ਇਕ ਤਰਫ਼ਾ ਪਿਆਰ ਦੇ ਚੱਲਦਿਆਂ 62 ਸਾਲਾ ਬਜ਼ੁਰਗ ਦਾ ਕਤਲ 
Published : Mar 6, 2023, 12:17 pm IST
Updated : Mar 6, 2023, 12:17 pm IST
SHARE ARTICLE
File Photo
File Photo

ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ ਅਤੇ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ। 

ਮੁਹਾਲੀ - ਬੀਤੇ ਦਿਨੀਂ ਸਵੇਰੇ ਤੜਕਸਾਰ ਤਕਰੀਬਨ 5:30 ਵਜੇ ਦੇ ਕਰੀਬ ਮੁਹਾਲੀ ਦੇ ਪਿੰਡ ਮੌਲੀ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ। ਦਰਅਸਲ ਇਕ ਤਰਫ਼ਾ ਪਿਆਰ ਦੇ ਚਲਦੇ 22 ਸਾਲਾ ਨੌਜਵਾਨ ਗੁਰਪ੍ਰਤਾਪ ਸਿੰਘ ਵਲੋਂ ਇਕ ਨਾਬਾਲਗ਼ ਕੁੜੀ ਨੂੰ ਪਿਛਲੇ ਲੰਮੇ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਲੜਕੀ ਦੇ ਪਰਵਾਰਕ ਮੈਂਬਰਾਂ ਵਲੋਂ ਕਈ ਵਾਰੀ ਗੁਰਪ੍ਰਤਾਪ ਸਿੰਘ ਦੇ ਪਰਿਵਾਰ ਨੂੰ ਦੱਸਿਆ ਗਿਆ।

ਇਸ ਤੋਂ ਖ਼ਫ਼ਾ ਹੋ ਕੇ ਗੁਰਪ੍ਰਤਾਪ ਸਿੰਘ ਜੋ ਚੰਡੀਗੜ੍ਹ ਵਿਖੇ ਪਾਸਪੋਰਟ ਦਫ਼ਤਰ ਵਿਚ ਨੌਕਰੀ ਕਰਦਾ ਹੈ ਉਹ ਸਵੇਰੇ ਤੜਕਸਾਰ ਦੀਵਾਰ ਟੱਪ ਕੇ ਘਰ 'ਚ ਦਾਖ਼ਲ ਹੋਇਆ, ਜਿਸ ਦੀ ਭਿਣਕ ਘਰ ਵਿਚ ਸੌਂ ਰਹੇ 62 ਸਾਲਾ ਬਜ਼ੁਰਗ ਜਗਤਾਰ ਸਿੰਘ ਨੂੰ ਲੱਗੀ ਤਾਂ ਉਹ ਉਠ ਕੇ ਬਾਹਰ ਆਇਆ ਅਤੇ ਗੁਰਪ੍ਰਤਾਪ ਸਿੰਘ ਅਤੇ ਬਜ਼ੁਰਗ ਹੱਥੋ- ਪਾਈ ਹੋ ਗਏ। ਹੱਥੋਪਾਈ ਦੌਰਾਨ ਗੁਰਪ੍ਰਤਾਪ ਸਿੰਘ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਤਾਂ ਉਸ ਦਾ ਸਿਰ ਟੁੱਲੂ ਪੰਪ ਨਾਲ ਜਾ ਲੱਗਿਆ

ਜਿਸ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਤੁਰੰਤ ਥਾਣਾ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਜਦੋਂ ਇਸ ਸਬੰਧੀ ਐਸ.ਐਚ.ਓ. ਥਾਣਾ ਸੋਹਾਣਾ ਗੁਰਚਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ ਅਤੇ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ। 


 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement