
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਜਲੰਧਰ: ਕਪੂਰਥਲਾ ਰੋਡ ਸਥਿਤ ਸਿਗਮਾ ਹਸਪਤਾਲ ਵਿੱਚ ਅੱਜ ਇੱਕ ਨਰਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਪ੍ਰਿਆ (22) ਜੋ ਕਿ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਰਹਿਣ ਵਾਲੀ ਸੀ। ਉਹ ਸਿਗਮਾ ਹਸਪਤਾਲ ਵਿੱਚ ਬਤੌਰ ਨਰਸ ਡਿਉਟੀ ਕਰਦੀ ਸੀ।
Hanging
ਜਾਣਕਾਰੀ ਅਨੁਸਾਰ ਪ੍ਰਿਆ ਦੀ ਹਸਪਤਾਲ ਦੇ ਸਟਾਫ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਜਦੋਂ ਇਸ ਬਾਰੇ ਡਾਕਟਰ ਨੂੰ ਦੱਸਿਆ ਗਿਆ ਤਾਂ ਉਲਟਾ ਪ੍ਰਿਆ ਨੂੰ ਹੀ ਝਿੜਕਾਂ ਪੈ ਗਈਆਂ ਜਿਸ ਤੋਂ ਬਾਅਦ ਉਹ ਆਪਣੇ ਕੁਆਰਟਰ ਚਲੀ ਗਈ ਤੇ ਉੱਥੇ ਜਾ ਕੇ ਉਸ ਨੇ ਫਾਹਾ ਲੈ ਲਿਆ।
death
ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਪ੍ਰਿਆ ਕੁਆਰਟਰ ਚੋਂ ਬਾਹਰ ਨਹੀਂ ਆਈ ਤਾਂ ਕਿਸੇ ਨੇ ਜਾ ਕੇ ਕੁਆਰਟਰ 'ਚ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਫਾਹੇ 'ਤੇ ਝੂਲ ਰਹੀ ਸੀ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਸਪਤਾਲ ਦੇ ਡਾਕਟਰਾਂ ਦਾ ਕੋਈ ਬਿਆਨ ਹਾਲੇ ਸਾਹਮਣੇ ਨਹੀਂ ਆਇਆ।
Death