
ਬੰਗਾਲ ਵਿਚ ਚੋਣਾਂ ਜਿੱਤਣ ਦਾ ਯਕੀਨ ਹੈ, ਅੱਗੇ ਦਿੱਲੀ 'ਤੇ ਹੋਵੇਗੀ ਨਜ਼ਰ : ਮਮਤਾ
ਕਿਹਾ, ਇਕ ਪੈਰ ਨਾਲ ਮੈਂ ਬੰਗਾਲ ਜਿੱਤਾਂਗੀ ਅਤੇ ਦੋ ਪੈਰਾਂ ਨਾਲ ਦਿੱਲੀ
ਚੁਚੁੜਾ (ਪਛਮੀ ਬੰਗਾਲ), 5 ਅਪ੍ਰੈਲ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨ ਸੋਮਵਾਰ ਨੂੰ ਕਿਹਾ ਕਿ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਸੂਬੇ ਦੀਆਂ ਚੋਣਾਂ ਜਿੱਤੇਗੀ ਅਤੇ ਅੱਗੇ ਦਿੱਲੀ ਦੀ ਸੱਤਾ 'ਤੇ ਨਜ਼ਰ ਹੋਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਲਗਾਉਂਦਿਆਂ ਬੈਨਰਜੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਉਨ੍ਹਾਂ ਦੇ ਹੀ ਲੋਕ ਸ਼ਾਸਨ ਕਰਨਗੇ | ਖ਼ੁਦ ਨੂੰ 'ਰਾਇਲ ਬੰਗਾਲ ਟਾਈਗਰ' ਦਸਦੇ ਹੋਏ ਤਿ੍ਣਾਮੂਲ ਕਾਂਗਰਸ ਪ੍ਰਮੁਖ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਕਿਸੇ ਗੁਜਰਾਤੀ ਦਾ ਸ਼ਾਸਨ ਨਹੀਂ ਹੋਵੇਗਾ |
ਬੈਨਰਜੀ ਨੇ ਕਿਹਾ,''ਜ਼ਖ਼ਮੀ ਹੋਣ ਦੇ ਬਾਵਜੂਦ ਇਕ ਪੈਰ ਨਾਲ ਮੈਂ ਬੰਗਾਲ ਜਿੱਤਾਂਗੀ ਅਤੇ ਦੋ ਪੈਰਾਂ ਨਾਲ ਦਿੱਲੀ |'' ਬੈਨਰਜੀ ਨੇ ਕਿਹਾ ਕਿ 10 ਮਾਰਚ ਨੂੰ ਨੰਦੀਗ੍ਰਾਮ ਵਿਚ ਭਾਜਪਾ ਸਮਰਥਕਾਂ ਦੀ ਕਥਿਤ ਧੱਕਾ ਮੁੱਕੀ ਵਿਚ ਉਹ ਜ਼ਖ਼ਮੀ ਹੋ ਗਏ ਸਨ |
ਛੱਤੀਸਗੜ੍ਹ ਨਕਸਲੀ ਹਮਲੇ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਭਾਜਪਾ ਸਹੀ ਤਰੀਕੇ ਨਾਲ ਦੇਸ਼ ਵਿਚ ਸ਼ਾਸਨ ਨਹੀਂ ਕਰ ਪਾ ਰਹੀ ਅਤੇ ਪਾਰਟੀ ਨੇ ਪਛਮੀ ਬੰਗਾਲ ਚੋਣਾਂ 'ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ | ਚੋਣਾਂ ਜਿੱਤਣ ਲਈ ਪ੍ਰਚਾਰ ਵਿਚ ਦੇਸ਼ ਭਰ ਦੇ ਆਗੂਆਂ ਨੂੰ ਲਿਆਉਣ ਦੀ ਨਿimageਖੇਧੀ ਕਰਦੇ ਹੋਏ ਬੈਨਰਜੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵਾਂ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਮੌਜੂਦਾ ਸਾਂਸਦਾਂ ਨੂੰ ਉਤਾਰਿਆ ਹੈ ਕਿਉਂਕਿ ਉਸ ਕੋਲ ਯੋਗ ਉਮੀਦਵਾਰ ਨਹੀਂ ਹਨ | ਭਾਜਪਾ ਨੇ ਚੁਚੁੜਾ ਵਿਧਾਨ ਸਭਾ ਸੀਟ ਲਈ ਹਗਲੀ ਤੋਂ ਲੋਕਸਭਾ ਮੈਂਬਰ ਪਾਕੇਟ ਚੈਟਰਜੀ ਨੂੰ ਮੁਕਾਬਲੇ ਵਿਚ ਉਤਾਰਿਆ ਹੈ | ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਬਾਰੇ 'ਦੀਦੀ...ਓ...ਦੀਦੀ' ਦੇ ਲਹਿਜੇ ਨਾਲ ਗੱਲ ਕਰਦੇ ਹਨ | (ਪੀਟੀਆਈ)