ਭਾਜਪਾ ਪੰਥ ਵਿਰੋਧੀ, ਬਾਦਲ ਕੌਮ ਦੇ ਗ਼ਦਾਰ, ਦਮਦਮੀ ਟਕਸਾਲ ਦਾ ਫ਼ੈਸਲਾ ਗ਼ਲਤ : ਮਾਨ
Published : Mar 6, 2022, 11:43 pm IST
Updated : Mar 6, 2022, 11:43 pm IST
SHARE ARTICLE
image
image

ਭਾਜਪਾ ਪੰਥ ਵਿਰੋਧੀ, ਬਾਦਲ ਕੌਮ ਦੇ ਗ਼ਦਾਰ, ਦਮਦਮੀ ਟਕਸਾਲ ਦਾ ਫ਼ੈਸਲਾ ਗ਼ਲਤ : ਮਾਨ

ਹਕੂਮਤ ਉਪਰ ਸਾਜ਼ਸ਼ ਤਹਿਤ ਦੀਪ ਸਿੱਧੂ ਦਾ ਕਤਲ ਕਰਵਾਉਣ ਦੇ ਲਾਏ ਦੋਸ਼

ਕੋਟਕਪੂਰਾ, 6 ਮਾਰਚ (ਗੁਰਿੰਦਰ ਸਿੰਘ) : ਹਕੂਮਤ ਨੇ ਸਾਜ਼ਸ਼ ਤਹਿਤ ਦੀਪ ਸਿੱਧੂ ਦਾ ਕਤਲ ਕੀਤਾ ਹੈ ਜਿਸ ਦੀ ਸੱਚਾਈ ਸਾਹਮਣੇ ਜ਼ਰੂਰ ਆਵੇਗੀ। ਬਰਗਾੜੀ ਸਟੇਡੀਅਮ ਵਿਖੇ ਦੀਪ ਸਿੱਧੂ ਦੇ ਸ਼ਰਧਾਂਜਲੀ ਸਮਾਗਮ ਵਿਖੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਹਕੂਮਤ ਦੇ ਨਾਲ-ਨਾਲ ਮੀਡੀਏ ਨੇ ਵੀ ਨਿਰਪੱਖ ਅਤੇ ਖੋਜੀ ਪੱਤਰਕਾਰੀ ਨਿਭਾਉਣ ਦੀ ਜ਼ਰੂਰਤ ਹੀ ਨਾ ਸਮਝੀ।
ਇਸ ਮੌਕੇ ਸਾਰੇ ਬੁਲਾਰਿਆਂ ਨੇ ਦੀਪ ਸਿੱਧੂ ਨੂੰ ਕੌਮ ਦਾ ਸ਼ਹੀਦ ਗਰਦਾਨਦਿਆਂ ਆਖਿਆ ਕਿ ਜਿਹੜੇ ਕਾਮਰੇਡ ਅਤੇ ਵਿਰੋਧੀ ਦੀਪ ਸਿੱਧੂ ਨੂੰ ਕੌਮ ਦਾ ਗ਼ਦਾਰ ਆਖਦੇ ਸਨ, ਉਨ੍ਹਾਂ ਦੀਆਂ ਅੱਖਾਂ ਵੀ ਖੁਲ੍ਹ ਜਾਣੀਆਂ ਚਾਹੀਦੀਆਂ ਹਨ। ਸ਼ਰਧਾਂਜਲੀ ਸਮਾਗਮ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਡਾ ਸੁਖਪ੍ਰੀਤ ਸਿੰਘ ਉਦੋਕੇ, ਇਮਾਨ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਜਵਾਹਰ ਸਿੰਘ ਉਦੋਕੇ ਸਮੇਤ ਹੋਰ ਵੀ ਅਨੇਕਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੀਪ ਸਿੱਧੂ ਦੇ ਜੱਦੀ ਪਿੰਡ ਉਦੇਕਰਨ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਵੀ 8 ਮਾਰਚ ਨੂੰ ਪਹੁੰਚਣ ਦੀ ਅਪੀਲ ਕੀਤੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਬਣੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੇ ਦੁਬਈ ਤੋਂ ਆਨਲਾਈਨ ਸੋਸ਼ਲ ਮੀਡੀਏ ਰਾਹੀਂ ਵੱਡੀ ਸਕਰੀਨ ’ਤੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਦੀਪ ਸਿੱਧੂ ਦੀ ਮੌਤ ਦਾ ਇਨਸਾਫ਼ ਲੈ ਕੇ ਰਹਿਣਗੇ ਅਤੇ ਕੌਮ ਦੇ ਜਰਨੈਲ ਸਿਮਰਨਜੀਤ ਸਿੰਘ ਮਾਨ ਨਾਲ ਰਾਬਤਾ ਬਣਾ ਕੇ ਰੱਖਣਗੇ ਕਿਉਂਕਿ ਕੌਮ ਦੀ ਕਮਾਨ ਸਾਂਭਣ ਦੀ ਸਮਰੱਥਾ ਸਿਰਫ਼ ਸਿਮਰਨਜੀਤ ਸਿੰਘ ਮਾਨ ਕੋਲ ਹੀ ਹੈ। 
ਸ. ਮਾਨ ਨੇ ਦਮਦਮੀ ਟਕਸਾਲ ਵਲੋਂ ਅਕਾਲੀ ਦਲ ਬਾਦਲ ਅਤੇ ਭਾਜਪਾ ਨੂੰ ਵੋਟਾਂ ਪਾਉਣ ਦੇ ਕੀਤੇ ਐਲਾਨ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਬਾਬਾ ਦੀਪ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਨਾਲ ਸਤਿਕਾਰ ਨਾਲ ਪ੍ਰਚਾਰੀ ਜਾਂਦੀ ਜਥੇਬੰਦੀ ਦਮਦਮੀ ਟਕਸਾਲ ਵਲੋਂ ਕੀਤਾ ਗਿਆ ਫ਼ੈਸਲਾ ਬਿਲਕੁਲ ਗ਼ਲਤ ਅਤੇ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਬਾਦਲਾਂ ਉਪਰ 328 ਪਾਵਨ ਸਰੂਪ ਵੇਚਣ ਜਾਂ ਲਾਪਤਾ ਕਰਨ, ਬੇਅਦਬੀਆਂ ਸਮੇਤ ਹੋਰ ਅਨੇਕਾਂ ਪੰਥਵਿਰਧੀ ਕਾਰਵਾਈਆਂ ਦੇ ਦੋਸ਼ ਲਗਦੇ ਹਨ, ਭਾਜਪਾ ਨੇ ਪੰਥ ਵਿਰੋਧੀ ਸ਼ਕਤੀਆਂ ਨਾਲ ਰਲ ਕੇ ਸਾਡੇ ਗੁਰਦਵਾਰਿਆਂ ਉਪਰ ਹਮਲੇ ਕਰਵਾਏ, ਬਿਨਾਂ ਕਿਸੇੇ ਠੋਸ ਕਾਰਨ ਦੇ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 11 ਸਾਲਾਂ ਤੋਂ ਕਰਵਾਉਣ ਤੋਂ ਰੋਕੀਆਂ।  ਉਨ੍ਹਾਂ ਭਾਜਪਾ ਨੂੰ ਪੰਥ ਵਿਰੋਧੀ ਦਸਦਿਆਂ ਬਾਦਲਾਂ ਨੂੰ ਕੌਮ ਦੇ ਗ਼ਦਾਰ ਆਖਿਆ, ਜਦਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿਚ ਕੇਜਰੀਵਾਲ ਸਰਕਾਰ ਦੀ ਸ਼ੱਕੀ ਨੀਤੀ ਦੇ ਵਿਰੋਧ ’ਚ ਬੋਲਦਿਆਂ ਸੰਗਤਾਂ ਨੂੰ ਸੱਦਾ ਦਿਤਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੂੰ ਪਿੰਡ ਵਿਚ ਵੜਨ ਤੋਂ ਰੋਕਿਆ ਜਾਵੇ ਅਤੇ ਪੋ੍ਰ. ਭੁੱਲਰ ਦੀ ਰਿਹਾਈ ਵਿਚ ਅੜਿੱਕਾ ਬਣਨ ਸਬੰਧੀ ਸੁਆਲ ਜਵਾਬ ਕੀਤੇ ਜਾਣ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement