
ਜ਼ਿਲ੍ਹਾ ਮੋਗਾ ਦੇ ਪਿੰਡ ਚੀਦਾ ਦੀ ਰਹਿਣ ਵਾਲੀ ਹੈ ਅਰਮਨਦੀਪ ਕੌਰ
ਬਾਘਾ ਪੁਰਾਣਾ (ਸੰਦੀਪ ਬਾਘੇਵਾਲੀਆ): ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਵਾਸੀ ਬਾਬੂ ਸਿੰਘ ਤੇ ਬਲਵੀਰ ਸਿੰਘ ਦੇ ਭਰਾ ਰਣਜੀਤ ਸਿੰਘ, ਪ੍ਰੇਮ ਸਿੰਘ, ਅਵਤਾਰ ਸਿੰਘ ਜੋ ਕੇ ਪਿਛਲੇ ਲੰਮੇ ਸਮੇਂ ਤੋਂ ਚੱਕ ਖੋਸਿਆਂ ਵਾਲਾ ਤਹਿਸੀਲ ਪੀਲੀਆਂ ਵੰਗਾਂ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਵਿਖੇ ਰਹਿ ਰਹੇ ਹਨ, ਦੀ ਪੋਤਰੀ ਰਾਜਪਾਲ ਕੌਰ ਅਤੇ ਲਖਵੀਰ ਸਿੰਘ ਦੀ ਧੀ ਅਤੇ ਬੋਹੜ ਸਿੰਘ ਆੜ੍ਹਤੀਆ ਚੀਦਾ, ਨਰਮਲ ਸਿੰਘ ਚੀਦਾ ਕੈਨੇਡਾ ਦੀ ਭਤੀਜੀ ਅਰਮਨਦੀਪ ਕੌਰ ਨੇ ਉੜੀਸਾ ਵਿਚ ਹੋਈ ਰਾਸ਼ਟਰੀ ਭਾਰ ਚੁਕ ਪ੍ਰਤੀਯੋਗਤਾ ਵਿਚ ਹਿੱਸਾ ਲੈਂਦਿਆਂ 71 ਕਿਲੋਗ੍ਰਾਮ ਜੂਨੀਅਰ ਮਹਿਲਾ ਪ੍ਰਤੀਯੋਗਤਾ ਵਿਚ ਭਾਗ ਲੈ ਕੇ ਸੋਨ ਤਮਗ਼ਾ ਹਾਸਲ ਕਰ ਕੇ ਅਪਣੇ ਜ਼ਿਲ੍ਹੇ ਦੇ ਪਿੰਡ ਚੀਦਾ ਅਤੇ ਰਾਜਸਥਾਨ ਦੇ ਤਹਿਸੀਲ ਪੀਲੀਆਂ ਵੰਗਾਂ ਦੇ ਪਿੰਡ ਚੱਕ ਖੋਸਿਆਂ ਵਾਲਾ ਦਾ ਨਾਮ ਰੌਸ਼ਨ ਕਰ ਕੇ ਅਪਣੇ ਦੋਹਾਂ ਪ੍ਰਵਾਰਾਂ ਦਾ ਮਾਣ ਵਧਾਇਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੋਹੜ ਸਿੰਘ ਆੜ੍ਹਤੀਆ ਚੀਦਾ ਨੇ ਦਸਿਆ ਕਿ ਉਨ੍ਹਾਂ ਦੀ ਹੋਣਹਾਰ ਭਤੀਜੀ ਅਰਮਨਦੀਪ ਕੌਰ ਨੇ ਜਿਥੇ ਸਾਡੇ ਰਾਜਸਥਾਨ ਵਿਖੇ ਰਹਿ ਰਹੇ ਚੀਦੇ ਵਾਲੇ ਪ੍ਰਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਉਥੇ ਸਾਡੇ ਮੋਗਾ ਜ਼ਿਲ੍ਹੇ ਦੇ ਪਿੰਡ ਚੀਦੇ ਵਾਲੇ ਪ੍ਰਵਾਰ ਅਤੇ ਪੂਰੇ ਨਗਰ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਰਮਨਦੀਪ ਕੌਰ ਦੇ ਅਪਣੇ ਜੱਦੀ ਪਿੰਡ ਚੀਦਾ ਵਿਖੇ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।