
ਇਹ ਬੱਚੀ ਕਾਰ ਦੀ ਅਗਲੀ ਸੀਟ 'ਤੇ ਬੈਠੀ ਸੀ। ਜਦ ਕਿ ਪਿੱਛੇ ਬੈਠੇ ਦੋ ਬੱਚਿਆਂ ਤੇ ਮਹਿਲਾ ਨੂੰ ਬਾਹਰ ਕੱਢ ਲਿਆ ਗਿਆ ਸੀ।
ਫਿਰੋਜ਼ਪੁਰ - ਫਿਰੋਜ਼ਪੁਰ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਇਸ ਹਾਦਸੇ ਵਿਚ 5 ਸਾਲਾ ਬੱਚੀ ਝੁਲਸ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕਾਰ ਲੌਕ ਹੋ ਗਈ ਤੇ ਬੱਚੀ ਦੀ ਕਾਰ ਵਿਚ ਹੀ ਸੜ ਕੇ ਮੌਤ ਹੋ ਗਈ ਹੈ। ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਬੇਵੱਸ ਮਾਪੇ ਆਪਣੀ ਧੀ ਨੂੰ ਸੜਦੇ ਵੇਖ ਰੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਕਾਰ ਦੀ ਅਗਲੀ ਸੀਟ 'ਤੇ ਬੈਠੀ ਸੀ। ਜਦ ਕਿ ਪਿੱਛੇ ਬੈਠੇ ਦੋ ਬੱਚਿਆਂ ਤੇ ਮਹਿਲਾ ਨੂੰ ਬਾਹਰ ਕੱਢ ਲਿਆ ਗਿਆ ਸੀ।