ਦੇਖ ਕੇ ਮਾਂ ਕਾਫ਼ੀ ਜ਼ਿਆਦਾ ਭਾਵੁਕ ਹੋ ਗਈ। 

mothermother and child

ਭਾਵੁਕ ਹੋਈ ਬੱਚੇ ਅਰਮਾਨਦੀਪ ਸਿੰਘ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ 11 ਸਤੰਬਰ 2020 ਨੂੰ ਉਸ ਦਾ ਪਤੀ ਉਸ ਦੇ ਬੱਚੇ ਨੂੰ ਉਨ੍ਹਾਂ ਦੇ ਨਿਊ ਮਾਡਲ ਟਾਊਨ ਖੰਨਾ ਵਿਖੇ ਸਥਿਤ ਘਰ ਦੇ ਬਾਹਰੋਂ ਉਠਾ ਕੇ ਲੈ ਗਿਆ ਸੀ, ਜਿਸ ਮਗਰੋਂ ਬੱਚਾ ਹਾਸਲ ਕਰਨ ਲਈ ਉਸ ਨੇ ਕਾਫ਼ੀ ਧੱਕੇ ਖਾਧੇ ਅਤੇ ਹੁਣ 6 ਮਹੀਨੇ ਬਾਅਦ ਉਸ ਨੂੰ ਕਾਮਯਾਬੀ ਹਾਸਲ ਹੋਈ ਹੈ।

mothermother

ਉਧਰ ਪਿਤਾ ਪੱਖ ਦੇ ਵਕੀਲ ਭਰਤ ਵਰਮਾ ਨੇ ਆਖਿਆ ਕਿ ਉਹ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ ਪਰ ਉਹ ਮਾਣਯੋਗ ਅਦਾਲਤ ਪਾਸੋਂ ਸਮੇਂ ਸਮੇਂ ’ਤੇ ਬੱਚੇ ਨੂੰ ਮਿਲਣ ਦੀ ਇਜਾਜ਼ਤ ਜ਼ਰੂਰ ਮੰਗਣਗੇ। ਇਸ ਸਬੰਧੀ ਗੱਲਬਾਤ ਕਰਦਿਆਂ ਖੰਨਾ ਸਿਟੀ ਥਾਣਾ-2 ਦੇ ਮੁਖੀ ਲਾਭ ਸਿੰਘ ਨੇ ਆਖਿਆ ਕਿ ਅਸੀਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਕ ਬੱਚੇ ਨੂੰ ਉਸ ਦੇ ਮਾਂ ਦੇ ਹਵਾਲੇ ਕਰ ਦਿੱਤਾ ਹੈ। 6 ਮਹੀਨੇ ਮਗਰੋਂ ਬੱਚਾ ਵੀ ਅਪਣੀ ਮਾਂ ਕੋਲ ਆ ਕੇ ਕਾਫ਼ੀ ਖ਼ੁਸ਼ ਸੀ ਅਤੇ ਬੱਚੇ ਨੂੰ ਹਾਸਲ ਕਰਕੇ ਮਾਂ ਸਮੇਤ ਸਾਰੇ ਪਰਿਵਾਰ ਵਿਚ ਖ਼ੁਸ਼ੀ ਅਤੇ ਭਾਵੁਕਤਾ ਵਾਲਾ ਮਾਹੌਲ ਬਣ ਗਿਆ।

advocateadvocate

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement