
ਉਹਨਾਂ ਨੇ ਵੀ ਦੀਵੇ ਜਗਾਉਂਦਿਆਂ ਦੀ ਵੀਡੀਓ ਆਪਣੇ ਫੇਸਬੱਕ ਪੇਜ਼ ਤੇ ਸਾਂਝੀ ਕੀਤੀ।
ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਪੂਰੀ ਦੁਨੀਆ ਵਿਚ ਫੈਲਾਈ ਹੋਈ ਹੈ। ਇਸ ਵਾਇਰਸ ਨੂੰ ਲੈ ਕੇ ਪੀਐਮ ਮੋਦੀ ਨੇ ਕੱਲ੍ਹ ਰਾਤ 9 ਵਜੇ 9 ਮਿੰਟ ਤੱਕ ਜਨਤਾ ਨੂੰ ਦੀਵੇ ਜਗਾਉਣ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਸ ਅਪੀਲ 'ਤੇ ਕੇਂਦਰੀ ਮੰਤਰੀ ਹਰਸਿੰਮਰਤ ਕੌਰ ਬਾਦਲ ਨੇ ਵੀ ਦੀਵੇ ਜਗਾ ਕੇ ਇੱਕਜੁਟਤਾ ਦਾ ਸਬੂਤ ਦਿੱਤਾ।
File photo
ਉਹਨਾਂ ਨੇ ਵੀ ਦੀਵੇ ਜਗਾਉਂਦਿਆਂ ਦੀ ਵੀਡੀਓ ਆਪਣੇ ਫੇਸਬੱਕ ਪੇਜ਼ ਤੇ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਪੇਜ ਤੇ ਲਿਖਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸਾਰੇ ਦੇਸ਼ਵਾਸੀਆਂ ਨਾਲ 9 ਮਿੰਟ ਦੀਵੇ ਜਗਾ ਕੇ, ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਜਿਵੇਂ ਇਨ੍ਹਾਂ ਦੀਵਿਆਂ ਨੇ ਸਾਨੂੰ ਹਨ੍ਹੇਰੇ 'ਚੋਂ ਪ੍ਰਕਾਸ਼ ਦਾ ਸੁਨੇਹਾ ਦਿੱਤਾ ਹੈ,
PM Narendra Modi
ਉਸੇ ਤਰ੍ਹਾਂ ਗੁਰੂ ਸਾਹਿਬ ਸਮੁੱਚੀ ਮਨੁੱਖਤਾ 'ਤੇ ਛਾਏ ਕੋਰੋਨਾ ਵਾਇਰਸ ਮਹਾਂਮਾਰੀ ਰੂਪੀ ਹਨ੍ਹੇਰੇ ਨੂੰ ਦੂਰ ਕਰਨ ਅਤੇ ਨਿਰੋਗਤਾ ਦੇ ਪ੍ਰਕਾਸ਼ ਰਾਹੀਂ ਸਭ ਨੂੰ ਪਿਆਰ ਤੇ ਖੁਸ਼ਹਾਲੀ ਦੀ ਦਾਤ ਬਖਸ਼ਣ। ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਭਰ 'ਚ ਲੋਕਾਂ ਨੇ ਆਪਣੇ ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਤੇ ਦੀਵੇ ਜਗਾ ਕੇ ਇੱਕਜੁੱਟਤਾ ਦਾ ਸਬੂਤ ਦਿੱਤਾ ਪਰ ਕਈ ਸ਼ਰਾਰਤੀ ਅਨਸਰਾਂ ਨੇ ਪਟਾਕੇ ਚਲਾ ਕੇ ਚੀਕਾਂ ਮਾਰ ਕੇ ਕਈਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।