
ਵੱਧ ਡਿਊਟੀ ਲਏ ਜਾਣ ਦੇ ਦੁੱਖੋਂ ਸਤਾਏ ਨੇ ਚਲਾਈਆਂ ਗੋਲੀਆਂ, ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ
ਗੋਲੀ ਚਲਾਉਣ ਵਾਲੇ ਸਮੇਤ 5 ਦੀ ਮੌਤ ਅਤੇ 6 ਜਵਾਨ ਹੋਏ ਜ਼ਖ਼ਮੀ
ਅਟਾਰੀ : ਬੀ. ਐੱਸ. ਐੱਫ. ਸੈਕਟਰ ਹੈੱਡਕੁਆਟਰ ਖਾਸਾ ਅੰਮ੍ਰਿਤਸਰ ਵਿਖੇ ਡਿਊਟੀ 'ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਦੌਰਾਨ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਅਤੇ ਇੰਨ੍ਹਾ ਹੀ ਨਹੀਂ ਖੁਦ ਨੂੰ ਵੀ ਗੋਲੀ ਮਾਰ ਲਈ।
ਇਸ ਗੋਲੀਬਾਰੀ ਵਿਚ ਡਿਊਟੀ 'ਤੇ ਤਾਇਨਾਤ 5 ਜਵਾਨਾਂ ਦੀ ਮੌਤ ਹੋ ਗਈ ਅਤੇ ਕਰੀਬ 6 ਬੀ.ਐੱਸ.ਐਫ਼. ਜਵਾਨਾਂ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਉਸ ਨੇ ਬੀ.ਐੱਸ.ਐਫ. ਦੇ ਅਫ਼ਸਰ ਦੀ ਗੱਡੀ 'ਤੇ ਵੀ ਫਾਇਰਿੰਗ ਕੀਤੀ ਪਰ ਉਹ ਵਾਲ - ਵਾਲ ਬਚ ਗਏ। ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।
bsf
ਦੱਸ ਦੇਈਏ ਕਿ ਗੋਲੀ ਚਲਾਉਣ ਵਾਲੇ ਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਵੀ ਮੌਤ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐਫ. ਦੇ ਮੁੱਖ ਦਫ਼ਤਰ ਖਾਸਾ ਵਿਖੇ ਜਵਾਨ ਨੇ ਵੱਧ ਡਿਊਟੀ ਲਏ ਜਾਣ ਦੇ ਦੁੱਖੋਂ ਸਤਾਏ ਨੇ ਗੋਲੀਆਂ ਚਲਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੀ.ਐੱਸ.ਐਫ. ਦੇ ਕਾਂਸਟੇਬਲ ਸੁਤੱਪਾ ਨੇ ਗੋਲੀਆਂ ਚਲਾਈਆਂ ਹਨ।
bsf
ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਜ਼ਿਆਦਾ ਡਿਊਟੀ ਕਾਰਨ ਸੁਤੱਪਾ ਬਹੁਤ ਪਰੇਸ਼ਾਨ ਸੀ। ਬੀਐਸਐਫ ਵਲੋਂ ਮ੍ਰਿਤਕਾਂ ਦੇ ਨਾਮ ਵੀ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਹਰਿਆਣਾ ਦੇ ਬਲਜਿੰਦਰ ਕੁਮਾਰ , ਜੰਮੂ-ਕਸ਼ਮੀਰ ਦੇ ਰਤਨ ਸਿੰਘ, ਮਹਾਰਾਸ਼ਟਰ ਦੇ ਟੋਰਾਸਕਰ ਡੀਐੱਸ ਅਤੇ ਫਾਈਰਿੰਗ ਕਰਨ ਵਾਲੇ ਕਰਨਾਟਕ ਦੇ ਸਤੇਪਾ ਐੱਸਕੇ ਦੀ ਵੀ ਮੌਤ ਹੋ ਗਈ ਹੈ।
ਇਸ ਗੱਲ ਨੂੰ ਲੈ ਕੇ ਉਸ ਦੀ ਇਕ ਅਧਿਕਾਰੀ ਨਾਲ ਬਹਿਸ ਵੀ ਹੋ ਗਈ। ਐਤਵਾਰ ਸਵੇਰੇ ਉਸ ਨੇ ਆਪਣੀ ਰਾਈਫਲ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਤੋਂ ਬਾਅਦ ਮੈੱਸ 'ਚ ਭਗਦੜ ਮਚ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ 5 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀਆਂ ਨੂੰ ਹਸਪਤਾਲ ਲਿਜਾਇਆ ਗਿਆ।